ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਮੈਡੀਕਲ ਕਾਲਜ ਦਾ ਰੱਖਿਆ ਨੀਂਹ ਪੱਥਰ
ਨਵਾਂਸ਼ਹਿਰ : ਸ਼ਹੀਦ-ਏ-ਆਜ਼ਮ ਭਗਤ ਸਿੰਘ, ਸੁਖਦੇਵ ਸਿੰਘ ਅਤੇ ਰਾਜਗੁਰੂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੂਬਾ ਪੱਧਰੀ ਪ੍ਰੋਗਰਾਮ ਅੱਜ (23 ਮਾਰਚ) ਖਟਕੜ ਕਲਾਂ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਭਗਤ ਸਿੰਘ ਨਗਰ ਪਹੁੰਚ ਗਏ ਹਨ। ਉਨ੍ਹਾਂ ਨੇ ਬਰਨਾਲਾ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਸਰਕਾਰੀ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਿਆ। ਇਹ ਕਾਲਜ 18 ਏਕੜ ’ਚ ਬਣਾਇਆ ਜਾਵੇਗਾ। ਉਹ ਜਲਦੀ ਹੀ ਇਕੱਠ ਵਿਚ ਪਹੁੰਚੇਗਾ।
ਇਸ ਦੇ ਨਾਲ ਹੀ ਸੀ. ਐੱਮ. ਭਗਵੰਤ ਮਾਨ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ’ਚ ਉਸਨੇ ਲਿਖਿਆ ਹੈ ਕਿ ਆਜ਼ਾਦੀ ਸੰਗਰਾਮ ਦੇ ਮਹਾਨ ਨਾਇਕ, ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ ਦੀ ਮਹਾਨ ਸ਼ਹਾਦਤ ਦੇ ਲੱਖਾਂ ਪ੍ਰਮਾਣ ਦਿੱਤੇ ਜਾਂਦੇ ਹਨ। ਸਾਡੇ ਦੇਸ਼ ਦੇ ਯੋਧਿਆਂ ਨੇ ਦੇਸ਼ ਦੀ ਆਜ਼ਾਦੀ ਲਈ ਫਾਂਸੀ ਦੇ ਰੱਸਿਆਂ ਨੂੰ ਚੁੰਮਿਆ ਅਤੇ ਮੁਸਕਰਾਉਂਦੇ ਹੋਏ ਸ਼ਹਾਦਤ ਦਾ ਪਿਆਲਾ ਪੀਤਾ। ਇਹ ਮਹਾਨ ਸ਼ਹਾਦਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਹਮੇਸ਼ਾ ਪ੍ਰੇਰਿਤ ਕਰਦੀਆਂ ਰਹਿਣਗੀਆਂ।
ਸੀ. ਐੱਮ. ਮਾਨ ਨੇ ਕਿਹਾ ਕਿ ਦੇਸ਼ ਨੂੰ ਅਾਜ਼ਾਦ ਹੋਏ ਨੂੰ 75 ਸਾਲ ਹੋ ਗਏ ਪਰ ਅਜੇ ਤੱਕ ਸੀਵੇਰਜ ਦੇ ਢੱਕਣ ਨਹੀਂ ਪੂਰੇ ਹੋਏ। ਹੁਣ ਪਿਛਲੇ ਤਿੰਨ ਸਾਲ ਤੋਂ ਨੌਕਰੀਆਂ, ਸਕੂਲਾਂ ਤੇ ਕਾਲਜਾਂ ਵੱਲ ਵਧੇ ਹਾਂ। ਉਨ੍ਹਾਂ ਨੇ ਕਿਹਾ ਹੈ ਕਿ ਬਾਕੀ ਪਾਰਟੀ ਗਲੀਆਂ ਨਾਲੀਆਂ ਨੂੰ ਹੀ ਵਿਕਾਸ ਕਹੀ ਜਾਂਦੇ ਸੀ। ਉਦੋਂ ਸ਼ਹੀਦ ਭਗਤ ਸਿੰਘ ਜੀ ਦੀ ਆਤਮਾ ਨੂੰ ਬਹੁਤ ਦੁੱਖ ਹੁੰਦਾ ਹੋਵੇਗਾ ਜਦੋਂ ਵੱਡੇ-ਵੱਡੇ ਅਫ਼ਸਰਾਂ, ਜੱਜਾਂ ਦੇ ਘਰੋਂ ਰਿਸ਼ਵਤ ਦੇ ਪੈਸੇ ਮਿਲਦੇ ਹੋਣਗੇ। ਇਸ ਕੰਮ ਲਈ ਤਾਂ ਨਹੀਂ ਅਜ਼ਾਦੀ ਲੈ ਕੇ ਦਿੱਤੀ ਸੀ ਕਿ ਤੁਸੀਂ ਆਪਣੇ ਲੋਕਾਂ ਨੂੰ ਹੀ ਲੁੱਟੀ ਜਾਓ।
ਭਗਵੰਤ ਮਾਨ ਨੇ ਕਿਹਾ ਹੈਕਿ ਪਹਿਲਾਂ ਖ਼ਬਰਾਂ ਆਉਂਦੀਆਂ ਸੀ ਕਿ ਪੰਜਾਬ ਵਿਚ ਛਾ ਸਕਦੈ ਹਨੇਰਾ ਕਿ ਥਰਮਲ ਪਲਾਂਟਾਂ ਵਿੱਚ ਇੱਕ ਦਿਨ ਕੋਲਾ ਬਚਿਆ ਹੈ। ਹੁਣ ਮੈਨੂੰ ਦੱਸਦੇ ਹੋਏ ਨੂੰ ਖ਼ੁਸ਼ੀ ਹੋ ਰਹੀ ਹੈ ਕਿ ਪੰਜਾਬ ਦੇ ਸਰਕਾਰੀ ਥਰਮਲ ਪਲਾਂਟਾਂ ਵਿਚ 27-27 ਦਿਨ ਦਾ ਕੋਲਾ ਪਿਆ ਹੈ।
