ਪ੍ਰਭ ਦਾਸੂਵਾਲ ਗੈਂਗ ਨਾਲ ਸੰਬੰਧਤ ਹਨ ਨੌਜਵਾਨ
ਤਰਨਤਾਰਨ- ਜ਼ਿਲ੍ਹਾ ਤਰਨਤਾਰਨ ਦੇ ਪਿੰਡ ਆਸਲ ਉਤਾੜ ਦੀ ਡਿਫੈਂਸ ਡਰੇਨ ਨੇੜੇ ਬੀਤੀ ਰਾਤ ਪੁਲਿਸ ਥਾਣਾ ਵਲਟੋਹਾ ਵਲੋਂ ਨਾਕਾਬੰਦੀ ਕੀਤੀ ਹੋਈ ਸੀ ਤਾਂ ਦੋ ਨੌਜਵਾਨ, ਜੋ ਐਕਟਿਵਾ ’ਤੇ ਆ ਰਹੇ ਸੀ, ਨੂੰ ਪੁਲਿਸ ਪਾਰਟੀ ਵਲੋਂ ਰੁਕਣ ਦਾ ਇਸ਼ਾਰਾ ਕੀਤਾ ਗਿਆ, ਜਿਸ ’ਤੇ ਉਨ੍ਹਾਂ ਪੁਲਿਸ ’ਤੇ ਗੋਲੀ ਚਲਾ ਦਿੱਤੀ ।
ਪੁਲਿਸ ਵਲੋਂ ਜਵਾਬੀ ਫਾਇਰਿੰਗ ਦੌਰਾਨ ਦੋਵਾਂ ਦੇ ਗੋਲੀਆਂ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਪੱਟੀ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮ ਵਿਦੇਸ਼ ਵਿੱਚ ਬੈਠੇ ਗੈਂਗਸਟਰ ਪ੍ਰਭ ਦਾਸੂਵਾਲ ਦੇ ਗੁਰਗੇ ਹਨ। ਜਿਨ੍ਹਾਂ ਦੀ ਪਹਿਚਾਨ ਕਰਮਜੀਤ ਸਿੰਘ ਕਰਨ ਪਿੰਡ ਤੂਤ ਅਤੇ ਗੁਰਲਾਲ ਜੀਤ ਸਿੰਘ ਵਾਸੀ ਭੰਗਾਲਾ ਵਜੋਂ ਹੋਈ ਹੈ। ਮੁਲਜ਼ਮਾਂ ਪਾਸੋਂ ਇੱਕ ਦੇਸੀ ਪਿਸਤੌਲ, ਐਕਟੀਵਾ ਅਤੇ ਹੋਰ ਸਮਾਨ ਬਰਾਮਦ ਕੀਤਾ ਗਿਆ ਹੈ।
ਫਿਲਹਾਲ ਪੁਲਸ ਨੇ ਇਸ ਮਾਮਲੇ ਸਬੰਧੀ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।