Raunchy in the haveli of Musewala : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹਵੇਲੀ ਵਿੱਚ ਇੱਕ ਵਾਰ ਫਿਰ ਰੌਣਕਾਂ ਆਈਆਂ। ਛੋਟੇ ਸਿੱਧੂ ਦੀ ਪਹਿਲੀ ਲੋਹੜੀ ਮੌਕੇ ਬੀਤੇ ਦਿਨੀਂ ਸਿੱਧੂ ਮੂਸੇਵਾਲਾ ਦੇ ਘਰ ਖੁਸ਼ੀਆਂ ਦਾ ਮਾਹੌਲ ਬਣਿਆ ਹੋਇਆ ਸੀ। ਪਿੰਡ ਵਾਲਿਆਂ ਨੇ ਖੁਸ਼ੀ ਦਾ ਜਸ਼ਨ ਮਨਾਇਆ ਗਿਆ।

ਹਾਲ ਹੀ ਵਿੱਚ, ਛੋਟੇ ਸਿੱਧੂ ਦੀਆਂ ਉਸਦੇ ਪਿਤਾ ਬਾਲੋਕਰ ਅਤੇ ਮਾਂ ਚਰਨ ਕੌਰ ਨਾਲ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜੋ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਛੋਟੇ ਸਿੱਧੂ ਦੀਆਂ ਇਨ੍ਹਾਂ ਖਾਸ ਤਸਵੀਰਾਂ ਨੇ ਸਾਰਿਆਂ ਦਾ ਦਿਲ ਜਿੱਤ ਲਿਆ ਹੈ।
ਦੱਸ ਦੇਈਏ ਕਿ ਨਿੱਕੇ ਸਿੱਧੂ ਦੀ ਪਹਿਲੀ ਲੋਹੜੀ ਉੱਪਰ ਮਾਤਾ ਚਰਨ ਕੌਰ ਕਾਫੀ ਖੁਸ਼ ਅਤੇ ਭਾਵੁਕ ਨਜ਼ਰ ਆਈ। ਦਰਅਸਲ, ਇਸ ਮੌਕੇ ਚਰਨ ਕੌਰ ਵੱਲੋਂ ਪੁੱਤਰ ਮੂਸੇਵਾਲਾ ਨੂੰ ਯਾਦ ਕੀਤਾ ਗਿਆ। ਉਨ੍ਹਾਂ ਨੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਲੰਬਾ ਪੋਸਟ ਲਿਖਿਆ।
ਤੁਸੀ ਵੀ ਵੇਖੋ ਇਸ ਪੋਸਟ ਵਿੱਚ ਉਹ ਕੀ ਬੋਲੇ…
ਉਨ੍ਹਾਂ ਤਸਵੀਰਾਂ ਸ਼ੇਅਰ ਕਰਦੇ ਹੋਏ ਉਨ੍ਹਾਂ ਨੂੰ ਕੈਪਸ਼ਨ ਦਿੰਦੇ ਹੋਏ ਲਿਖਿਆ, ਤੇਰੇ ਮੁੜਨ ਨਾਲ ਸਿਰਫ਼ ਇਹ ਅਹਿਸਾਸ ਨਹੀ ਹੋਇਆ ਕਿ, ਮੈਂ ਅਜੇ ਸਾਹ ਲੈ ਰਹੀ ਹਾਂ, ਤੇਰੇ ਮੁੜਨ ਨਾਲ ਮੈਂ ਆਪਣੀ ਕੁੱਖ ਚ ਸਤਿਗੁਰ ਦੇ ਲਾਏ ਭਾਗ ਨਾਲ ਆਪਣੇ ਦੁੱਖ ਤੇ ਮਲ੍ਹਮ ਵੀ ਲਾਈ, ਪੁੱਤ ਮੈਂ ਵਾਹਿਗੁਰੂ ਦੇ ਕੀਤੇ ਇਨਸਾਫ਼ ਨਾਲ ਇਹ ਤਾ ਜਾਣ ਗਈ ਹਾਂ, ਕਿ ਕਿਸੇ ਨੂੰ ਗਿਰਾਉਣ ਮਿਟਾਉਣ ਦੀਆ ਜੁਗਤਾ ਇਥੋ ਤੱਕ ਹੀ ਰਹਿ ਜਾਣੀਆਂ ਕਦੇ ਕਦੇ ਜਦੋ ਦਿਲ ਬੇਚੈਨ ਹੋ ਜਾਂਦਾ ਏ ਤਾਂ ਮੇਰਾ ਮਨ ਮੈਂਨੂੰ ਇਹ ਕਹਿੰਦਾ ਏ ਕਿ ਮੈਂ ਤੇਰੇ ਦੋ ਰੂਪ ਦੇਖਣੇ ਸੀ, ਮੇਰਾ ਸ਼ੇਰ ਹੁਣ ਬੱਬਰ ਸ਼ੇਰ ਬਣ ਮੁੜਿਆ ਏ, ਮੇਰੇ ਨਿੱਕੇ ਸ਼ੁੱਭ ਨੂੰ ਮੇਰੇ ਵੱਡੇ ਸ਼ੁੱਭ ਵੱਲੋ ਤੇ ਸਾਰੇ ਜਹਾਨ ਵਿੱਚ ਉਹਦੀ ਸੁੱਖ ਮੰਗਦੇ ਭੈਣ ਭਰਾਵਾ ਵੱਲੋਂ ਪਹਿਲੀ ਲੋਹੜੀ ਮੁਬਾਰਕ ਮੇਰੀ ਅਰਦਾਸ ਏ ਬੇਟਾ, ਤੁਸੀ ਵੀ ਆਪਣੇ ਵੱਡੇ ਵੀਰ ਵਾਂਗ ਸੂਝਵਾਨ ਤੇ ਦਲੇਰ ਬਣੋ…
