ਅਯੁੱਧਿਆ ਰਾਮ ਮੰਦਰ ਦੇ ਮੁੱਖ ਪੁਜਾਰੀ ਆਚਾਰੀਆ ਸਤੇਂਦਰ ਦਾਸ ਨਹੀਂ ਰਹੇ

87 ਸਾਲ ਦੀ ਉਮਰ ਵਿਚ ਹੋਇਆ ਦਿਹਾਂਤ

ਲਖਨਊ  – ਅੱਜ ਅਯੁੱਧਿਆ ਰਾਮ ਮੰਦਰ ਦੇ ਮੁੱਖ ਪੁਜਾਰੀ ਆਚਾਰੀਆ ਸਤੇਂਦਰ ਦਾਸ ਜੀ ਦਾ ਲਖਨਊ ਦੇ ਐੱਸ. ਜੀ. ਪੀ. ਜੀ. ਆਈ. ਹਸਪਤਾਲ ਵਿਚ ਦਿਹਾਂਤ ਹੋ ਗਿਆ। ਉਨ੍ਹਾਂ ਨੇ 87 ਸਾਲ ਦੀ ਉਮਰ ਵਿਚ ਸਵੇਰੇ 8 ਵਜੇ ਆਖਰੀ ਸਾਹ ਲਿਆ। ਉਹ ਕਾਫ਼ੀ ਸਮੇਂ ਤੋਂ ਬਿਮਾਰ ਸੀ। ਕੁਝ ਦਿਨ ਪਹਿਲਾਂ ਉਨ੍ਹਾਂ ਦੀ ਸਿਹਤ ਅਚਾਨਕ ਵਿਗੜ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਲਖਨਊ ਦੇ ਐੱਸ. ਜੀ. ਪੀ. ਜੀ. ਆਈ. ਵਿਚ ਦਾਖਲ ਕਰਵਾਇਆ ਗਿਆ। ਡਾਕਟਰਾਂ ਮੁਤਾਬਕ ਉਨ੍ਹਾਂ ਨੂੰ ਸਟ੍ਰੋਕ ਦਾ ਦੌਰਾ ਪਿਆ ਸੀ, ਜਿਸ ਤੋਂ ਬਾਅਦ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

4 ਫਰਵਰੀ ਨੂੰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵੀ ਆਚਾਰੀਆ ਸਤੇਂਦਰ ਦਾਸ ਦਾ ਹਾਲ-ਚਾਲ ਪੁੱਛਣ ਲਈ ਐੱਸ. ਜੀ. ਪੀ. ਜੀ. ਆਈ. ਪਹੁੰਚੇ। ਸ਼੍ਰੀ ਰਾਮ ਜਨਮ ਭੂਮੀ ਮੰਦਰ ਦੇ ਮੁੱਖ ਪੁਜਾਰੀ ਆਚਾਰੀਆ ਸਤੇਂਦਰ ਦਾਸ ਨੂੰ ਪਹਿਲਾਂ 2 ਫਰਵਰੀ ਨੂੰ ਅਧਰੰਗ (ਸਟ੍ਰੋਕ) ਕਾਰਨ ਅਯੁੱਧਿਆ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ, ਜਿੱਥੋਂ ਡਾਕਟਰਾਂ ਨੇ ਉਨ੍ਹਾਂ ਨੂੰ ਐੱਸ. ਜੀ. ਪੀ. ਜੀ. ਆਈ. ਰੈਫਰ ਕਰ ਦਿੱਤਾ ਸੀ। ਹਸਪਤਾਲ ਪ੍ਰਸ਼ਾਸਨ ਦੇ ਮੁਤਾਬਕ ਆਚਾਰੀਆ ਸਤੇਂਦਰ ਦਾਸ ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਵੀ ਪੀੜਤ ਸਨ।

ਆਚਾਰੀਆ ਸਤੇਂਦਰ ਦਾਸ ਰਾਮ ਜਨਮ ਭੂਮੀ ਦੇ ਮੁੱਖ ਪੁਜਾਰੀ ਸਨ। ਉਹ ਬਚਪਨ ਤੋਂ ਹੀ ਅਯੁੱਧਿਆ ਵਿਚ ਰਹਿੰਦੇ ਸਨ। ਦਾਸ ਲਗਭਗ 33 ਸਾਲਾਂ ਤੋਂ ਰਾਮਲੱਲਾ ਮੰਦਰ ਨਾਲ ਜੁੜੇ ਹੋਏ ਸਨ। ਉਹ 1992 ਵਿਚ ਬਾਬਰੀ ਢਾਹੁਣ ਤੋਂ ਪਹਿਲਾਂ ਵੀ ਇਸ ਮੰਦਰ ਵਿਚ ਪੂਜਾ ਕਰ ਰਹੇ ਸੀ। ਉਹ ਰਾਮ ਮੰਦਰ ਦੇ ਮੁੱਖ ਪੁਜਾਰੀ ਸਨ।

Leave a Reply

Your email address will not be published. Required fields are marked *