ਲੋਕਾਂ ਨੂੰ ਵਾਪਸ ਭੇਜਣ ਲਈ ਸਭ ਤੋਂ ਤਾਕਤਵਰ ਜਹਾਜ਼ ਹੀ ਕਿਉਂ ?
ਅਮਰੀਕਾ :- ਸੱਤਾ ‘ਚ ਆਉਣ ਤੋਂ ਬਾਅਦ ਟਰੰਪ ਨੇ ਗੈਰ-ਕਾਨੂੰਨੀ ਤੌਰ ‘ਤੇ (ਡੌਂਕੀ) ਰਹੀ ਅਮਰੀਕਾ ਵਿਚ ਦਾਖਲ ਹੋਏ ਲੋਕਾਂ ‘ਤੇ ਵੱਡੀ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਆਪਣੇ ਦੇਸ਼ ਤੋਂ ਕੱਢਣ ਦਾ ਫੈਸਲਾ ਕੀਤਾ।
ਪ੍ਰਵਾਸੀਆਂ ਨੂੰ ਆਮ ਨਾਗਰਿਕ ਜਹਾਜ਼ਾਂ ਵਿੱਚ ਨਹੀਂ ਸਗੋਂ ਫੌਜੀ ਜਹਾਜ਼ਾਂ ਵਿੱਚ ਉਨ੍ਹਾਂ ਨੂੰ ਦੇਸ਼ ਵਾਪਸ ਭੇਜਿਆ ਜਾ ਰਿਹਾ ਹੈ। ਅਮਰੀਕਾ ਨੇ ਆਪਣੇ ਫੌਜੀ ਜਹਾਜ਼ ਸੀ-17 ਰਾਹੀਂ 205 ਗੈਰ-ਕਾਨੂੰਨੀ ਭਾਰਤੀ ਪ੍ਰਵਾਸੀਆਂ ਨੂੰ ਵਾਪਸ ਭੇਜ ਦਿੱਤਾ ਹੈ। ਇਹ ਲੋਕ ਟੈਕਸਾਸ, ਸੈਨ ਫਰਾਂਸਿਸਕੋ ਅਤੇ ਹੋਰ ਸ਼ਹਿਰਾਂ ਵਿੱਚ ਰਹਿ ਰਹੇ ਸਨ।
ਵੱਡਾ ਸਵਾਲ ਇਹ ਹੈ ਕਿ ਜੇਕਰ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਤੋਂ ਬਾਹਰ ਕੱਢਣਾ ਹੀ ਹੈ, ਤਾਂ ਟਰੰਪ ਸਿਵਲ ਜਹਾਜ਼ਾਂ ਦੀ ਬਜਾਏ ਫੌਜੀ ਜਹਾਜ਼ਾਂ ਦੀ ਵਰਤੋਂ ਕਿਉਂ ਕਰ ਰਹੇ ਹਨ? ਅਮਰੀਕਾ ਵਿੱਚ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਏ ਲੋਕਾਂ ਨੂੰ ਫੌਜੀ ਜਹਾਜ਼ ਰਾਹੀਂ ਵਾਪਸ ਭੇਜਣਾ ਸਿਵਲ ਜਹਾਜ਼ ਨਾਲੋਂ ਪੰਜ ਗੁਣਾ ਮਹਿੰਗਾ ਹੈ।
ਸਵਾਲ ਹੈ ਕਿ US ਮਿਲਟ੍ਰੀ ਜਹਾਜ਼ ਤੋਂ ਹੀ ਡਿਪੋਰਟੇਸ਼ਨ ਕਿਉਂ ? ਇਹ ਅਮਰੀਕਾ ਦਾ ਸਭ ਤੋਂ ਤਾਕਤਵਰ ਜਹਾਜ਼ C-17 ਗਲੋਬਮਾਸਟਰ ਹੈ। ਇਸਦਾ ਇਸਤੇਮਾਲ ਮਿਲਟਰੀ ਦੇ ਖ਼ਤਰਨਾਕ ਮਿਸ਼ਨ ‘ਚ ਹੁੰਦਾ ਹੈ। ਲੰਬੀ ਦੂਰੀ ਦੀਆਂ ਉਡਾਣਾਂ ‘ਚ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਜੋ ਇੱਕ ਤਰਫ਼ਾ ਅਮਰੀਕਨ ਏਅਰਲਾਈਨਜ਼ ਦੀ ਟਿਕਟ ਦਾ 5 ਗੁਣਾ ਵੱਧ ਖਰਚਾ ਹੈ।
ਦੱਸ ਦੇਈਏ ਕਿ C-17 ਨੂੰ ਚਲਾਉਣ ‘ਤੇ ਪ੍ਰਤੀ ਘੰਟਾ 28,500 US ਡਾਲਰ ਦਾ ਖਰਚਾ ਹੁੰਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਭਾਰਤੀ ਨੂੰ ਭੇਜਣ ‘ਤੇ US ₹4.7 ਲੱਖ ਖਰਚ ਕਰ ਰਿਹਾ ਹੈ।