ਹਰੀ ਬੱਤੀ ਹੋਣ ‘ਤੇ ਸੜਕ ਪਾਰ ਕਰ ਰਹੀ ਸੀ ਲੜਕੀ
ਐਡਮਿੰਟਨ – ਬੀਤੀ ਸ਼ਾਮ ਕੈਨੇਡਾ ਵਿਚ ਸੜਕ ਪਾਰ ਕਰ ਰਹੀ ਇਕ ਕੁੜੀ ਨੂੰ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ ਦੀ ਮੌਕੇ ਉਪਰ ਹੀ ਮੌਤ ਹੋ ਗਈ ਹੈ।
ਐਡਮਿੰਟਨ ਪੁਲਿਸ ਅਨੁਸਾਰ ਸ਼ਨੀਵਾਰ ਦੀ ਸ਼ਾਮ ਨੂੰ 21 ਸਾਲਾ ਸਿਮਰਨਪ੍ਰੀਤ ਕੌਰ ਹਿਊਜ਼ ਵੇਅ ਅਤੇ 23ਵੇਂ ਐਵੇਨਿਊ ‘ਤੇ ਹਰੀ ਬੱਤੀ ‘ਤੇ ਸੜਕ ਪਾਰ ਕਰ ਰਹੀ ਸੀ ਤਾਂ ਇਕ ਪਿਕਅੱਪ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਜਦੋਂ ਕੁੜੀ ਸੜਕ ਪਾਰ ਕਰ ਰਹੀ ਸੀ ਤਾਂ ਈਸਟ ਬਾਊਂਡ ਅਤੇ ਵੈਸਟ ਬਾਊਂਡ ਜਾਣ ਵਾਲੀਆਂ ਲਾਈਟਾਂ ਹਰੀਆਂ ਸਨ।
ਇਕ ਦੋਸਤ ਮੋਹਿਤ ਰੇਖੀ ਨੇ ਪੀੜਤਾ ਦੀ ਪਛਾਣ ਸਿਮਰਨਪ੍ਰੀਤ ਕੌਰ (21) ਵਜੋਂ ਕੀਤੀ, ਜੋ ਹਾਲ ਹੀ ਵਿਚ ਪੰਜਾਬ ਤੋਂ ਸਕੂਲ ਲਈ ਪੜਾਈ ਲਈ ਕੈਨੇਡਾ ਆਈ ਸੀ ਅਤੇ ਬੈਂਕਰ ਬਣਨ ਦਾ ਸੁਪਨਾ ਦੇਖ ਰਹੀ ਸੀ।
ਟੱਕਰ ਸ਼ਾਮ 7:08 ਵਜੇ ਦੇ ਕਰੀਬ ਜਦੋਂ ਲੜਕੀ ਹਿਊਜ਼ ਵੇਅ ਦੇ ਵੈਸਟ ਬਾਊਂਡ ਦੇ ਨਿਸ਼ਾਨਬੱਧ ਕਰਾਸਵਾਕ ‘ਤੇ ਸੜਕ ਪਾਰ ਕਰ ਰਹੀ ਸੀ ਤਾਂ 23ਵੇਂ ਐਵੇਨਿਊ ਸਾਊਥ ਬਾਊਂਡ ਤੋਂ ਖੱਬੇ ਮੁੜਨ ਵਾਲੀ 2010 ਡੌਜ ਰੈਮ 2500 ਉਸ ਨਾਲ ਟਕਰਾ ਗਈ, ਜਿਸਨੂੰ ਐਂਬੂਲੈਂਸ ਕਰਮਚਾਰੀਆਂ ਨੇ ਉਸ ਨੂੰ ਮੌਕੇ ‘ਤੇ ਹੀ ਮ੍ਰਿਤਕ ਕਰਾਰ ਦੇ ਦਿੱਤਾ। ਲੜਕੀ ਦੀ ਮੌਤ ਦੀ ਜਾਂਚ ਈ. ਪੀ. ਐੱਸ. ਮੇਜਰ ਕੋਲੀਜ਼ਨ ਇਨਵੈਸਟੀਗੇਸ਼ਨ ਸੈਕਸ਼ਨ ਦੁਆਰਾ ਕੀਤੀ ਜਾ ਰਹੀ ਹੈ।
