69 ਏ. ਟੀ. ਐੱਮ. ਕਾਰਡ, 1 ਵੈਗਨਰ ਕਾਰ ਹੋਈ ਬਰਾਮਦ
ਚੰਡੀਗੜ੍ਹ ਪੁਲਿਸ ਨੇ ਏ. ਟੀ. ਐੱਮ. ਨਾਲ ਫ਼ਰੋਡ ਕਰਨ ਵਾਲੇ 2 ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਕੋਲੋਂ 69 ਏ. ਈ. ਐੱਮ. ਕਾਰਡ, 1 ਵੈਗਨਰ ਕਾਰ ਬਰਾਮਦ ਕੀਤੀ ਗਈ ਹੈ। ਮੁਲਜ਼ਮਾਂ ਦੀ ਪਛਾਣ ਯੂ. ਪੀ. ਦੇ ਸੁਧੀਰ ਕੁਮਾਰ ਅਤੇ ਸਤੀਸ਼ ਕੁਮਾਰ ਵਜੋਂ ਹੋਈ।
ਦੱਸ ਦਈਏ ਇਹ ਲੋਕ ਏ. ਟੀ. ਐਮ. ਦੇ ਨੇੜੇ ਆ ਕੇ ਬਹਿ ਜਾਂਦੇ ਸੀ ਅਤੇ ਭੋਲੇ ਭਾਲੇ ਲੋਕਾਂ ਦੇ ਪੈਸੇ ਕੱਢਣ ਦੇ ਬਹਾਨੇ ਉਹਨਾਂ ਦਾ ਪਿੰਨ ਜਾਣ ਲੈਂਦੇ ਸੀ ਅਤੇ ਏ. ਟੀ. ਐਮ. ਕਾਰਡ ਬਦਲ ਦਿੰਦੇ ਸੀ ਅਤੇ ਉਸ ਤੋਂ ਬਾਅਦ ਪੈਸੇ ਕਢਾ ਲੈਂਦੇ ਸੀ। ਇਹਦੀ ਸੂਚਨਾ ਜਦ ਪੁਲਿਸ ਨੂੰ ਮਿਲੀ ਤਾਂ ਪੁਲਿਸ ਵੱਲੋਂ ਆਪਣੀ ਇਕ ਟੀਮ ਲਗਾਈ ਗਈ ਤੇ ਇਹ ਲੋਕ ਜਦੋਂ ਕਿਸੀ ਪੀੜਤ ਨੂੰ ਆਪਣਾ ਸ਼ਿਕਾਰ ਬਣਾ ਰਹੇ ਸੀ ਉਸ ਵਕਤ ਪੁਲਿਸ ਨੇ ਮੌਕੇ ’ਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਅਤੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
