ਥਾਈਲੈਂਡ ਦਾ ਰਹਿਣ ਵਾਲਾ ਗ੍ਰਿਫ਼ਤਾਰ ਕੀਤਾ ਯਾਤਰੀ
ਅੰਮ੍ਰਿਤਸਰ :–ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ੲੇਅਰਪੋਰਟ ’ਤੇ ਬੀਤੇ ਦਿਨ 8 ਕਰੋੜ ਰੁਪਏ ਦੇ ਫੜੇ ਗਾਂਜੇ ਦੀ ਜਾਂਚ ਅਜੇ ਪੂਰੀ ਵੀ ਨਹੀਂ ਹੋਈ ਕਿ ਇਕ ਵਾਰ ਫਿਰ ਤੋਂ ਕਸਟਮ ਵਿਭਾਗ ਦੀ ਏ. ਆਈ. ਯੂ. (ਏਅਰ ਇੰਟੈਲੀਜੈਂਸ ਯੂਨਿਟ) ਟੀਮ ਨੇ ਬੈਂਕਾਕ ਤੋਂ ਆਏ ਇਕ ਯਾਤਰੀ ਦੇ ਸਾਮਾਨ ਵਿੱਚੋਂ 18886 ਗ੍ਰਾਮ ਗਾਂਜਾ, ਜਿਸ ਦੀ ਕੌਮਾਂਤਰੀ ਬਾਜ਼ਾਰ ਵਿਚ 18.88 ਕਰੋੜ ਅਤੇ 2 ਿਕਲੋ ਿਸਥੈਟਿਕ ਡਰੱਗਜ਼, ਜਿਸ ਦੀ ਕੌਮਾਂਤਰੀ ਮਾਰਕੀਟ ਵਿਚ ਕੀਮਤ 7 ਕਰੋੜ ਰੁਪਏ ਕੁਲ ਿਮਲਾ ਕੇ 25.88 ਕਰੋੜ ਰੁਪਏ ਦੀ ਕੀਮਤ ਦਾ ਗਾਂਜਾ ਅਤੇ ਸਿੰਥੈਟਿਕ ਡਰੱਗ ਜ਼ਬਤ ਕੀਤੇ ਹਨ।
ਗ੍ਰਿਫ਼ਤਾਰ ਕੀਤਾ ਯਾਤਰੀ ਥਾਈਲੈਂਡ ਦਾ ਰਹਿਣ ਵਾਲਾ ਹੈ ਜੋ ਬੈਂਕਾਕ ਤੋਂ ਅੰਮ੍ਰਿਤਸਰ ਜਾਣ ਵਾਲੀ ਉਡਾਣ ਰਾਹੀਂ ਸਵਾਰ ਹੋ ਕੇ ਆਇਆ ਸੀ। ਫਿਲਹਾਲ ਵਿਭਾਗ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
