ਆਸਟ੍ਰੇਲੀਆ ਦਾ ਜ਼ਖ਼ਮੀ ਓਪਨਰ ਮੈਥਿਊ ਸ਼ਾਰਟ ਚੈਂਪੀਅਨਜ਼ ਟਰਾਫੀ ਦੇ ਸੈਮੀਫਾਈਨਲ ਤੋਂ ਬਾਹਰ

ਬਾਰਿਸ਼ ਕਾਰਨ ਰੱਦ ਹੋਏ ਮੈਚ ਵਿਚ ਸ਼ਾਰਟ ਨੇ 15 ਗੇਂਦਾਂ ਵਿੱਚ 20 ਦੌੜਾਂ ਬਣਾਈਆਂ

ਆਸਟ੍ਰੇਲੀਆ ਦੇ ਓਪਨਰ ਮੈਥਿਊ ਸ਼ਾਰਟ, ਜੋ ਅਫਗਾਨਿਸਤਾਨ ਵਿਰੁੱਧ ਮੈਚ ਦੌਰਾਨ ਜ਼ਖ਼ਮੀ ਹੋ ਗਏ ਸਨ, ਭਾਰਤ ਜਾਂ ਨਿਊਜ਼ੀਲੈਂਡ ਵਿਰੁੱਧ ਚੈਂਪੀਅਨਜ਼ ਟਰਾਫੀ ਸੈਮੀਫਾਈਨਲ ਤੋਂ ਬਾਹਰ ਹੋ ਸਕਦੇ ਹਨ।

ਬਾਰਿਸ਼ ਕਾਰਨ ਰੱਦ ਹੋਏ ਮੈਚ ਵਿਚ ਸ਼ਾਰਟ ਨੇ 15 ਗੇਂਦਾਂ ਵਿਚ 20 ਦੌੜਾਂ ਬਣਾਈਆਂ। ਉਸ ਨੂੰ ਅਜ਼ਮਤੁੱਲਾ ਉਮਰਜ਼ਈ ਨੇ ਪਵੇਲੀਅਨ ਭੇਜਿਆ।

ਆਸਟ੍ਰੇਲੀਆਈ ਕਪਤਾਨ ਸਟੀਵ ਸਮਿਥ ਨੇ ਦੱਸਿਆ ਕਿ ਮੈਨੂੰ ਲੱਗਦਾ ਹੈ ਕਿ ਉਹ ਪੂਰੀ ਤਰ੍ਹਾਂ ਫਿੱਟ ਨਹੀਂ ਹੈ। ਅਸੀਂ ਦੇਖਿਆ ਕਿ ਉਹ ਠੀਕ ਤਰ੍ਹਾਂ ਹਿੱਲ-ਜੁੱਲ ਨਹੀਂ ਸਕਦਾ ਸੀ। ਅਗਲੇ ਮੈਚ ਵਿੱਚ ਉਸ ਲਈ ਠੀਕ ਹੋਣਾ ਮੁਸ਼ਕਲ ਹੋਵੇਗਾ। ਸ਼੍ਰੀਲੰਕਾ ਖਿਲਾਫ਼ ਹਾਲ ਹੀ ਦੇ ਦੋ ਵਨਡੇ ਮੈਚਾਂ ਵਿਚ ਅਸਫ਼ਲ ਰਹਿਣ ਤੋਂ ਬਾਅਦ ਆਸਟ੍ਰੇਲੀਆ ਹਮਲਾਵਰ ਬੱਲੇਬਾਜ਼ ਜੈਕ ਫਰੇਜ਼ਰ ਮੈਕਗੁਰਕ ਨੂੰ ਮੈਦਾਨ ਵਿਚ ਉਤਾਰ ਸਕਦਾ ਹੈ। ਆਲਰਾਊਂਡਰ ਐਰੋਨ ਹਾਰਡੀ ਵੀ ਇਕ ਵਿਕਲਪ ਹੋ ਸਕਦਾ ਹੈ।

ਆਸਟ੍ਰੇਲੀਆ ਮੰਗਲਵਾਰ ਨੂੰ ਦੁਬਈ ਵਿਚ ਸੈਮੀਫਾਈਨਲ ਵਿਚ ਭਾਰਤ ਦਾ ਸਾਹਮਣਾ ਕਰ ਸਕਦਾ ਹੈ ਜਾਂ ਬੁੱਧਵਾਰ ਨੂੰ ਲਾਹੌਰ ਵਿਚ ਨਿਊਜ਼ੀਲੈਂਡ ਦਾ ਸਾਹਮਣਾ ਕਰ ਸਕਦਾ ਹੈ। ਇਸ ਦਾ ਫੈਸਲਾ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਆਖ਼ਰੀ ਗਰੁੱਪ ਮੈਚ ਤੋਂ ਬਾਅਦ ਹੀ ਹੋਵੇਗਾ।

Leave a Reply

Your email address will not be published. Required fields are marked *