ਐੱਸ. ਐੱਸ. ਪੀ.  ਸੁਹੇਲ ਕਾਸਿਮ ਮੀਰ ਵੱਲੋਂ ਸ਼ਾਨਦਾਰ ਉਪਰਾਲਾ

ਬਟਾਲਾ ਦਫਤਰ ’ਚ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਮਿਲਨੀ ਲਾਉਂਜ਼ ਦਾ ਉਦਘਾਟਨ

ਬਟਾਲਾ-ਆਮ ਪਬਲਕ ਨੂੰ ਬਿਹਤਰ ਸੇਵਾਵਾਂ ਦੇਣ ’ਚ ਸੁਧਾਰ ਕਰਨ ਲਈ ਇਕ ਮਹੱਤਵਪੂਰਨ ਕਦਮ ਵਜੋਂ ਸੁਹੇਲ ਮੀਰ ਐੱਸ. ਐੱਸ. ਪੀ. ਬਟਾਲਾ ਨੇ ਨਵੇਂ ਬਣੇ ਹੋਏ ਮਿਲਨੀ ਲਾਉਂਜ ਦਾ ਉਦਘਾਟਨ ਕੀਤਾ ਗਿਆ, ਜੋ ਕਿ ਜ਼ਿਲਾ ਪੁਲਸ ਦਫ਼ਤਰ ਬਟਾਲਾ ’ਚ ਇਕ ਆਰਾਮਦਾਇਕ ਅਤੇ ਆਧੁਨਿਕ ਸਹੂਲਤਾਂ ਨਾਲ ਲੈੱਸ ਵੇਟਿੰਗ ਰੂਮ ਹੈ।

ਇਸ ਮੌਕੇ ਐੱਸ. ਐੱਸ. ਪੀ. ਬਟਾਲਾ ਨੇ ਕਿਹਾ ਕਿ ਪੁਲਸ ਜ਼ਿਲਾ ਬਟਾਲਾ ਦੇ ਲੋਕਾਂ ਲਈ ਸਮਰਪਿਤ ਹੈ ਅਤੇ ਕਿਸੇ ਵੀ ਪੁਲਸ ਸਬੰਧੀ ਸੇਵਾ ਲਈ ਜ਼ਿਲਾ ਪੁਲਸ ਦਫਤਰ ਆਉਣ ਵਾਲੇ ਵਿਅਕਤੀਆਂ ਨੂੰ ਇਕ ਸਦਭਾਵਨਾ ਅਤੇ ਆਰਾਮਦਾਇਕ ਸਥਾਨ ਪ੍ਰਦਾਨ ਕਰਨ ਦਾ ਉਦੇਸ਼ ਰੱਖਦੀ ਹੈ। ਇਸ ਤੋਂ ਪਹਿਲਾਂ ਜਦੋਂ ਲੋਕ ਐੱਸ. ਐੱਸ. ਪੀ. ਦਫ਼ਤਰ ਆਉਂਦੇ ਸਨ. ਉਨ੍ਹਾਂ ਕੋਲ ਕੋਈ ਖਾਸ ਉਡੀਕ ਖੇਤਰ ਨਹੀਂ ਸੀ ਅਤੇ ਉਹ ਖੁੱਲ੍ਹੇ ਏਰੀਆ ਵਿਚ ਗਰਮੀ-ਸਰਦੀ ਅਤੇ ਮੌਸਮ ਦੀ ਖਰਾਬੀ ਦਾ ਸਾਹਮਣਾ ਕਰਦੇ ਹੋਏ ਬਾਹਰ ਹੀ ਉਡੀਕ ਕਰਨ ਲਈ ਮਜਬੂਰ ਹੁੰਦੇ ਸਨ।

ਐੱਸ. ਐੱਸ. ਪੀ. ਨੇ ਕਿਹਾ ਕਿ ਮਿਲਨੀ ਲਾਉਂਜ ਦਾ ਮਾਹੌਲ ਸ਼ਾਨਦਾਰ ਹੈ, ਜੋ ਆਰਾਮਦਾਇਕ ਸੀਟਿੰਗ ਅਤੇ ਆਧੁਨਿਕ ਸਹੂਲਤਾਂ ਨਾਲ ਇਕ ਸ਼ਾਂਤਮਈ ਵਾਤਾਵਰਣ ਪ੍ਰਦਾਨ ਕਰਦਾ ਹੈ। ਕਮਰੇ ’ਚ ਇਕ ਹੈਲਪ ਡੈਸਕ ਹੈ, ਜਿਥੇ ਪਬਲਿਕ ਦਾ ਸਵਾਗਤ ਕੀਤਾ ਜਾਂਦਾ ਹੈ, ਉਨ੍ਹਾਂ ਦੇ ਵੇਰਵੇ ਦਰਜ ਕੀਤੇ ਜਾਂਦੇ ਹਨ। ਇਹ ਜਾਣਕਾਰੀ ਸਿਸਟਮ ’ਚ ਦਰਜ ਕਰ ਕੇ ਪਬਲਿਕ ਨੂੰ ਉਚਿਤ ਅਧਿਕਾਰੀ ਦੇ ਪਾਸ ਭੇਜਣ ਲਈ ਪ੍ਰਕਿਰਿਆ ਨੂੰ ਸੁਚਾਰੂ ਬਣਾਇਆ ਜਾਂਦਾ ਹੈ।

ਮਿਲਨੀ ਲਾਉਂਜ ਦੀ ਇਕ ਮੁੱਖ ਵਿਸ਼ੇਸ਼ਤਾ ਸੀ. ਸੀ. ਟੀ. ਵੀ. ਕੈਮਰਿਆਂ ਦੀ ਲਾਈਵ ਫੀਡ ਐੱਸ. ਐੱਸ. ਪੀ. ਵੱਲੋਂ ਮੋਨੀਟਰ ਕੀਤੀ ਜਾਣੀ ਹੈ। ਇਸ ਨਾਲ ਐੱਸ. ਐੱਸ. ਪੀ. ਬਟਾਲਾ ਨੂੰ ਸਿੱਧਾ ਨਿਗਰਾਨੀ ਕਰਨ ਦਾ ਮੌਕਾ ਮਿਲਦਾ ਹੈ। ਇਸ ਤੋਂ ਇਲਾਵਾ ਲਾਉਂਜ ’ਚ ਇਕ ਵੱਡੀ ਸਕ੍ਰੀਨ ਲੱਗੀ ਹੋਈ ਹੈ, ਜਿਸ ’ਤੇ ਪਬਲਿਕ ਇੰਟਰਸਟ (ਦਿਲਚਸਪੀ) ਦੇ ਸੰਦੇਸ਼ ਦਿਖਾਏ ਜਾਂਦੇ ਹਨ, ਜਿਸ ’ਚ ਪੰਜਾਬ ਪੁਲਸ ਦੇ ਅਪਡੇਟ ਅਤੇ ਅਨਾਉਸਮੈਂਟ ਸ਼ਾਮਲ ਹੁੰਦੇ ਹਨ। ਐੱਸ. ਐੱਸ. ਪੀ. ਬਟਾਲਾ ਸੁਹੇਲ ਮੀਰ ਨੇ ਬਟਾਲਾ ਦੇ ਨਾਗਰਿਕਾਂ ਨੂੰ ਸੇਵਾਵਾਂ ਦੀ ਗੁਣਵੱਤਾ ’ਚ ਲਗਾਤਾਰ ਸੁਧਾਰ ਕਰਨ ਪ੍ਰਤੀ ਆਪਣੇ ਦ੍ਰਿੜ੍ਹ ਨਿਸ਼ਚੇ ਦਾ ਪ੍ਰਗਟਾਵਾ ਕੀਤਾ। ਮਿਲਨੀ ਲਾਉਂਜ ਦੇ ਉਦਘਾਟਨ ਸਮੇਂ ਪੁਲਸ ਜ਼ਿਲਾ ਬਟਾਲਾ ਦੇ ਸਮੂਹ ਗਜ਼ਟਿਡ ਅਧਿਕਾਰੀ ਵੀ ਨਾਲ ਸਨ। ਉਨ੍ਹਾਂ ਨੇ ਇਸ ਯਤਨ ਲਈ ਸਮੂਹ ਬਟਾਲਾ ਪੁਲਸ, ਖਾਸ ਕਰ ਕੇ ਇੰਸਪੈਕਟਰ ਅਨੀਲ ਪਵਾਰ ਅਤੇ ਇੰਸਪੈਕਟਰ ਸੁਖਪਾਲ ਸਿੰਘ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *