ਭਾਰਤੀ ਅੰਬੇਡਕਰ ਮਿਸ਼ਨ ਭਾਰਤ ਦੀ ਦਸਵੀਂ ਸੂਚੀ ਜਾਰੀ

ਪੰਜਾਬ ਮਹਿਲਾ ਵਿੰਗ ਦੀਆਂ ਸੂਬੇ ਵਿਚ 33 ਜ਼ਿਲਾ ਪ੍ਰਧਾਨ ਕੀਤੀਆਂ ਨਿਯੁਕਤ
ਭਾਰਤੀ ਅੰਬੇਡਕਰ ਮਿਸ਼ਨ ਨਾਲ ਜੁੜਨ ਲਈ ਲੋਕਾਂ ਵਿਚ ਭਾਰੀ ਉਤਸ਼ਾਹ : ਦਰਸ਼ਨ ਕਾਂਗੜਾ

ਸੰਗਰੂਰ :- ਦੇਸ਼ ਦੀ ਪ੍ਰਸਿੱਧ ਤੇ ਸਰਗਰਮ ਸਮਾਜਿਕ ਜਥੇਬੰਦੀ ਭਾਰਤੀ ਅੰਬੇਡਕਰ ਮਿਸ਼ਨ, ਭਾਰਤ ਦੇ ਕੌਮੀ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ ਵੱਲੋਂ ਪੂਨਮ ਕਾਂਗੜਾ ਮੁੱਖ ਸਰਪ੍ਰਸਤ ਦੀ ਅਨੁਮਤੀ ਅਨੁਸਾਰ ਸਾਲ 2025 ਲਈ ਪੰਜਾਬ ਮਹਿਲਾ ਵਿੰਗ ਦੀਆਂ ਸੂਬੇ ਅੰਦਰ 33 ਜ਼ਿਲਾ ਪ੍ਰਧਾਨ ਨਿਯੁਕਤ ਕੀਤੀਆਂ ਗਈਆਂ।
ਇਨ੍ਹਾਂ ਵਿਚ ਰਜਨੀ ਬੂਲਾਨ ਸੁਨਾਮ (ਸੰਗਰੂਰ), ਰੇਖਾ ਰਾਣੀ (ਰੋਪੜ), ਕਮਲਜੀਤ ਕੌਰ (ਪਟਿਆਲਾ ਦਿਹਾਤੀ), ਸੋਨੀਆ ਦਾਸ ਕੌਂਸਲਰ (ਪਟਿਆਲਾ ਸ਼ਹਿਰੀ), ਜਸਵੰਤ ਕੌਰ ਅਹਿਮਦਗੜ੍ਹ (ਮਲੇਰਕੋਟਲਾ), ਗੁਰਜੀਤ ਕੌਰ ਬਖਤਗੜ੍ਹ (ਬਰਨਾਲਾ ਦਿਹਾਤੀ), ਰਣਜੀਤ ਕੌਰ (ਬਰਨਾਲਾ ਸ਼ਹਿਰੀ), ਰੁਪਿੰਦਰ ਕੌਰ ਮੰਡੋਰ (ਐੱਸ. ਬੀ. ਐੱਸ. ਨਗਰ ਨਵਾਂਸ਼ਹਿਰ), ਕਮਲ ਰਾਜ (ਪਠਾਨਕੋਟ), ਅਮਨਦੀਪ ਕੌਰ (ਗੁਰਦਾਸਪੁਰ), ਨਜ਼ੀਰਾਂ ਬੇਗਮ (ਪੁਲਿਸ ਜ਼ਿਲਾ ਖੰਨਾ), ਕਿਰਨਦੀਪ ਕੌਰ (ਫਰੀਦਕੋਟ ਸ਼ਹਿਰੀ), ਮੰਜੂ ਰਾਣੀ (ਫ਼ਰੀਦਕੋਟ ਦਿਹਾਤੀ), ਮਨਦੀਪ ਕੌਰ (ਮੋਗਾ), ਬਲਜੀਤ ਕੌਰ (ਤਰਨਤਾਰਨ), ਚਰਨਜੀਤ ਕੌਰ (ਸ੍ਰੀ ਫਤਿਹਗੜ੍ਹ ਸਾਹਿਬ), ਪ੍ਰਿੰਯਕਾ ਆਨੰਦ (ਲੁਧਿਆਣਾ ਸ਼ਹਿਰੀ-1), ਬਲਵੀਰ ਕੌਰ (ਲੁਧਿਆਣਾ ਸ਼ਹਿਰੀ-2), ਸਰਬਜੀਤ ਕੌਰ ਚੀਮਾ (ਲੁਧਿਆਣਾ ਦਿਹਾਤੀ), ਪਰਮਜੀਤ ਕੌਰ ਬਨੂੜ (ਐੱਸ. ਏ. ਐੱਸ. ਨਗਰ ਮੋਹਾਲੀ), ਹਰਜੀਤ ਕੌਰ (ਮਾਨਸਾ), ਜਸਬੀਰ ਕੌਰ (ਬਠਿੰਡਾ ਸ਼ਹਿਰੀ), ਅਮਨਦੀਪ ਕੌਰ ਚੁੰਘਾ (ਬਠਿੰਡਾ ਦਿਹਾਤੀ), ਨੀਲਮ ਰਾਣੀ (ਹੁਸ਼ਿਆਰਪੁਰ ਦਿਹਾਤੀ), ਮਨਜੀਤ ਕੌਰ (ਹੁਸ਼ਿਆਰਪੁਰ ਸ਼ਹਿਰੀ), ਲੱਖੇ ਕੌਰ (ਫਿਰੋਜ਼ਪੁਰ), ਪੂਰਵਾ (ਸ੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰੀ), ਜਸਬੀਰ ਕੌਰ (ਸ੍ਰੀ ਅੰਮ੍ਰਿਤਸਰ ਸਾਹਿਬ ਦਿਹਾਤੀ), ਪਿੰਦਰਪਾਲ ਕੌਰ ਧਾਲੀਵਾਲ (ਸ੍ਰੀ ਮੁਕਤਸਰ ਸਾਹਿਬ), ਸ਼ਮਾ ਹੰਸ ਕੌਂਸਲਰ (ਕਪੂਰਥਲਾ), ਡਾ. ਹਰਵਿੰਦਰ ਕੌਰ ਬਿੰਦੂ (ਜਲੰਧਰ ਦਿਹਾਤੀ), ਸਲੋਚਨਾ (ਫਾਜ਼ਿਲਕਾ ਸ਼ਹਿਰੀ) ਅਤੇ ਵੀਰਪਾਲ ਕੌਰ ਚੁੱਕਦੁਮਾਲ (ਫਾਜ਼ਿਲਕਾ ਦਿਹਾਤੀ) ਨਿਯੁਕਤ ਕੀਤਾ ਗਿਆ।
ਦਰਸ਼ਨ ਸਿੰਘ ਕਾਂਗੜਾ ਨੇ ਕਿਹਾ ਕਿ ਸਮਾਜ ਸੇਵਾ ਦਾ ਜਜ਼ਬਾ ਰੱਖਣ ਵਾਲੇ ਸਾਥੀਆਂ ਨੂੰ ਮਿਸ਼ਨ ਵਿਚ ਸ਼ਾਮਲ ਹੋਣ ਲਈ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ।

Leave a Reply

Your email address will not be published. Required fields are marked *