42 ਦੇਸ਼ਾਂ ਤੋਂ 16,091 ਸ਼ਰਧਾਲੂਆਂ ਨੇ ਲਿਆ ਹਿੱਸਾ
ਕਾਦੀਆਂ, – ਜ਼ਿਲਾ ਗੁਰਦਾਸਪੁਰ ਦੇ ਕਸਬਾ ਕਾਦੀਆਂ ’ਚ ਅਹਿਮਦੀਆ ਮੁਸਲਿਮ ਜਮਾਤ ਦਾ 129ਵਾਂ ਸਾਲਾਨਾ ਜਲਸਾ 29 ਦਸੰਬਰ ਨੂੰ ਦੁਆਵਾਂ ਅਤੇ ਅਮਨ ਦੇ ਸੰਦੇਸ਼ ਨਾਲ ਸੰਪੰਨ ਹੋਇਆ। ਇਸ ਸਮਾਗਮ ’ਚ ਭਾਰਤ ਦੇ ਸਾਰੇ ਸੂਬਿਆਂ ਤੋਂ ਇਲਾਵਾ 42 ਦੇਸ਼ਾਂ ਤੋਂ 16,091 ਸ਼ਰਧਾਲੂ ਸ਼ਾਮਲ ਹੋਏ। ਕਾਦੀਆਂ ਤੋਂ ਇਲਾਵਾ ਟੋਗੋ, ਮਾਲੀ, ਨਾਈਜਰ, ਗਿਨੀ ਬਿਸਾਓ ਅਤੇ ਸੇਨੇਗਲ ਵਿਚ ਵੀ ਇਸ ਸਾਲਾਨਾ ਜਲਸੇ ਦਾ ਆਯੋਜਨ ਕੀਤਾ ਗਿਆ।
ਯੂ. ਕੇ. ਤੋਂ ਪ੍ਰਸਾਰਿਤ ਹਜ਼ਰਤ ਮਿਰਜ਼ਾ ਮਸਰੂਰ ਅਹਿਮਦ ਨੇ ਜਲਸੇ ਨੂੰ ਸੰਬੋਧਨ ਕਰਦਿਆਂ ਭਾਈਚਾਰੇ, ਅਮਨ ਅਤੇ ਆਧਿਆਤਮਿਕ ਵਿਕਾਸ ’ਤੇ ਜ਼ੋਰ ਦਿੱਤਾ ਅਤੇ ਦੁਨੀਆ ਵਿਚ ਅਮਨ ਕਾਇਮ ਕਰਨ ਲਈ ਵਿਸ਼ੇਸ਼ ਦੁਆਵਾਂ ਕੀਤੀਆਂ। ਮਨਸੂਰ ਅਹਿਮਦ ਮਸਰੂਰ ਨੇ ਇਸਲਾਮ ’ਚ ਖਤਮ-ਏ-ਨਾਬੁਵਵਤ ਦੇ ਮਹੱਤਵ ਅਤੇ ਜਮਾਤ ਦੇ ਦ੍ਰਿਸ਼ਟਿਕੋਣ ’ਤੇ ਚਰਚਾ ਕੀਤੀ।
ਸ਼ੇਖ ਫਤੇਹੁਦੀਨ ਨੇ ਦਾਵਤ-ਏ-ਇਲੱਲਾਹ ਦੇ ਮਹੱਤਵ ਅਤੇ ਬਾਨੀ ਜਮਾਤ ਦੇ ਦ੍ਰਿਸ਼ਟਿਕੋਣ ’ਤੇ ਚਰਚਾ ਕੀਤੀ। ਹਾਫ਼ਿਜ਼ ਮਕ਼ਦੂਮ ਸ਼ਰੀਫ਼ ਨੇ ਹਜ਼ਰਤ ਮਿਰਜ਼ਾ ਗੁਲਾਮ ਅਹਿਮਦ ਦੇ ਪੈਗੰਬਰ ਮੁਹੰਮਦ ਜੀ ਨਾਲ ਪਿਆਰ ਅਤੇ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੇ ਪ੍ਰੇਰਕ ਉਦਾਹਰਣ ਸਾਂਝੇ ਕੀਤੇ।
ਮੁੱਖ ਸਕੱਤਰ ਜਮਾਤ ਅਹਿਮਦੀਆ ਭਾਰਤ ਨੇ ਇਸ ਸਮਾਗਮ ਨੂੰ ਸਫਲ ਬਣਾਉਣ ’ਚ ਸ਼ਾਮਲ ਸਾਰੇ ਵਲੰਟੀਅਰਾਂ ਅਤੇ ਸਥਾਪਤਾਂ ਦਾ ਧੰਨਵਾਦ ਕੀਤਾ।