ਪੈਨਸ਼ਨਰ ਵੈੱਲਫੇਅਰ ਐਸਸੀਏਸ਼ਨ ਦੇ ਸਰਬਸੰਮਤੀ ਨਾਲ ਰਾਜ ਕੁਮਾਰ ਅਰੋੜਾ ਮੁੜ ਜ਼ਿਲਾ ਪ੍ਰਧਾਨ ਬਣੇ

ਡੈਲੀਗੇਟ ਇਜਲਾਸ ’ਚ ਪੰਜਾਬ ਸਰਕਾਰ ਤੋਂ ਮੰਗਾਂ ਮਨਵਾਉਣ ਲਈ ਤਿੱਖੇ ਸੰਘਰਸ਼ ਦਾ ਕੀਤਾ ਐਲਾਨ

ਸੰਗਰੂਰ : ਸਥਾਨਕ ਜ਼ਿਲਾ ਪੈਨਸ਼ਨਰ ਭਵਨ ਤਹਿਸੀਲ ਕੰਪਲੈਕਸ ਵਿਖੇ ਪੈਨਸ਼ਨਰ ਵੈੱਲਫੇਅਰ ਐਸੋਸੀਏਸ਼ਨ ਜ਼ਿਲਾ ਸੰਗਰੂਰ ਦਾ ਇਕ ਰੋਜ਼ਾ ਡੈਲੀਗੇਟ ਇਜਲਾਸ/ਨਵੀਂ ਚੋਣ ਐਸੋਸੀਏਸ਼ਨ ਦੇ ਜ਼ਿਲਾ ਪ੍ਰਧਾਨ ਰਾਜ ਕੁਮਾਰ ਅਰੋੜਾ ਦੀ ਅਗਵਾਈ ਵਿਚ ਹੋਇਆ, ਜਿਸ ’ਚ ਜ਼ਿਲੇ ਨਾਲ ਸਬੰਧਤ 09 ਯੂਨਿਟਾਂ ਦੇ ਡੈਲੀਗੇਟਾਂ ਵੱਲੋਂ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ ਗਈ।
ਇਸ ਮੌਕੇ ਸਭ ਤੋਂ ਪਹਿਲਾਂ ਜਨਰਲ ਸਕੱਤਰ ਆਰ. ਐੱਲ. ਪਾਂਧੀ ਨੇ ਪਿਛਲੇ ਦੋ ਸਾਲਾਂ ਦੀ ਐਸੋਸੀਏਸ਼ਨ ਵੱਲੋਂ ਕੀਤੀ ਗਈ ਕਾਰਗੁਜ਼ਾਰੀ ਬਾਰੇ ਦੱਸਿਆ ਗਿਆ। ਇਸ ਉਪਰੰਤ ਜ਼ਿਲਾ ਵਿੱਤ ਸਕੱਤਰ ਵੱਲੋਂ ਵਿੱਤ ਰਿਪੋਰਟ ਪੇਸ਼ ਕੀਤੀ ਗਈ, ਜਿਸਨੂੰ ਹਾਜ਼ਰੀਨ ਨੇ ਹੱਥ ਖੜ੍ਹੇ ਕਰ ਕੇ ਪ੍ਰਵਾਨ ਕਰ ਲਿਆ ਗਿਆ। ਇਸ ਤੋਂ ਬਾਅਦ ਐਸੋਸੀਏਸ਼ਨ ਦੇ ਜ਼ਿਲਾ ਪ੍ਰਧਾਨ ਰਾਜ ਕੁਮਾਰ ਅਰੋੜਾ ਨੇ ਜ਼ਿਲੇ ਦੇ ਸਮੂਹ ਪੈਨਸ਼ਨਰਾਂ ਦਾ ਪਿਛਲੇ ਸਮੇਂ ਕੀਤੇ ਗਏ ਸੰਘਰਸ਼ਾਂ ਅਤੇ ਕੰਮਾਂ ਵਿਚ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮ ਅਤੇ ਪੈਨਸ਼ਨਰ ਮਾਰੂ ਸਰਕਾਰ ਹੈ। ਪੈਨਸ਼ਨਰਾਂ ਦੀਆਂ ਮੰਗਾਂ ਮਨਵਾਉਣ ਲਈ ਤਿੱਖੇ ਸੰਘਰਸ਼ ਕੀਤੇ ਜਾਣਗੇ।
ਇਸ ਦੌਰਾਨ ਡੈਲੀਗੇਟ ਇਜਲਾਸ ਨੂੰ ਸੰਗਰੂਰ ਦੇ ਪ੍ਰਧਾਨ ਭੁਪਿੰਦਰ ਸਿੰਘ ਜੱਸੀ, ਜਨਰਲ ਸਕੱਤਰ ਅਵਿਨਾਸ਼ ਕੁਮਾਰ ਸ਼ਰਮਾ, ਸੁਨਾਮ ਦੇ ਪ੍ਰਧਾਨ ਗੁਰਬਖ਼ਸ ਸਿੰਘ ਜਖੇਪਾਲ, ਜਨਰਲ ਸਕੱਤਰ ਚੇਤਰਾਮ ਢਿੱਲੋਂ, ਭਵਾਨੀਗੜ੍ਹ ਦੇ ਪ੍ਰਧਾਨ ਸਤਨਾਮ ਸਿੰਘ ਸੰਧੂ, ਜਨਰਲ ਸਕੱਤਰ ਕੇਵਲ ਸਿੰਘ ਸਿੱਧੂ, ਲਹਿਰਾਗਾਗਾ ਦੇ ਪ੍ਰਧਾਨ ਜਰਨੈਲ ਸਿੰਘ, ਜਨਰਲ ਸਕਤੱਰ ਮਦਨ ਲਾਲ, ਮੂਨਕ ਦੇ ਪ੍ਰਧਾਨ ਮੇਘ ਸਿੰਘ, ਜਨਰਲ ਸਕੱਤਰ ਤੇਜਾ ਸਿੰਘ, ਧੂਰੀ ਦੇ ਕਾਰਜਕਾਰੀ ਪ੍ਰਧਾਨ ਜਸਦੇਵ ਸਿੰਘ ਜਨਰਲ ਸਕੱਤਰ ਡਾ. ਅਮਰਜੀਤ ਸਿੰਘ, ਸ਼ੇਰਪੁਰ ਦੇ ਕਾਰਜਕਾਰੀ ਪ੍ਰਧਾਨ ਹਰਦਿਆਲ ਸਿੰਘ, ਈਨਾ ਬਾਜਵਾ, ਈਸ਼ਰ ਸਿੰਘ ਸ਼ੇਰਪੁਰ, ਦਿੜ੍ਹਬਾ ਦੇ ਪ੍ਰਧਾਨ ਦਰਸ਼ਨ ਸਿੰਘ ਰੋਗਲਾ, ਅਜੀਤ ਸਿੰਘ ਕੋਹਰੀਆਂ, ਅਮਰਗੜ੍ਹ ਦੇ ਪ੍ਰਧਾਨ ਰਜਿੰਦਰ ਸਿੰਘ ਸਲਾਰ, ਜਨਰਲ ਸਕੱਤਰ ਦਰਸ਼ਨ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਦੀਆਂ ਮੰਗਾਂ ਦੀ ਪੂਰਤੀ ਨਾ ਕਰਨ ਕਰ ਕੇ ਸਖਤ ਲਫਜ਼ਾ ਵਿਚ ਨਿੰਦਾ ਕੀਤੀ ਅਤੇ ਕਿਹਾ ਕਿ ਇਹ ਸਰਕਾਰ ਮੁਲਾਜ਼ਮ ਅਤੇ ਪੈਨਸ਼ਨਰ ਵਿਰੋਧੀ ਸਰਕਾਰ ਹੈ।

ਇਸ ਸਮੇਂ ਜ਼ਿਲਾ ਪ੍ਰਧਾਨ ਰਾਜ ਕੁਮਾਰ ਅਰੋਰਾ ਨੇ ਚੱਲ ਰਹੀ ਜ਼ਿਲਾ ਕਮੇਟੀ ਨੂੰ ਭੰਗ ਕਰ ਕੇ ਤਿੰਨ ਮੈਂਬਰੀ ਚੋਣ ਪੈਨਲ ਬਣਾਇਆ ਗਿਆ, ਜਿਸ ’ਚ ਚੇਅਰਮੈਨ ਰਵਿੰਦਰ ਸਿੰਘ ਗੁੱਡੂ ਲਹਿਰਾਗਾਗਾ ਦੇ ਪ੍ਰਧਾਨ ਜਰਨੈਲ ਸਿੰਘ ਲਹਿਰਾ, ਦਿੜ੍ਹਬਾ ਦੇ ਪ੍ਰਧਾਨ ਦਰਸ਼ਨ ਸਿੰਘ ਰੋਗਲਾ ਬਣਾਏ ਗਏ। ਚੋਣ ਕਮੇਟੀ ਵੱਲੋਂ ਜ਼ਿਲੇ ਦੇ ਨਵੇਂ ਪ੍ਰਧਾਨ ਅਤੇ ਜਨਰਲ ਸਕੱਤਰ ਲਈ ਚੋਣ ਪ੍ਰੋਸੈਸ ਸ਼ੁਰੂ ਕੀਤਾ ਗਿਆ। ਨੋਮੀਨੇਸ਼ਨ ਫਾਰਮ ਭਰਨ ਦਾ ਸਮਾਂ ਸਵੇਰੇ 11 ਤੋਂ 12 ਵਜੇ ਤੱਕ ਰੱਖਿਆ ਗਿਆ, ਜਿਸ ਦੌਰਾਨ ਜ਼ਿਲਾ ਪ੍ਰਧਾਨ ਲਈ ਪਹਿਲਾਂ ਤੋਂ ਚੱਲੇ ਆ ਰਹੇ ਜ਼ਿਲਾ ਪ੍ਰਧਾਨ ਰਾਜ ਕੁਮਾਰ ਅਰੋੜਾ, ਜਨਰਲ ਸਕੱਤਰ ਲਈ ਦਰਸ਼ਨ ਸਿੰਘ ਨੋਰਥ ਨੇ ਆਪਣੇ ਫ਼ਾਰਮ ਚੋਣ ਕਮਿਸ਼ਨਰ ਨੂੰ ਸੌਂਪੇ, ਕਿਸੇ ਹੋਰ ਸਾਥੀ ਵੱਲੋਂ ਨੋਮੀਨੇਸ਼ਨ ਫਾਰਮ ਨਾ ਭਰੇ ਜਾਣ ’ਤੇ ਚੋਣ ਕਮੇਟੀ ਵੱਲੋਂ ਰਾਜ ਕੁਮਾਰ ਅਰੋੜਾ ਨੂੰ ਮੁੜ ਜ਼ਿਲਾ ਪ੍ਰਧਾਨ ਅਤੇ ਦਰਸ਼ਨ ਸਿੰਘ ਨੋਰਥ ਨੂੰ ਜਨਰਲ ਸਕੱਤਰ ਚੁਣਿਆ ਗਿਆ।
ਇਸ ਮੌਕੇ ਡੈਲੀਗੇਟਾਂ ’ਚ ਸੰਗਰੂਰ ਤੋਂ ਜੀਤ ਸਿੰਘ ਢੀਂਡਸਾ, ਸਤਪਾਲ ਸਿੰਗਲਾ, ਦਰਸ਼ਨ ਸਿੰਘ ਨੋਰਥ, ਅਮਰਗੜ੍ਹ ਤੋਂ ਮਹਿੰਦਰ ਸਿੰਘ, ਸੁਦਰਸ਼ਨ ਕੁਮਾਰ, ਮਹਿੰਦਰ ਸਿੰਘ, ਸੁਨਾਮ ਤੋਂ ਜਗਦੇਵ ਸਿੰਘ, ਰਜਿੰਦਰ ਗਰਗ, ਦਿੜ੍ਹਬਾ ਤੋਂ ਜਤਿੰਦਰ ਭਾਰਦਵਾਜ, ਬਲਜੀਤ ਸਿੰਘ ਦਿਆਲਗੜ੍ਹ, ਸ਼ੇਰੁਪੂਰ ਤੋਂ ਨਿਰਮਲ ਸਿੰਘ ਮਾਮਦਪੁਰ, ਤਰਸ਼ੇਮ ਪਾਲ, ਲਹਿਰਾਗਾਗਾ ਤੋਂ ਸ੍ਰੀ ਬਿਹਾਰੀ ਲਾਲ, ਭਘਵਾਨ ਦਾਸ ਕਰਨੈਲ ਸਿੰਘ, ਵਾਸਦੇਵ ਸ਼ਰਮਾ, ਭਵਾਨੀਗੜ੍ਹ ਤੋਂ ਸੁਖਦੇਵ ਸਿੰਘ ਭਵਾਨੀਗੜ੍ਹ, ਚਰਨ ਸਿੰਘ, ਸ੍ਰੀ ਪ੍ਰਕਾਸ਼ ਚੰਦ, ਮੂਨਕ ਤੋਂ ਸ੍ਰੀ ਪ੍ਰਾਗਰਾਜ, ਰਾਮ ਕੁਮਾਰ, ਧੂਰੀ ਤੋਂ ਇੰਦਰਜੀਤ ਸ਼ਰਮਾ, ਸੋਮਨਾਥ ਅਤਰੀ, ਚਰਨਜੀਤ ਸਿੰਘ ਕੈਂਥ ਆਦਿ ਨੇ ਡੈਲੀਗੇਟ ਇਜਲਾਸ ਵਿਚ ਆਪਣੀ ਹਾਜ਼ਰੀ ਲਗਵਾਈ।

Leave a Reply

Your email address will not be published. Required fields are marked *