ਪਾਤਡ਼ਾਂ-ਪਾਤਡ਼ਾਂ ਦੀਆਂ ਸੰਗਰੂਰ ਕੈਂਚੀਆਂ ਵਿਚ ਪੈਦਲ ਸਡ਼ਕ ਕਰਾਸ ਕਰ ਰਹੀ ਔਰਤ ਨੂੰ ਤੇਜ ਰਫਤਾਰ ਟਰੱਕ ਨੇ ਦਰਡ਼ ਦਿੱਤਾ । ਟਰੱਕ ਸਿਰ ਦੇ ਉਪਰ ਦੀ ਲੰਘ ਜਾਣ ਕਾਰਨ ਔਰਤ ਦੀ ਮੌਕੇ ਤੇ ਹੀ ਦਰਦਨਾਕ ਮੌਤ ਹੋ ਗਈ । ਟਰੱਕ ਡਰਾਇਵਰ ਮੌਕੇ ਤੋਂ ਫਰਾਰ ਹੋ ਗਿਆ ।
ਪੁਲਸ ਕੋਲ ਸ਼ਿਕਾਇਤ ਦਰਜ ਕਰਵਾਉਂਦਿਆਂ ਮ੍ਰਿਤਕਾ ਦੇ ਪੁੱਤਰ ਏਕਮ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਧੂਹਡ਼ ਥਾਣਾ ਪਾਤਡ਼ਾਂ ਹਾਲ ਗੁਰਮੁਖ ਕਾਲੋਨੀ ਸਮਾਨਾ ਨੇ ਦੱਸਿਆ ਕਿ ਬੀਤੇ ਦਿਨ ਸਵੇਰੇ ਲਗਭਗ 9:20 ਵਜੇ ਉਸ ਦੀ ਮਾਤਾ ਮਨਜੀਤ ਕੌਰ ਉਮਰ ਲਗਭਗ 42 ਸਾਲ ਸੰਗਰੂਰ ਕੈਂਚੀਆਂ ਪਾਤਡ਼ਾਂ ਨਜਦੀਕ ਪੈਦਲ ਸਡ਼ਕ ਕਰਾਸ ਕਰ ਰਹੀ ਸੀ ਤਾਂ ਅੱਗੋਂ ਸੰਗਰੂਰ ਵੱਲੋਂ ਆ ਰਹੇ ਟਰੱਕ ਨੰਬਰ ਜੇ ਕੇ 14 ਐਫ 0035 ਦੇ ਡਰਾਇਵਰ ਨੇ ਆਪਣਾ ਟਰੱਕ ਤੇਜ ਰਫਤਾਰ ਅਤੇ ਲਾਪਰਵਾਹੀ ਨਾਲ ਲਿਆ ਕੇ ਉਸ ਦੀ ਮਾਤਾ ਵਿੱਚ ਮਾਰਿਆ । ਇਸ ਹਾਦਸੇ ਵਿਚ ਉਸ ਦੀ ਮਾਤਾ ਦੀ ਮੌਕੇ ‘ਤੇ ਹੀ ਦਰਦਨਾਕ ਮੌਤ ਹੋ ਗਈ ।
ਪੁਲਸ ਨੇ ਮ੍ਰਿਤਕ ਔਰਤ ਦੀ ਲਾਸ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਨਾ ਵਿਖੇ ਭੇਜ ਦਿੱਤਾ ਅਤੇ ਪੀਡ਼ਤ ਦੇ ਬਿਆਨਾਂ ‘ਤੇ ਟਰੱਕ ਡਰਾਇਵਰ ਕਥਿਤ ਦੋਸੀ ਅਜੈ ਕੁਮਾਰ ਪੁੱਤਰ ਚੁੰਨੀ ਲਾਲ ਵਾਸੀ ਰਾਜਬੰਸ ਜ਼ਿਲਾ ਊਧਮਪੁਰ ਜੰਮੂ ਕਸਮੀਰ ਖਿ?ਲਾਫ ਮੁਕੱਦਮਾ ਬੀ ਐਨ ਐਸ ਦੀ ਧਾਰਾ 106 (1), 281 ਤਹਿਤ ਥਾਣਾ ਪਾਤਡ਼ਾਂ ਵਿਖੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।