ਚੰਡੀਗੜ੍ਹ, 11 ਦਸੰਬਰ, ਪੰਜਾਬ ਸਰਕਾਰ ਪਲੇਵੇਅ ਸਕੂਲਾਂ ਲਈ ਨਵੀਂ ਨੀਤੀ ਲਾਗੂ ਕਰਨ ਜਾ ਰਹੀ ਹੈ, ਜਿਸ ਵਿਚ ਬਿਲਡਿੰਗ ਤੋਂ ਲੈ ਕੇ ਪਲੇਵੇਅ ਸਕੂਲਾਂ ਦੇ ਅਧਿਆਪਕ ਤੱਕ ਗਾਈਡ ਲਾਈਨ ਤੈਅ ਕੀਤੀ ਗਈ ਹੈ।
ਇਸ ਸਬੰਧੀ ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਦੌਰਾਨ ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਨੇ ਜਾਣਕਾਰੀ ਸਾਂਝੀ ਕੀਤੀ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਲੇਵੇਅ ਸਕੂਲਾਂ ਲਈ ਨਵੀਆਂ ਗਾਇਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਸਕੂਲਾਂ ਦੀ ਨਿਗਰਾਨੀ ਕੀਤੀ ਜਾਵੇਗੀ। ਸਕੂਲਾਂ ਵਿੱਚ ਦਾਖ਼ਲੇ ਸਮੇ ਬੱਚੇ ਲਈ ਕੋਈ ਸਕ੍ਰੀਨਿੰਗ ਟੈਸਟ ਜਾਂ ਮਾਤਾ-ਪਿਤਾ ਦੀ ਇੰਟਰਵਿਊ ਆਦਿ ਨਹੀਂ ਹੋਵੇਗੀ। ਇਨ੍ਹਾਂ ਸਕੂਲਾਂ ਵਿੱਚ ਜੰਕ ਫੂਡ ‘ਤੇ ਪੂਰੀ ਤਰ੍ਹਾਂ ਪਾਬੰਦੀ ਹੋਵੇਗੀ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ‘ਛੋਟੇ ਬੱਚਿਆਂ ਨੂੰ ਰਜਿਸਟਰ ਪਲੇਵੇਅ ਸਕੂਲਾਂ ‘ਚ ਹੀ ਭੇਜਣ।
- ‘ਪਲੇਵੇਅ ਸਕੂਲਾਂ ‘ਚ ਇਕ ਅਧਿਆਪਕ 20 ਬੱਚਿਆਂ ਨੂੰ ਹੀ ਪੜ੍ਹਾਵੇ।
- ‘ਸਕੂਲ ਦੀ ਬਾਊਂਡਰੀ ਪੂਰੀ ਤਰ੍ਹਾਂ ਸੇਫ ਹੋਣੀ ਚਾਹੀਦੀ ਹੈ।
- ਪਲੇਵੇਅ ਸਕੂਲਾਂ ‘ਚ ਖੇਡਣ ਦੀ ਥਾਂ ਹੋਵੇ, ‘ਬੱਚਿਆਂ ਲਈ ਪੀਣ ਵਾਲਾ ਪਾਣੀ ਸਾਫ਼ ਸੁਥਰਾ ਹੋਵੇ।
- ‘ਪਲੇਵੇਅ ਸਕੂਲਾਂ ‘ਚ ਮੁੰਡੇ ਤੇ ਕੁੜੀਆਂ ਲਈ ਪਾਖਾਨੇ ਵੱਖੋ ਵੱਖਰੇ ਹੋਣ।
- ਪਲੇਵੇਅ ਸਕੂਲਾਂ ‘ਚ CCTV ਹੋਣ ਜ਼ਰੂਰੀ।
- ‘ਬੱਚਿਆਂ ਨੂੰ ਥੱਪੜ ਮਾਰਨਾ ਜਾਂ ਝਿੜਕਣਾ ਪੂਰੀ ਤਰ੍ਹਾਂ ਗ਼ੈਰ-ਕਾਨੂੰਨੀ।
- ‘ਮਾਪੇ-ਅਧਿਆਪਕ ਐਸੋਸੀਏਸ਼ਨ ਵੀ ਬਣਾਈ ਜਾਵੇਗੀ।
- ‘ਪਲੇਵੇਅ ਸਕੂਲਾਂ ‘ਚ ਰੈਸਟ ਰੂਮ ਹੋਣਾ ਵੀ ਜ਼ਰੂਰੀ।
- ‘ਫਾਇਰ ਸੇਫ਼ਟੀ ਸਿਸਟਮ ਹੋਣਾ ਵੀ ਜ਼ਰੂਰੀ।
- ‘ਪਲੇਵੇਅ ਸਕੂਲਾਂ ‘ਚ ਜੰਕ ਫੂਡ ਪੂਰੀ ਤਰ੍ਹਾਂ ਬੈਨ ਰਹੇਗਾ।
- ‘ਨਿਯਮਾਂ ਦੀ ਉਲੰਘਣਾਂ ਕਰਨ ‘ਤੇ ਪਲੇਵੇਅ ਸਕੂਲਾਂ ਦੀ ਮਾਨਤਾ ਰੱਦ ਹੋਵੇਗੀ।
- ‘ਪਲੇਵੇਅ ਸਕੂਲਾਂ ‘ਚ ਦਾਖ਼ਲੇ ਲਈ ਪੇਰੈਂਟਸ ਦਾ ਇੰਟਰਵੀਊ ਨਹੀਂ ਹੋਵੇਗਾ।
- ਸਾਰੇ ਰੂਮ ਵੈਂਟੀਲੇਟਰ ਹੋਣੇ ਚਾਹੀਦੇ।
