ਕੀ ਪੰਜਾਬ ਦੇ ਕਿਸਾਨ ਦੇਸ਼ ਦਾ ਹਿੱਸਾ ਹਨ ਜਾਂ ਨਹੀਂ
ਸਾਡੇ ਤੋਂ ਸਾਡੇ ਦੇਸ਼ ਵਿਚ ਹੀ ਜਾਣ ਲਈ ਮੰਗ ਰਹੇ ਕਿਸਾਨ ਪੱਤਰ
ਪਟਿਆਲਾ, 9 ਦਸੰਬਰ : ਕੇ. ਐਮ. ਐਮ. ਦੇ ਨੇਤਾ ਸਰਵਨ ਸਿੰਘ ਪੰਧੇਰ ਤੇ ਹੋਰ ਨੇਤਾਵਾਂ ਨੇ ਅੱਜ ਹਰਿਆਣਾ ਵਿਚ ਪੁੱਜੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲ ਕੀਤਾ ਹੈ ਕਿ ਕ੍ਰਿਪਾ ਕਰਕੇ ਮੋਦੀ ਦੱਸਣ ਕਿ ਪੰਜਾਬ ਦੇ ਕਿਸਾਨ ਦੇਸ਼ ਦਾ ਹਿੱਸਾ ਹਨ ਜਾਂ ਨਹੀਂ। ਉਨ੍ਹਾਂ ਆਖਿਆ ਕਿ ਕਿਸਾਨਾਂ ਨਾਲ ਇਸ ਤਰ੍ਹਾਂ ਦਾ ਵਿਵਹਾਰ ਕੀਤਾ ਜਾ ਰਿਹਾ ਹੈ, ਜਿਸ ਤਰ੍ਹਾਂ ਉਹ ਦੇਸ਼ ਦਾ ਹਿੱਸਾ ਹੀ ਨਾ ਹੋਣ। ਸਰਵਨ ਪੰਧੇਰ ਨੇ ਆਖਿਆ ਕਿ ਸਾਡੇ ਤੋਂ ਸਾਡੇ ਦੇਸ਼ ਅੰਦਰ ਜਾਣ ਲਈ ਹੀ ਕਿਸਾਨ ਪੰਤਰ ਮੰਗੇ ਜਾ ਰਹੇ ਹਨ।
ਭਾਜਪਾ ਦੇ ਕੇਂਦਰੀ ਮੰਤਰੀ ਤੇ ਹੋਰ ਨੇਤਾ ਕਿਸਾਨਾਂ ਨੂੰ ਲੈ ਕੇ ਹਨ ਕਨਫਿਊਜ
ਉਨ੍ਹਾਂ ਆਖਿਆ ਕਿ ਭਾਜਪਾ ਦੇ ਕੇਂਦਰੀ ਮੰਤਰੀ ਹਰਿਆਣਾ ਦੇ ਸੀ. ਐਮ ਅਤੇ ਹੋਰ ਨੇਤਾ ਕਿਸਾਨਾਂ ਨੂੰ ਲੈ ਕੇ ਪੂਰੀ ਤਰ੍ਹਾਂ ਕਨਫਿਊਜ ਹਨ। ਪੰਧੇਰ ਲੇ ਆਖਿਆ ਕਿ ਅੱਜ ਕੇਂਦਰੀ ਮੰਤਰੀ ਖਟੜ ਕਹਿ ਰਿਹਾ ਹੈ ਕਿ ਕਿਸਾਨਾ ਦੇ ਜਾਣ ‘ਤੇ ਕੋਈ ਰੋਕ ਨਹੀ। ਜਦੋਂ ਕਿ ਹਰਿਆਣਾ ਦਾ ਸੀਐਮ ਸੈਣੀ ਕਹਿ ਰਿਹਾ ਹੈ ਕਿ ਕਿਸਾਨਾਂ ਨੂੰ ਅਗੇ ਨਹੀ ਜਾਣ ਦਿੱਤਾ ਜਾਵੇਗਾ। ਉਨ੍ਹਾਂ ਆਖਿਆ ਕਿ ਕਿਸਾਨਾਂ ਨੂੰ ਲੈ ਕੇ ਭਾਜਪਾ ਦੇ ਨੇਤਾ ਆਪਸ ਵਿਚ ਹੀ ਭਿੜ ਰਹੇ ਹਨ, ਜੋਕਿ ਬੇਹਦ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਪ੍ਰੈਸ ਨੂੰ ਟਾਰਗੇਟ ਕਰਨਾ ਤੇ ਉਨ੍ਹਾਂ ਉਪਰ ਗੋਲੇ ਸੁਟਣਾ ਲੋਕਤੰਤਰ ਦਾ ਘਾਣ ਹੈ।
ਅੱਜ ਦਾ ਦਿੱਲੀ ਕੂਚ ਮੁਲਤਵੀ ਕਿਸਾਨ ਨੇਤਾ ਸਰਵਨ ਸਿੰਘ ਪੰਧੇਰ ਨੇ ਆਖਿਆ ਕਿ ਹਰਿਆਣਾ ਸਰਕਾਰ ਦੇ ਅਧਿਕਾਰੀਆਂ ਨੇ ਲੰਘੇ ਕੱਲ ਸਾਡੇ ਤੋਂ 10 ਤਾਰੀਖ ਸ਼ਾਮ ਤੱਕ ਦਾ ਸਮਾਂ ਮੰਗਿਆ ਸੀ, ਜਿਸਦੇ ਚਲਦੇ ਅਸੀ ਕਲ ਸ਼ਾਮ ਤੱਕ ਸੰਭੂ ਬਾਰਡਰ ‘ਤੇ ਦਿਲੀ ਵੱਲ ਕੂਚ ਨਹੀ ਕਰਾਂਗੇ ਪਰ ਜੇਕਰ ਦੇਰ ਸ਼ਾਮ ਤਕ ਸੱਦਾ ਨਾ ਆਇਆ ਤਾਂ ਅਸੀ ਦੇਰ ਸ਼ਾਮ 10 ਦਸੰਬਰ ਨੂੰ ਹੋਰ ਸਖਤ ਐਲਾਨ ਕਰਾਂਗੇ।
