ਪਿੰਡ ਬੱਲ੍ਹੋ ਸਮੇਤ ਤਿੰਨ ਬਾਰਡਰ ਸ਼ੰਭੂ, ਖਨੌਰੀ ਅਤੇ ਰਤਨਪੁਰ ‘ਤੇ ਸ਼ਰਧਾਂਜਲੀ ਸਮਾਗਮ ਕਰਵਾਏ
ਕਿਸਾਨਾਂ ਨੇ 21 ਫਰਵਰੀ 2024 ਨੂੰ ਕਿਸਾਨ ਮੋਰਚੇ ਦੌਰਾਨ ਜਾਨ ਗਵਾ ਬੈਠੇ ਕਿਸਾਨ ਸ਼ੁੱਭਕਰਨ ਦੀ ਅੱਜ ਬਰਸੀ ਮਨਾਈ ਗਈ। ਇਸ ਦੌਰਾਨ ਸ਼ੁਭਕਰਨ ਦੇ ਜੱਦੀ ਪਿੰਡ ਬੱਲ੍ਹੋ (ਬਠਿੰਡਾ) ਸਮੇਤ ਤਿੰਨ ਬਾਰਡਰ ਸ਼ੰਭੂ, ਖਨੌਰੀ ਅਤੇ ਰਤਨਪੁਰ ‘ਤੇ ਸ਼ਰਧਾਂਜਲੀ ਸਮਾਗਮ ਆਯੋਜਿਤ ਕੀਤੇ ਗਏ
ਪਿੰਡ ਬੱਲ੍ਹੋ, ਬਠਿੰਡਾ ਵਿਖੇ ਸ਼ੋਕ ਸਭਾ ਦਾ ਆਯੋਜਨ ਕੀਤਾ ਗਿਆ। ਪਿੰਡ ਦੇ ਲੋਕਾਂ ਅਤੇ ਕਿਸਾਨਾਂ ਵੱਲੋਂ ਸ਼ੁੱਭਕਰਨ ਦੇ ਬੁੱਤ ‘ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਉਨ੍ਹਾਂ ਨੇ ਕਿਸਾਨ ਅੰਦੋਲਨ ਦੀ ਏਕਤਾ ਦਾ ਸੱਦਾ ਦਿੰਦੇ ਹੋਏ ਕਿਸਾਨਾਂ ਨੂੰ ਪ੍ਰੇਰਿਤ ਕੀਤਾ।


