ਸੀਬੀਆਈ ਨੇ ਪੰਜਾਬ ਕਾਂਗਰਸ ਇੰਚਾਰਜ ਅਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਦੇ ਭਿਲਾਈ ਅਤੇ ਰਾਏਪੁਰ ਸਥਿਤ ਬੰਗਲਿਆਂ ਤੱਕ ਪਹੁੰਚ ਗਈ ਹੈ। ਸਵੇਰੇ 5:30 ਵਜੇ, ਸਾਬਕਾ ਮੁੱਖ ਮੰਤਰੀ ਤੋਂ ਇਲਾਵਾ, ਸੀਬੀਆਈ ਨੇ 4 ਪੁਲਿਸ ਅਧਿਕਾਰੀਆਂ ਦੇ ਬੰਗਲਿਆਂ ‘ਤੇ ਵੀ ਛਾਪੇਮਾਰੀ ਕੀਤੀ।
ਸੂਤਰਾਂ ਮੁਤਾਬਕ, ਸੀਬੀਆਈ ਟੀਮ ਆਈਪੀਐਸ ਅਭਿਸ਼ੇਕ ਪੱਲਵ, ਆਈਪੀਐਸ ਆਰਿਫ ਸ਼ੇਖ, ਆਈਪੀਐਸ ਆਨੰਦ ਛਾਬੜਾ ਸਮੇਤ ਇੱਕ ਐਡੀਸ਼ਨਲ ਐਸਪੀ ਅਭਿਸ਼ੇਕ ਮਹੇਸ਼ਵਰੀ ਦੇ ਬੰਗਲਿਆਂ ‘ਤੇ ਵੀ ਪਹੁੰਚਣ ਦੀ ਖ਼ਬਰ ਹੈ।
