ਮੁੰਬਈ : ਬਿੱਗ ਬੌਸ ਸੀਜ਼ਨ-18 ਦਾ ਕਰੀਬ ਸਾਢੇ ਤਿੰਨ ਮਹੀਨਿਆਂ ਦਾ ਸਫ਼ਰ ਖਤਮ ਹੋ ਗਿਆ ਹੈ ਅਤੇ ਹੁਣ ਸਲਮਾਨ ਖਾਨ ਦੇ ਸ਼ੋਅ ਨੂੰ ਆਪਣਾ ਜੇਤੂ ਮਿਲ ਗਿਆ ਹੈ। ਕਰਨਵੀਰ ਮਹਿਰਾ ਨੇ ਬਿੱਗ ਬੌਸ-18 ਸੀਜ਼ਨ ਦੀ ਖਿਤਾਬ ਆਪਣੇ ਨਾਮ ਕੀਤਾ, ਜਿਸ ਨੇ ਵਿਵੀਅਨ ਡਿਸੇਨਾ ਨੂੰ ਹਰਾ ਕੇ ਬਿੱਗ ਬੌਸ 18 ਦੀ ਟਰਾਫੀ ਜਿੱਤ ਲਈ ਹੈ। ਇਸ ਦੇ ਨਾਲ ਉਨ੍ਹਾਂ ਨੇ 50 ਲੱਖ ਰੁਪਏ ਦੀ ਰਕਮ ਵੀ ਜਿੱਤੀ ਹੈ। ਰਜਤ ਦਲਾਲ ਟਾਪ-3 ‘ਚ ਪਹੁੰਚਣ ਤੋਂ ਬਾਅਦ ਟਰਾਫੀ ਦੀ ਦੌੜ ਤੋਂ ਬਾਹਰ ਹੋ ਗਿਆ ਸੀ |
ਇਸ ਬਾਰੇ ਗੱਲ ਕਰਦਿਆਂ ਕਰਨਵੀਰ ਮਹਿਰਾ ਨੇ ਕਿਹਾ ਕਿ ਅਸਲ ਵਿੱਚ ਮੇਰਾ ਸ਼ੁਰੂ ਤੋਂ ਹੀ ਇਹ ਵਿਸ਼ਵਾਸ ਸੀ ਕਿ ਮੈਂ ਇਹ ਸ਼ੋਅ ਜਿੱਤ ਸਕਦਾ ਹਾਂ। ਮੈਂ ਇਹ ਗੱਲ ਆਪਣੇ ਮੈਨੇਜਰ ਨੂੰ ਵੀ ਦੱਸੀ ਅਤੇ ਮੈਨੂੰ ਖੁਸ਼ੀ ਹੈ ਕਿ ਲੋਕਾਂ ਨੇ ਮੈਨੂੰ ਪਿਆਰ ਕੀਤਾ ਅਤੇ ਮੈਂ ਮੀਡੀਆ ਦਾ ਵੀ ਧੰਨਵਾਦੀ ਹਾਂ ਜਿਸਨੇ ਮੈਨੂੰ ਲੋਕਾਂ ਸਾਹਮਣੇ ਲਿਆਦਾ।
