ਐੱਨ. ਆਰ. ਆਈ. ਵਿਭਾਗ ਹਾਲੇ ਵੀ ਧਾਲੀਵਾਲ ਕੋਲ
ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਤੋਂ ਪ੍ਰਸ਼ਾਸਕੀ ਸੁਧਾਰ ਵਿਭਾਗ ਵਾਪਸ ਲੈ ਲਿਆ ਹੈ। ਉਹ ਐੱਨ. ਆਰ. ਆਈ. ਵਿਭਾਗ ਦਾ ਕੰਮ ਦੇਖਣਗੇ। ਵਿਭਾਗ ਵਾਪਸ ਲਏ ਜਾਣ ਸਬੰਧੀ ਮੁੱਖ ਸਕੱਤਰ ਕੇ. ਏ. ਪੀ. ਸਿਨਹਾ ਦੇ ਦਸਤਖਤਾਂ ਹੇਠ ਆਮ ਪ੍ਰਸ਼ਾਸਨ ਵਿਭਾਗ (ਕੈਬਨਿਟ ਬ੍ਰਾਂਚ) ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।
