‘ਮੌਜੂਦਾ ਹਾਲਾਤਾਂ ਦਾ ਲਿਆ ਜਾਇਜ਼ਾ
ਦੀਨਾਨਗਰ :- ਜ਼ਿਲਾ ਗੁਰਦਾਸਪੁਰ ਵਿਚ ਬੀਤੇ ਦਿਨੀਂ ਜਿਥੇ ਤੇਜ਼ ਬਾਰਿਸ਼ ਹੋਣ ਕਰ ਕੇ ਰਾਵੀ ਦਰਿਆ ਵਿਚ ਅਚਾਨਕ ਪਾਣੀ ਦਾ ਪੱਧਰ ਵੱਧ ਗਿਆ ਸੀ, ਜਿਸ ਕਾਰਨ ਰਾਵੀ ਦਰਿਆ ਦੇ ਪਾਰਲੇ ਪਾਸੇ ਵੱਸੇ 7 ਪਿੰਡਾਂ ਦੇ ਲੋਕਾਂ ਲਈ ਬਣਾਏ ਪਲਟੂਨ ਪੁਲ ਦਾ ਦੋਵੇਂ ਪਾਸਿਆਂ ਤੋਂ ਕੁਝ ਹਿੱਸਾ ਪਾਣੀ ਦੀ ਲਪੇਟ ਵਿਚ ਆਉਣ ਕਾਰਨ ਰੁੜ੍ਹ ਗਿਆ ਸੀ ਅਤੇ ਆਉਣਾ ਜਾਣਾ ਵਾਲੇ ਲੋਕਾਂ ਦਾ ਰਸਤਾ ਬਿਲਕੁਲ ਬੰਦ ਹੋ ਗਿਆ ਸੀ।
ਇਸ ਸਬੰਧੀ ਅੱਜ ‘ਆਪ’ ਦੇ ਹਲਕਾ ਇੰਚਾਰਜ ਅਤੇ ਸ਼ਹਿਰੀ ਪ੍ਰਧਾਨ ਸ਼ਮਸ਼ੇਰ ਸਿੰਘ ਵੱਲੋਂ ਮਕੌੜਾ ਪੱਤਣ ਦਾ ਦੌਰਾ ਕੀਤਾ ਗਿਆ ਅਤੇ ਮੌਕੇ ਤੇ ਹੀ ਅਧਿਕਾਰੀਆਂ ਨੂੰ ਕਿਹਾ ਕਿ ਪਿਛਲੀ ਦਿਨੀਂ ਬਾਰਿਸ਼ ਕਾਰਨ ਮਕੌੜਾ ਪੱਤਣ ’ਤੇ ਪੁਲ ਦਾ ਪਾਣੀ ਕਾਰਨ, ਜੋ ਨੁਕਸਾਨ ਹੋਇਆ ਹੈ, ਉਸਦੀ ਤੁਰੰਤ ਮੁਰੰਮਤ ਕੀਤੀ ਜਾਵੇ ਤਾਂ ਕਿ ਪਹਿਲਾਂ ਦੀ ਤਰ੍ਹਾਂ ਪੁਲ ਮੁੜ ਚਾਲੂ ਹੋ ਸਕੇ ਅਤੇ ਜੋ ਲੋਕਾਂ ਨੂੰ ਪਾਰਲੇ ਪਾਸੇ ਜਾਣ ’ਤੇ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਮੌਕੇ ਸਾਬਕਾ ਸਰਪੰਚ ਗੁਰਨਾਮ ਸਿੰਘ, ਸਰਪੰਚ ਅਮਰੀਕ ਸਿੰਘ, ਠਾਕੁਰ ਸੰਸਾਰ ਸਿੰਘ ਝਬਕਰਾ, ਥਾਣਾ ਮੁਖੀ ਬਹਿਰਾਮਪੁਰ ਓਕਾਰ ਸਿੰਘ ਮਲਾਹ ਨਛੱਤਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੇ ਲੋਕ ਹਾਜ਼ਰ ਸਨ
