ਟਰੈਕਟਰ-ਟਰਾਲੀ ਨਾਲ ਟਕਰਾਈ ਕਾਰ, ਪਰਿਵਾਰ ਦੇ 7 ਲੋਕਾਂ ਦੀ ਮੌਤ
ਫੈਸਲਾਬਾਦ : ਅੱਜ ਸਵੇਰੇ ਫੈਸਲਾਬਾਦ ਦੇ ਸਈਅਦਵਾਲਾ ਇੰਟਰਚੇਂਜ ’ਤੇ ਐੱਮ-3 ਤੋਂ ਟਾਂਡਾਲਿਆਵਾਲਾ ਰੋਡ ’ਤੇ ਸੰਘਣੀ ਧੁੰਦ ਹੋਣ ਕਾਰਨ ਵਾਪਰੇ ਹਾਦਸੇ ’ਚ ਫੈਸਲਾਬਾਦ (ਲਾਹੌਰ) ਦੇ ਰਹਿਣ ਵਾਲੇ ਇਕ ਹੀ ਪਰਿਵਾਰ ਦੇ 7 ਮੈਂਬਰਾਂ ਦੀ ਮੌਤ ਹੋ ਗਈ ਅਤੇ ਤਿੰਨ ਜ਼ਖਮੀ ਹੋ ਗਏ।
ਜਾਣਕਾਰੀ ਅਨੁਸਾਰ ਸੰਘਣੀ ਧੁੰਦ ਕਾਰਨ ਗੰਨੇ ਨਾਲ ਭਰੀ ਜਾ ਰਹੀ ਟਰੈਕਟਰ-ਟਰਾਲੀ ਨਾਲ ਕਾਰ ਟਕਰਾ ਗਈ। ਮ੍ਰਿਤਕਾਂ ਦੀ ਪਛਾਣ ਰਾਬੀਆ ਜ਼ਹੀਰ (36), ਉਸ ਦੀਆਂ 2 ਧੀਆਂ ਫਜ਼ਰ (11) ਅਤੇ ਉਮੈਮਾ (6), 2 ਪੁੱਤਰਾਂ ਯਾਹੀਆ (6) ਅਤੇ ਮੂਸਾ (1), ਉਸ ਦੇ ਜੀਜਾ ਸ਼ਾਹਜ਼ੈਬ (40) ਅਤੇ ਸ਼ਾਹਜ਼ੈਬ (40) ਵਜੋਂ ਹੋਈ ਹੈ। ਜ਼ਖ਼ਮੀਆਂ ਦੀ ਪਛਾਣ ਸ਼ਾਹਜ਼ੇਬ ਦੀ ਪਤਨੀ ਸਬਾ, ਪ੍ਰਵੀਨ (35) ਅਤੇ ਉਸ ਦੇ ਪੁੱਤਰ ਆਮਿਰ ਹਾਦੀ (13) ਰਈਸ (1) ਵਜੋਂ ਹੋਈ ਹੈ।
