ਮੁੰਬਾਈ : 3 ਸਾਲ ਦੇ ਇੰਤਜ਼ਾਰ ਤੋਂ ਬਾਅਦ ਸਾਊਥ ਦੇ ਸੁਪਰਸਟਾਰ ਅੱਲੂ ਅਰਜੁਨ ਪ੍ਰਸ਼ੰਸਕਾਂ ਲਈ ਫ਼ਿਲਮ ‘ਪੁਸ਼ਪਾ 2’ ਲੈ ਕੇ ਆ ਰਹੇ ਹਨ। ਇਸ ਫ਼ਿਲਮ ਦੀ ਐਡਵਾਂਸ ਬੁਕਿੰਗ ਸ਼ੁਰੂ ਹੋ ਗਈ ਹੈ, ਜਿਸ ਨੂੰ ਵਧੀਆ ਹੁੰਗਾਰਾ ਮਿਲ ਰਿਹਾ ਹੈ। ਰਿਪੋਰਟਾਂ ਅਨੁਸਾਰ, ਫ਼ਿਲਮ ਨੇ ਐਡਵਾਂਸ ਬੁਕਿੰਗ ਸ਼ੁਰੂ ਹੋਣ ਦੇ 3 ਘੰਟਿਆਂ ਦੇ ਅੰਦਰ ਚੰਗੀ ਗਿਣਤੀ ‘ਚ ਟਿਕਟਾਂ ਵੇਚੀਆਂ ਹਨ।
‘ਪੁਸ਼ਪਾ 2’ ਨੇ ਰਾਸ਼ਟਰੀ ਲੜੀ ‘ਚ 15,000 ਟਿਕਟਾਂ ਵੇਚੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਦਿਨ ਦੇ ਅੰਤ ਤੱਕ ਇਸ ਦੇ ਅੰਕੜੇ ਦੁੱਗਣੇ ਹੋ ਸਕਦੇ ਹਨ ਪਰ ਸਵਾਲ ਇਹ ਹੈ ਕੀ ਅੱਲੂ ਅਰਜੁਨ ਦੀ ਇਹ ਫ਼ਿਲਮ ਸ਼ਾਹਰੁਖ ਖ਼ਾਨ ਅਤੇ ਪ੍ਰਭਾਸ ਦੇ ਵੱਡੇ ਰਿਕਾਰਡ ਤੋੜ ਸਕੇਗੀ?
3 ਘੰਟਿਆਂ ‘ਚ 15,000 ਟਿਕਟਾਂ ਵਿਕੀਆਂ
‘ਪੁਸ਼ਪਾ 2’ ਦੀ ਐਡਵਾਂਸ ਬੁਕਿੰਗ ਸ਼ਨੀਵਾਰ, 30 ਨਵੰਬਰ 2024 ਤੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਚੇਨਾਂ ‘ਚ ਸ਼ੁਰੂ ਹੋਈ। ਬੁਕਿੰਗ ਸ਼ੁਰੂ ਹੁੰਦੇ ਹੀ ਫ਼ਿਲਮ ਦੀਆ 3 ਘੰਟਿਆਂ ਅੰਦਰ ਵੱਖ-ਵੱਖ ਚੇਨਾਂ ‘ਚ 15,000 ਟਿਕਟਾਂ ਵਿਕ ਗਈਆਂ। ਪੀ.ਵੀ. ਆਰ. ਅਤੇ ਆਈ.ਐਨ. ਓ. ਐਕਸ ਨੇ ਮਿਲ ਕੇ 12,500 ਟਿਕਟਾਂ ਵੇਚੀਆਂ ਹਨ, ਜਦਕਿ ਦੂਜੇ ਪਾਸੇ ਸਿਨੇਪੋਲਿਸ ਦੀਆਂ 2,500 ਟਿਕਟਾਂ ਵਿਕੀਆਂ ਹਨ।