ਪੰਜ ਸਿੰਘ ਸਾਹਿਬਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਮੁੜ ਗਠਨ ਦੇ ਦਿੱਤੇ ਹੁਕਮ
ਅੰਮ੍ਰਿਤਸਰ-ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਪੰਜ ਿਸੰਘ ਸਾਹਿਬਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਬਾਦਲ ਅਤੇ ਹੋਰ ਅਕਾਲੀ ਆਗੂਆਂ ਨੂੰ ਧਾਰਮਿਕ ਸਜ਼ਾ ਸੁਣਾਉਣ ਦੇ ਨਾਲ-ਨਾਲ ਮਰਹੂਮ ਪ੍ਰਕਾਸ਼ ਿਸੰਘ ਬਾਦਲ ਨੂੰ ਦਿੱਤਾ ‘ਫਖਰ-ਏ-ਕੌਮ ਐਵਾਰਡ’ ਵੀ ਰੱਦ ਕਰ ਦਿੱਤਾ ਹੈ।
ਿੲਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੀ 6 ਮਹੀਨਿਆਂ ਬਾਅਦ ਚੋਣ ਕਰ ਕੇ ਇਸ ਵਿਚ ਵੱਡੇ ਫੇਰਬਦਲ ਕਰਨ ਦੇ ਵੀ ਹੁਕਮ ਦਿੱਤੇ ਗਏ।
ਸ੍ਰੀ ਅਕਾਲ ਤਖਤ ਸਾਹਿਬ ’ਤੇ ਪੰਜ ਿਸੰਘ ਸਾਹਿਬਾਨ ਦੀ ਇਕੱਤਰਤਾ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਿਸੰਘ, ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਿਸੰਘ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਿਸੰਘ ਤੋਂ ਇਲਾਵਾ ਹੈੱਡ ਗ੍ਰੰਥੀ ਗਿਆਨੀ ਗੁਰਮੁੱਖ ਿਸੰਘ ਨੇ ਹਿੱਸਾ ਲਿਆ।
ਿੲਸ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਫਸੀਲ ਤੋਂ ਸੁਖਬੀਰ ਸਿੰਘ ਬਾਦਲ, ਬੀਬੀ ਜਗੀਰ ਕੌਰ, ਪ੍ਰੇਮ ਸਿੰਘ ਚੰਦੂਮਾਜਰਾ, ਬਿਕਰਮ ਸਿੰਘ ਮਜੀਠੀਆ, ਸੁਰਜੀਤ ਸਿੰਘ, ਗੁਲਜ਼ਾਰ ਿਸੰਘ ਰਣੀਕੇ, ਮਹੇਸ਼ਇੰਦਰ ਸਿੰਘ, ਸਰਬਜੀਤ ਸਿੰਘ, ਸੋਹਣ ਸਿੰਘ ਠੰਡਲ, ਚਰਨਜੀਤ ਸਿੰਘ ਅਤੇ ਆਦੇਸ਼ ਪ੍ਰਤਾਪ ਸਿੰਘ ਨੂੰ ਉਨ੍ਹਾਂ ਦੀ ਸਰਕਾਰ ਦੌਰਾਨ ਕੀਤੇ ਗਏ ਗੁਨਾਹ ਕਬੂਲ ਕਰਵਾਉਣ ਤੋਂ ਬਾਅਦ ਧਾਰਮਿਕ ਸਜ਼ਾ ਸੁਣਾਈ ਗਈ ਹੈ।
ਿੲਸ ਦੇ ਨਾਲ ਹੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀਆਂ ਅਤੇ ਹੋਰ ਆਗੂਆਂ ਦੇ ਗਲਾਂ ਵਿਚ ਤਖ਼ਤੀਆਂ ਵੀ ਪਾਈਆਂ ਗਈਆਂ।

ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਬਾਰੇ ਜਾਣਕਾਰੀ ਦਿੰਿਦਆਂ ਿਸੰਘ ਸਾਹਿਬਾਨ ਨੇ ਸੁਖਬੀਰ ਬਾਦਲ ਸਮੇਤ ਹੋਰਨਾਂ ਆਗੂਆਂ ਨੂੰ ਸਜ਼ਾ ਦਾ ਐਲਾਨ ਕਰਦਿਆਂ ਉਨ੍ਹਾਂ ਨੂੰ 3 ਤੋਂ 12 ਦਸੰਬਰ ਤੱਕ ਦੁਪਹਿਰ 1 ਵਜੇ ਤੱਕ ਸ੍ਰੀ ਦਰਬਾਰ ਸਾਹਿਬ ਦੇ ਪ੍ਰਤੱਖ ਅਧੀਨ ਪਖਾਨਿਆਂ ਦੀ ਸਫ਼ਾਈ ਕਰਨ।
ਇਸ ਤੋਂ ਬਾਅਦ ਇਸ਼ਨਾਨ ਕਰ ਕੇ ਲੰਗਰ ਦੀ ਸੇਵਾ, ਫਿਰ ਨਿਤਨੇਮ ਅਤੇ ਸੁਖਮਨੀ ਸਾਹਿਬ ਦਾ ਪਾਠ ਕਰਨ ਦੀ ਧਾਰਮਿਕ ਸਜ਼ਾ ਲਾਈ ਗਈ। 2 ਦਿਨ ਦੀ ਸੇਵਾ ਸ੍ਰੀ ਦਰਬਾਰ ਸਾਹਿਬ ਵਿਚ ਕਰਨ ਉਪਰੰਤ ਉਹ ਅਗਲੇ 2-2 ਦਿਨ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਦਮਦਮਾ ਸਾਹਿਬ, ਸ੍ਰੀ ਮੁਕਤਸਰ ਸਾਹਿਬ ਅਤੇ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸੇਵਾ ਕਰ ਕੇ ਆਪਣੀ ਤਨਖਾਹ ਪੂਰੀ ਕਰਨਗੇ।
ਸੁਖਬੀਰ ਬਾਦਲ ਸੇਵਾਦਾਰ ਵਜੋਂ 2 ਘੰਟੇ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਕਰਨਗੇ ਸੇਵਾ
ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਕਿਹਾ ਕਿ ਸੁਖਬੀਰ ਬਾਦਲ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਘੰਟਾਘਰ ਕੋਲ ਸੇਵਾਦਾਰ ਦਾ ਪੋਸ਼ਾਕਾਂ ਪਹਿਨ ਕੇ ਡਿਊਟੀ ਦੌਰਾਨ ਹੱਥ ਵਿਚ ਬਰਛਾ ਫੜ ਕੇ ਆਪਣੀ ਵ੍ਹੀਲਚੇਅਰ ’ਤੇ ਬੈਠਣਗੇ ਅਤੇ ਇਨ੍ਹਾਂ ਦਾ ਸਮਾਂ ਇਥੇ 9 ਤੋਂ 10 ਵਜੇ ਤੱਕ ਹੋਵੇਗਾ। ਇਸ ਪਿੱਛੋਂ ਉਹ ਬਰਤਨ ਸਾਫ ਕਰਨ ਤੇ ਕੀਰਤਨ ਸਰਵਣ ਕਰਨ ਤੋਂ ਬਾਅਦ ਸੁਖਮਨੀ ਸਾਹਿਬ ਦਾ ਪਾਠ ਵੀ ਕਰਨਗੇ।
ਜਥੇਦਾਰ ਸਾਹਿਬ ਨੇ ਸੁਖਬੀਰ ਬਾਦਲ ਅਤੇ ਹੋਰਨਾਂ ਅਾਗੂਆਂ ਤੋਂ ਮੰਗੇ, ਹਾਂ-ਨਾਂਹ ’ਚ ਜਵਾਬ
ਜਥੇਦਾਰ-ਤੁਸੀਂ ਅਕਾਲੀ ਸਰਕਾਰ ਸਮੇਂ ਪੰਥਕ ਮੁੱਦਿਆਂ, ਜਿਨ੍ਹਾਂ ਕਾਰਨ ਹਜ਼ਾਰਾਂ ਸ਼ਹੀਦੀਆਂ ਹੋਈਆਂ, ਉਨ੍ਹਾਂ ਨੂੰ ਵਿਸਾਰਿਆ, ਕੀ ਤੁਸੀਂ ਇਹ ਗੁਨਾਹ ਕੀਤਾ?
ਸੁਖਬੀਰ-ਬਹੁਤ ਭੁੱਲਾਂ ਹੋਈਆਂ, ਸਾਡੀ ਪਾਰਟੀ ਸਮੇਂ।
ਜਥੇਦਾਰ- ਸਿਰਫ਼ ਹਾਂ ਜਾਂ ਨਾ ਵਿਚ ਜਵਾਬ ਦਿਓ?
ਸੁਖਬੀਰ- ਹਾਂ।
ਜਥੇਦਾਰ-ਬੇਗੁਨਾਹ ਸਿੱਖਾਂ ਦੇ ਕਾਤਲ ਅਫ਼ਸਰਾਂ ਨੂੰ ਤਰੱਕੀਆਂ ਅਤੇ ਟਿਕਟਾਂ ਦਿੱਤੀਆਂ ?
ਸੁਖਬੀਰ- ਹਾਂ।
ਜਥੇਦਾਰ-ਸਿੱਖਾਂ ਦੇ ਦੁਸ਼ਮਣ ਸਿਰਸਾ ਸਾਧ ’ਤੇ ਦਰਜ ਕੇਸ ਨੂੰ ਤੁਸੀਂ ਵਾਪਸ ਕਰਵਾਉਣ ਦਾ ਗੁਨਾਹ ਕੀਤਾ? ਹਾਂ ਜਾਂ ਨਾਂਹ?
ਸੁਖਬੀਰ- ਹਾਂ।
ਜਥੇਦਾਰ-ਸਿਰਸਾ ਸਾਧ ਨੂੰ ਮੁਆਫ਼ੀ ਦਿਵਾਉਣੀ ਉਹ ਵੀ ਬਿਨਾਂ ਮੰਗੇ, ਤੁਸੀਂ ਜਥੇਦਾਰ ਨੂੰ ਸੱਦਿਆ ਅਤੇ ਇਕ ਚਿੱਠੀ ਉਨ੍ਹਾਂ ਸੌਂਪੀ?
ਸੁਖਬੀਰ- ਸਰਕਾਰਾਂ ਦੌਰਾਨ ਬਹੁਤ ਭੁੱਲਾਂ ਹੋਈਆਂ।
ਜਥੇਦਾਰ-ਤੁਸੀਂ ਜਥੇਦਾਰਾਂ ਨੂੰ ਘਰ ਸੱਦ ਕੇ ਬਿਨਾਂ ਮੰਗੇ ਸੌਦਾ ਸਾਧ ਨੂੰ ਮੁਆਫ਼ੀ ਦੇਣ ਬਾਰੇ ਕਿਹਾ ਜਾਂ ਨਹੀਂ?
ਸੁਖਬੀਰ- ਹਾਂ।
ਜਥੇਦਾਰ-ਤੁਹਾਡੀ ਸਰਕਾਰ ਵੇਲੇ ਪੋਸਟਰ ਲਗਾ ਕੇ ਪੰਥ ਨੂੰ ਗੰਦੀਆਂ ਗਾਲ੍ਹਾਂ ਕੱਢੀਆਂ, ਤੁਸੀਂ ਪੋਸਟਰ ਲਗਾਉਣ ਵਾਲਿਆਂ ਨੂੰ ਲੱਭਿਆ ਨਹੀਂ, ਇਸ ਦੌਰਾਨ ਬੇਅਦਬੀਆਂ ਹੋਈਆਂ, ਬਹਿਬਲ ਕਲਾਂ ਵਿਚ ਜੋ ਗੋਲੀਆਂ ਚੱਲੀਆਂ, ਉਹ ਗੁਨਾਹ ਤੁਹਾਡੀ ਸਰਕਾਰ ਵੇਲੇ ਹੋਇਆ। ਤੁਸੀਂ ਉਹ ਗੁਨਾਹ ਮੰਨਦੇ ਹੋ?
ਸੁਖਬੀਰ- ਹਾਂ।
ਜਥੇਦਾਰ-ਸੌਦਾ ਸਾਧ ਦੀ ਮੁਆਫ਼ੀ ਲਈ ਇਸ਼ਤਿਹਾਰ ਅਤੇ ਉਨ੍ਹਾਂ ਦੇ ਪੈਸੇ ਗੁਰੂ ਦੀ ਗੋਲਕ ਵਿਚੋਂ ਦਿੱਤੇ, ਇਹ ਗੁਨਾਹ ਕੀਤਾ ਜਾਂ ਨਹੀਂ?
ਸੁਖਬੀਰ – ਹਾਂ।
ਮਜੀਠੀਆ ਨੇ ਮੰਗੀ ਹੱਥ ਜੋੜ ਕੇ ਮੁਆਫੀ
ਇਸ ਮੌਕੇ ਅਕਾਲੀ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਮਜੀਠੀਆ ਨੇ ਕਿਹਾ ਕਿ ਮਜੀਠੀਆ, ਦਾਸ ਸਾਲ 2007 ਤੋਂ ਲੈ ਕੇ 2009 ਅਤੇ 2009 ਤੋਂ ਲੈ ਕੇ 2012 ਤੱਕ ਉਹ ਕੈਬਨਿਟ ਮੰਤਰੀ ਨਹੀਂ ਸਨ। 2012 ਤੋਂ ਲੈ ਕੇ 2017 ਤੱਕ ਉਹ ਕੈਬਨਿਟ ਰਹੇ। ਕਿਸੇ ਵੀ ਕੈਬਨਿਟ ਮੀਟਿੰਗ ਵਿਚ ਮੁਆਫ਼ੀ ਜਾਂ ਫਿਰ ਜਿੰਨ੍ਹੇ ਵੀ ਮੁੱਦਿਆਂ ਦਾ ਜ਼ਿਕਰ ਕੀਤਾ ਗਿਆ, ਅਜਿਹੇ ਕਿਸੇ ਵੀ ਮੁੱਦੇ ਵਿਚ ਉਹ ਸ਼ਾਮਲ ਨਹੀਂ ਸਨ ਪਰ ਿਫਰ ਵੀ ਉਹ ਆਪਣੀ ਗਲਤੀ ਮੰਨਦੇ ਹਨ, ਕਿਉਂਕਿ ਕੈਬਨਿਟ ਦਾ ਹਿੱਸਾ ਹੋਣ ਦੇ ਨਾਤੇ ਉਨ੍ਹਾਂ ਨੂੰ ਆਵਾਜ਼ ਬੁਲੰਦ ਕਰਨੀ ਚਾਹੀਦੀ ਸੀ। ਿੲਸ ਲਈ ਉਹ ਹੱਥ ਜੋੜ ਕੇ ਮੁਆਫੀ ਮੰਗਦੇ ਹਨ।
ਅਕਾਲੀ ਦਲ ਦੀ ਲੀਡਰਸ਼ਿਪ ਵਿਚ ਫੇਰਬਦਲ ਲਈ ਕੀਤਾ ਕਮੇਟੀ ਦਾ ਗਠਨ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਜਿੱਥੇ ਸੁਖਬੀਰ ਸਿੰਘ ਬਾਦਲ ਸਣੇ ਸਮੁੱਚੀ ਅਕਾਲੀ ਲੀਡਰਸ਼ਿਪ ਨੂੰ ਸਖ਼ਤ ਸਜ਼ਾ ਲਗਾਈ ਹੈ, ਉਥੇ ਹੀ ਇਕ ਕਮੇਟੀ ਦਾ ਗਠਨ ਕਰਦਿਆਂ ਅਕਾਲੀ ਦਲ ਦੀ ਮੁੜ ਸੁਰਜੀਤੀ ਦਾ ਹੁਕਮ ਦਿੱਤਾ ਹੈ। ਇਸ ਕਮੇਟੀ ਵਿਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਇਕਬਾਲ ਸਿੰਘ ਝੂੰਦਾਂ, ਗੁਰਪ੍ਰਤਾਪ ਸਿੰਘ ਵਡਾਲਾ, ਮਨਪ੍ਰੀਤ ਸਿੰਘ ਇਆਲੀ ਅਤੇ ਸਤਵੰਤ ਕੌਰ ਨੂੰ ਸ਼ਾਮਲ ਕੀਤਾ ਹੈ। ਜਥੇਦਾਰ ਨੇ ਹੁਕਮ ਦਿੱਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਮੁੜ ਸੁਰਜੀਤੀ ਲਈ ਨਵੀਂ ਭਰਤੀ ਆਰੰਭੀ ਜਾਵੇ ਅਤੇ ਇਹ ਕਮੇਟੀ 6 ਮਹੀਨਿਆਂ ਦੇ ਅੰਦਰ-ਅੰਦਰ ਪ੍ਰਧਾਨ ਅਤੇ ਹੋਰ ਅਹੁਦਿਆਂ ਦੀ ਚੋਣ ਕਰਵਾਏ।
ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀ ‘ਫਖਰ-ਏ-ਕੌਮ’ ਦੀ ਉਪਾਧੀ ਰੱਦ
ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ’ਤੇ ਬੋਲਦਿਆਂ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਇਹ ਗੁਨਾਹ ਕਬੂਲ ਕੀਤਾ ਹੈ ਕਿ ਉਨ੍ਹਾਂ ਨੇ ਜਥੇਦਾਰ ਸਾਹਿਬਾਨ ਨੂੰ ਆਪਣੀ ਰਿਹਾਇਸ਼ ’ਤੇ ਬੁਲਾ ਕੇ ਡੇਰਾ ਸੌਦਾ ਸਾਧ ਨੂੰ ਮੁਆਫੀ ਲਈ ਦਬਾਅ ਪਾਇਆ। ਇਸ ਕੰਮ ਵਿਚ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਸ਼ਾਮਲ ਸਨ। ਲਿਹਾਜ਼ਾ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤੀ ਫਖਰ-ਏ-ਕੌਮ ਦੀ ਉਪਾਧੀ ਨੂੰ ਰੱਦ ਕੀਤਾ ਜਾਂਦਾ ਹੈ।
ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਦਿੱਤੀਆਂ ਸਹੂਲਤਾਂ ਲਈਆਂ ਵਾਪਸ ਅੰਮ੍ਰਿਤਸਰ-ਸਿੰਘ ਸਾਹਿਬਾਨ ਦੀ ਇਕੱਤਰਤਾ ਦੌਰਾਨ ਗਿਆਨੀ ਰਘਬੀਰ ਸਿੰਘ ਨੇ ਉਸ ਸਮੇਂ ਦੇ ਜਥੇਦਾਰ ਰਹੇ ਗਿਆਨੀ ਗੁਰਬਚਨ ਸਿੰਘ ਨੂੰ ਦਿੱਤੀਆਂ ਸਾਰੀਆਂ ਸਹੂਲਤਾਂ ਵਾਪਸ ਲੈ ਲਈਅਾਂ ਅਤੇ ਉਨ੍ਹਾਂ ਨੂੰ ਜਨਤਕ ਸਮਾਗਮਾਂ ’ਚ ਬੋਲਣ ’ਤੇ ਵੀ ਰੋਕ ਲਗਾਈ ਹੈ। ਇਸ ਦੇ ਇਲਾਵਾ ਸੁਖਬੀਰ ਬਾਦਲ ਦਾ ਅਸਤੀਫ਼ਾ ਤਿੰਨ ਦਿਨਾਂ ਵਿਚ ਮਨਜ਼ੂਰ ਕਰਨ ਦੇ ਆਦੇਸ਼ ਦਿੱਤੇ ਗਏ ਹਨ।