ਸਹਿਯੋਗੀ ਔਰਤ ਨੂੰ ਇਕ ਮਹੀਨੇ ਦੀ ਸਜ਼ਾ
ਫਰੀਦਕੋਟ -: ਜ਼ਿਲਾ ਅਤੇ ਸੈਸ਼ਨ ਜੱਜ ਨਵਜੋਤ ਕੌਰ ਦੀ ਅਦਾਲਤ ਨੇ ਲਗਭਗ ਡੇਢ ਸਾਲ ਪਹਿਲਾਂ ਕੋਟਕਪੂਰਾ ਵਿਚ ਰਹਿ ਰਹੀ ਜੈਤੋ ਦੀ ਵਸਨੀਕ ਇਕ ਆਰਕੈਸਟ ਵਜੋਂ ਕੰਮ ਕਰਦੀ ਲਡ਼ਕੀ ’ਤੇ ਚਾਹ ਡੋਲਣ ਦੇ ਇਕ ਮਾਮਲੇ ’ਚ ਨਾਮਜ਼ਦ ਕੀਤੇ ਇਕ ਔਰਤ ਸਮੇਤ ਵਿਅਕਤੀ ਨੂੰ ਸਬੂਤਾਂ ਅਤੇ ਗਵਾਹਾਂ ਦੇ ਚੱਲਦੇ ਸਜ਼ਾ ਅਤੇ ਜੁਰਮਾਨਾ ਕਰਨ ਦਾ ਹੁਕਮ ਕੀਤਾ ਹੈ।
ਜਾਣਕਾਰੀ ਅਨੁਸਾਰ ਥਾਣਾ ਸਿਟੀ ਕੋਟਕਪੂਰਾ ਦੀ ਪੁਲਸ ਨੇ ਵਾਸੀ ਜੈਤੋ ਦੀ ਇਕ ਲਡ਼ਕੀ ਦੇ ਬਿਆਨ ਦੇ ਅਾਧਾਰ ’ਤੇ 13 ਅਕਤੂਬਰ 2023 ਵਿਚ ਮੁਕੇਸ਼ ਕੁਮਾਰ ਉਰਫ ਸਾਂਗਾ ਪੁੱਤਰ ਕੇਵਲ ਕ੍ਰਿਸ਼ਨ ਅਤੇ ਕਰਮਜੀਤ ਕੌਰ ਉਰਫ ਰਾਣੀ ਵਾਸੀ ਕੋਟਕਪੂਰਾ ਦੇ ਖਿਲਾਫ ਆਈ. ਪੀ. ਸੀ. ਦੀ ਧਾਰਾ 326 ਏ, 342,34 ਦੇ ਤਹਿਤ ਮੁਕੱਦਮਾ ਦਰਜ ਕੀਤਾ ਸੀ, ਜਿਸ ’ਤੇ ਅਦਾਲਤ ਨੇ ਇਸ ਮਾਮਲੇ ਵਿਚ ਦੋਵੇਂ ਧਿਰਾ ਦੇ ਪੁਖਤਾ ਸਬੂਤ ਵੇਖਦੇ ਹੋਏੇ, ਮੁਲਜਮ ਮੁਕੇਸ਼ ਕੁਮਾਰ ਉਰਫ ਸਾਂਗਾ ਪੁੱਤਰ ਕੇਵਲ ਕ੍ਰਿਸ਼ਨ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਅਧੀਨ ਧਾਰਾ 326ਏ ਵਿਚ 10 ਸਾਲ ਦੀ ਕੈਦ ਅਤੇ 10 ਹਜ਼ਾਰ ਰੁਪਏ ਜੁਰਮਾਨਾ, ਅਧੀਨ ਧਾਰਾ 342 ਵਿਚ ਇਕ ਮਹੀਨਾ ਦੀ ਸਜ਼ਾ ਅਤੇ ਇਕ ਹਜ਼ਾਰ ਰੁਪਏ ਜੁਰਮਾਨਾ, ਜਦੋਂ ਕਿ ਇਸ ਦੀ ਸਹਿਯੋਗੀ ਔਰਤ ਕਰਮਜੀਤ ਕੌਰ ਉਰਫ ਰਾਣੀ ਨੂੰ ਅਧੀਨ ਧਾਰਾ 342 ਵਿਚ ਇਕ ਮਹੀਨੇ ਦੀ ਸਜ਼ਾ ਅਤੇ ਇਕ ਹਜ਼ਾਰ ਰੁਪਏ ਜੁਰਮਾਨਾ ਕਰਨ ਦਾ ਹੁਕਮ ਕੀਤਾ ਹੈ।
ਇਸ ਮਾਮਲੇ ਵਿਚ ਦੋਸ਼ੀ ਧਿਰ ਵੱਲੋਂ ਮਾਣਯੋਗ ਅਦਾਲਤ ਵਿਚ ਸੁਣਵਾਈ ਦੌਰਾਨ ਆਪਣਾ ਬੇਗੁਨਾਹੀ ਦਾ ਪੱਖ ਰੱਖਿਆ ਸੀ ਪਰ ਉਹ ਆਪਣੀ ਬੇਗੁਨਾਹੀ ਸਾਬਤ ਨਹੀਂ ਕਰ ਸਕੇ ਸਨ।
