10 ਕਰੋੜ ਦੀ ਹੈਰੋਇਨ ਸਮੇਤ ਸਮੱਗਲਰ ਗ੍ਰਿਫਤਾਰ
ਅੰਮ੍ਰਿਤਸਰ :- ਬੀ. ਐੱਸ. ਐੱਫ. ਅਤੇ ਏ. ਐੱਨ. ਟੀ. ਐੱਫ. (ਐਂਟੀ ਨਾਰਕੋਟਿਕਸ ਟਾਸਕ ਫੋਰਸ) ਦੀ ਟੀਮ ਨੇ ਸਰਹੱਦੀ ਕਸਬਾ ਅਜਨਾਲਾ ਦੇ ਪਿੰਡ ਚੱਕਬਲ ਵਿਖੇ ਇਕ ਸਮੱਗਲਰ ਨੂੰ 7 ਕਰੋੜ ਰੁਪਏ ਦੀ ਹੈਰੋਇਨ ਸਮੇਤ ਕਾਬੂ ਕੀਤਾ ਹੈ। ਜਦਕਿ ਪਿੰਡ ਰੌੜਾਂਵਾਲਾ ਖੁਰਦ ਦੇ ਇਲਾਕੇ ਵਿਚ ਇਕ ਮਿੰਨੀ ਪਾਕਿਸਤਾਨੀ ਡਰੋਨ ਨੂੰ 3 ਕਰੋੜ ਰੁਪਏ ਦੀ ਹੈਰੋਇਨ ਸਮੇਤ ਜ਼ਬਤ ਕੀਤਾ ਹੈ।
ਜਾਣਕਾਰੀ ਅਨੁਸਾਰ ਸੂਚਨਾ ਦੇ ਆਧਾਰ ’ਤੇ ਸਾਂਝੀ ਟੀਮ ਨੇ ਸਮੱਗਲਰ ਦੇ ਘਰ ਛਾਪਾ ਮਾਰ ਕੇ ਇਕ ਪੇਟੀ ’ਚ ਛੁਪਾ ਕੇ ਰੱਖੀ ਹੈਰੋਇਨ ਦੀ ਖੇਪ ਬਰਾਮਦ ਕੀਤੀ।
ਇਹ ਖੇਪ ਕਿਵੇਂ ਅਤੇ ਕਿਸ ਰਾਹੀਂ ਮੰਗਵਾਈ ਗਈ ਸੀ, ਇਸ ਦੀ ਜਾਂਚ ਜਾਰੀ ਹੈ ਅਤੇ ਸਮੱਗਲਰ ਦੇ ਪਿਛੜੇ ਅਤੇ ਅਗਾਂਹਵਧੂ ਸਬੰਧਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਬੀ. ਐੱਸ. ਐੱਫ. ਅਤੇ ਏ. ਐੱਨ. ਟੀ. ਐੱਫ. ਦਾ ਇਹ ਪੰਜਵਾਂ ਸਾਂਝਾ ਆਪ੍ਰੇਸ਼ਨ ਹੈ।
ਪਿੰਡ ਰੋਡਾਂਵਾਲਾ ਖੁਰਦ ਵਿਚ 3 ਕਰੋੜ ਦੀ ਹੈਰੋਇਨ ਅਤੇ ਡਰੋਨ ਜ਼ਬਤ
ਬੀ. ਐੱਸ. ਐੱਫ. ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਸਰਹੱਦੀ ਪਿੰਡ ਰੌੜਾਂਵਾਲਾ ਖੁਰਦ ਦੇ ਇਲਾਕੇ ਵਿਚ ਇਕ ਵਾਰ ਫਿਰ ਇਕ ਮਿੰਨੀ ਪਾਕਿਸਤਾਨੀ ਡਰੋਨ ਨੂੰ 3 ਕਰੋੜ ਰੁਪਏ ਦੀ ਹੈਰੋਇਨ ਸਮੇਤ ਜ਼ਬਤ ਕੀਤਾ ਹੈ।
ਰੌੜਾਵਾਲਾ ਖੁਰਦ ਇਕ ਅਜਿਹਾ ਪਿੰਡ ਹੈ ਜਿੱਥੇ ਇਸ ਸਮੇਂ ਡਰੋਨ ਦੀ ਕਾਫੀ ਆਵਾਜਾਈ ਹੈ।

