ਇਸ ਤੋਂ ਪਹਿਲਾਂ ਅੰਕੜਾ ਅਤੇ ਸੂਚਨਾ ਪ੍ਰਬੰਧਨ ਵਿਭਾਗ ਨਾਲ ਪ੍ਰਮੁੱਖ ਸਲਾਹਕਾਰ ਵਜੋਂ ਜੁੜੇ ਹੋਏ ਸਨ ਜੋਸ਼ੀ
ਭਾਰਤੀ ਰਿਜ਼ਰਵ ਬੈਂਕ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਅਜੀਤ ਰਤਨਾਕਰ ਜੋਸ਼ੀ ਨੂੰ ਕਾਰਜਕਾਰੀ ਨਿਰਦੇਸ਼ਕ ਨਿਯੁਕਤ ਕੀਤਾ ਹੈ। ਉਨ੍ਹਾਂ ਦੀ ਨਿਯੁਕਤੀ 3 ਮਾਰਚ ਤੋਂ ਲਾਗੂ ਹੈ, ਜੋਸ਼ੀ ਅੰਕੜਾ ਅਤੇ ਸੂਚਨਾ ਪ੍ਰਬੰਧਨ ਵਿਭਾਗ ਅਤੇ ਵਿੱਤੀ ਸਥਿਰਤਾ ਵਿਭਾਗ ਦਾ ਚਾਰਜ ਸੰਭਾਲਣਗੇ। ਰਿਜ਼ਰਵ ਬੈਂਕ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਜੋਸ਼ੀ ਅੰਕੜਾ ਅਤੇ ਸੂਚਨਾ ਪ੍ਰਬੰਧਨ ਵਿਭਾਗ ਨਾਲ ਪ੍ਰਮੁੱਖ ਸਲਾਹਕਾਰ ਵਜੋਂ ਜੁੜੇ ਹੋਏ ਸਨ।
ਜੋਸ਼ੀ ਨੇ ਇੰਸਟੀਚਿਊਟ ਆਫ਼ ਡਿਵੈਲਪਮੈਂਟ ਐਂਡ ਰਿਸਰਚ ਇਨ ਬੈਂਕਿੰਗ ਟੈਕਨਾਲੋਜੀ, ਹੈਦਰਾਬਾਦ ਵਿਚ ਫੈਕਲਟੀ ਮੈਂਬਰ ਵਜੋਂ ਸੇਵਾ ਨਿਭਾਈ ਹੈ। ਜੋਸ਼ੀ ਨੇ ਨਾਗਪੁਰ ਯੂਨੀਵਰਸਿਟੀ ਤੋਂ ਅੰਕੜਾ ਵਿਗਿਆਨ ਵਿਚ ਮਾਸਟਰ, ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ, ਮਦਰਾਸ ਤੋਂ ਮੁਦਰਾ ਅਰਥ ਸ਼ਾਸਤਰ ਵਿੱਚ ਪੀਐਚਡੀ, ਇੰਸਟੀਚਿਊਟ ਆਫ਼ ਇਕਨਾਮਿਕ ਗ੍ਰੋਥ, ਦਿੱਲੀ ਤੋਂ ਡਿਵੈਲਪਮੈਂਟ ਪਾਲਿਸੀ ਐਂਡ ਪਲੈਨਿੰਗ ਵਿੱਚ ਡਿਪਲੋਮਾ ਅਤੇ ਇੰਡੀਅਨ ਇੰਸਟੀਚਿਊਟ ਆਫ਼ ਬੈਂਕਿੰਗ ਐਂਡ ਫਾਈਨੈਂਸ (CAIIB) ਦੇ ਸਰਟੀਫਾਈਡ ਐਸੋਸੀਏਟ ਦੀ ਡਿਗਰੀ ਪ੍ਰਾਪਤ ਕੀਤੀ ਹੈ।
