ਸਾਨੂੰ ਆਪਣੇ ਅੰਨਦਾਤਿਆਂ ’ਤੇ ਮਾਣ : ਪ੍ਰਧਾਨ ਮੰਤਰੀ ਮੋਦੀ

ਪ੍ਰਧਾਨ ਮੰਤਰੀ ਨੇ ਕਿਸਾਨ ਸਨਮਾਨ ਨਿਧੀ ਦੀ 19ਵੀਂ ਕਿਸ਼ਤ ਜਾਰੀ ਕਰਨ ਤੋਂ ਪਹਿਲਾਂ ਕੀਤਾ ਪੋਸਟ

ਨਵੀਂ ਦਿੱਲੀ : ਕਿਸਾਨ ਸਨਮਾਨ ਨਿਧੀ ਦੀ 19ਵੀਂ ਕਿਸ਼ਤ ਜਾਰੀ ਕਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਦੇਸ਼ ਨੂੰ ਅੰਨਦਾਤਾ ’ਤੇ ਮਾਣ ਹੈ। ਸੋਸ਼ਲ ਮੀਡੀਆ ’ਤੇ ਪ੍ਰਧਾਨ ਮੰਤਰੀ ਨੇ ਭਾਰਤ ਸਰਕਾਰ ਦੀ ਪੋਸਟ ਦਾ ਇਕ ਥਰੇਡ ਮੁੜ ਸਾਂਝਾ ਕੀਤਾ, ਜਿਸ ਵਿਚ ਦਸਿਆ ਕਿ ਕਿਵੇਂ ਦੇਸ਼ ਵਿਚ ਸਭ ਤੋਂ ਵੱਡੀ ਯੋਜਨਾ ਅਤੇ ਬੰਪਰ ਫ਼ਸਲਾਂ ਹਨ। ਪੋਸਟ ਵਿਖ ਲਿਖਿਆ ਹੈ, ‘‘ਸਾਨੂੰ ਅਪਣੇ ਅੰਨਦਾਤਿਆਂ ’ਤੇ ਮਾਣ ਹੈ ਅਤੇ ਉਨ੍ਹਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਸਾਡੀ ਵਚਨਬੱਧਤਾ ਹੇਠਾਂ ਦਿੱਤੇ ਥਰੇਡ ਵਿਚ ਵਰਣਿਤ ਯਤਨਾਂ ਤੋਂ ਝਲਕਦੀ ਹੈ।

ਕਿਸਾਨ ਸਨਮਾਨ ਨਿਧੀ ਕਿਸਾਨਾਂ ਦੀ ਭਲਾਈ ਤੇ ਖ਼ੁਸ਼ਹਾਲੀ ਨੂੰ ਪਹਿਲ ਦਿੰਦੀ ਹੈ। ਪ੍ਰਧਾਨ ਮੰਤਰੀ ਮੋਦੀ 2025 ਦੀਆਂ ਬਿਹਾਰ ਚੋਣਾਂ ਤੋਂ ਪਹਿਲਾਂ ਏਅਰਪੋਰਟ ਮੈਦਾਨ ’ਤੇ ਇਕ ਜਨਤਕ ਰੈਲੀ ਨੂੰ ਵੀ ਸੰਬੋਧਨ ਕਰਨਗੇ।

ਪ੍ਰਧਾਨ ਮੰਤਰੀ ਦੇ ਨਾਲ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੀ ਹੋਣਗੇ ਅਤੇ ਰੈਲੀ ਵਿਚ ਕਰੀਬ 5 ਲੱਖ ਕਿਸਾਨਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਪ੍ਰੋਗਰਾਮ ਵਿਚ ਕਿਸਾਨ ਸਨਮਾਨ ਨਿਧੀ ਦੀ ਵੰਡ ਅਤੇ ਇਕ ਜਨਤਕ ਮੀਟਿੰਗ ਸ਼ਾਮਲ ਹੋਵੇਗੀ। ਪ੍ਰੋਗਰਾਮ ਦੇ ਤਹਿਤ ਪ੍ਰਧਾਨ ਮੰਤਰੀ ਮੋਦੀ ਕਿਸਾਨ ਸਨਮਾਨ ਨਿਧੀ ਦੀ 19ਵੀਂ ਕਿਸ਼ਤ ਜਾਰੀ ਕਰਨਗੇ।

ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਸ਼ਾਹਨਵਾਜ਼ ਹੁਸੈਨ ਨੇ ਦਸਿਆ ਕਿ ਰੈਲੀ ਵਿਚ ਭਾਗਲਪੁਰ, ਮੁੰਗੇਰ, ਬੇਗੂਸਰਾਏ ਅਤੇ ਹੋਰਾਂ ਸਮੇਤ 13 ਜ਼ਿਲ੍ਹਿਆਂ ਦੇ ਸੀਨੀਅਰ ਐਨਡੀਏ ਆਗੂ ਅਤੇ ਲੋਕ ਮੌਜੂਦ ਹੋਣਗੇ। ਭਾਜਪਾ ਆਗੂ ਬਿਹਾਰ ਵਿਚ 200 ਤੋਂ ਵੱਧ ਸੀਟਾਂ ਜਿੱਤਣ ਲਈ ਆਸ਼ਾਵਾਦੀ ਹਨ। ਉਨ੍ਹਾਂ ਨੇ ਪੀ. ਐੱਮ. ਮੋਦੀ ਅਤੇ ਨਿਤੀਸ਼ ਕੁਮਾਰ ਦੀ ਅਗਵਾਈ ਵਿਚ ਮਜ਼ਬੂਤ ਐੱਨ. ਡੀ. ਏ. ਗੱਠਜੋੜ ਅਤੇ ਡਬਲ ਇੰਜਣ ਵਾਲੀ ਸਰਕਾਰ ਦਾ ਹਵਾਲਾ ਦਿੱਤਾ। ਹੁਸੈਨ ਨੇ ਕਿਹਾ ਕਿ ਦਿੱਲੀ ਵਾਂਗ ਅਸੀਂ ਆਉਣ ਵਾਲੀਆਂ ਬਿਹਾਰ ਚੋਣਾਂ ਵੀ ਜਿੱਤਾਂਗੇ।

Leave a Reply

Your email address will not be published. Required fields are marked *