ਫਿਲਮੀ ਅੰਦਾਜ਼ ’ਚ ਲੜਕੀ ਦੇ ਨਵੇਂ ਪ੍ਰੇਮੀ ਨੂੰ ਮਾਰੀ ਗੋਲੀ
ਮੋਹਾਲੀ : ਪ੍ਰੇਮ ਸਬੰਧਾਂ ਦੇ ਚੱਲਦਿਆਂ ਪੁਰਾਣੇ ਪ੍ਰੇਮੀ ਨੇ ਕੁੜੀ ਦੇ ਨਵੇਂ ਪ੍ਰੇਮੀ ਨੂੰ ਫਿਲਮੀ ਅੰਦਾਜ਼ ’ਚ ਮਾਰੀ ਗੋਲੀ, ਪੁਲਿਸ ਨੇ 12 ਘੰਟਿਆਂ ’ਚ ਦੋਸ਼ੀ ਨੂੰ ਕਾਬੂ ਕਰ ਲਿਆ ਹੈ।
ਜਾਣਕਾਰੀ ਅਨੁਸਾਰ ਜਦ ਲੜਕੀ ਆਪਣੇ ਪੁਰਾਣੇ ਦੋਸਤ ਨੂੰ ਛੱਡਕੇ ਨਵੇਂ ਦੋਸਤ ਨਾਲ ਦੋਸਤੀ ਕਰਦੀ ਹੈ ਤਾਂ ਪੁਰਾਣੇ ਦੋਸਤ ਕਰਨ ਸ਼ਰਮਾ ਨੇ ਯੂ. ਪੀ. ਤੋਂ ਨਾਜਾਇਜ਼ ਪਿਸਤੌਲ ਮੰਗਵਾ ਕੇ ਲੜਕੀ ਦੇ ਨਵੇਂ ਦੋਸਤ ਸ਼ੁਭਮ ਡੋਗਰਾ ’ਤੇ 2 ਗੋਲੀਆਂ ਚਲਾ ਦਿੱਤੀਆਂ, ਜਿਸ ਵਿਚ 1 ਗੋਲੀ ਲੱਗਣ ਕਾਰਨ ਸ਼ੁਭਮ ਗੰਭੀਰ ਜ਼ਖਮੀ ਹੋ ਗਿਆ, ਜੋ ਇਸ ਸਮੇਂ ਹਸਪਤਾਲ ’ਚ ਜ਼ੇਰੇ ਇਲਾਜ ਹੈ।
ਏ. ਐੱਸ. ਪੀ. ਜਯੰਤ ਪੂਰੀ ਨੇ ਦੱਸਿਆ ਕਿ ਥਾਣਾ ਫੇਸ-1 ਦੇ ਐੱਸ. ਐੱਚ. ਓ. ਸੁਖਬੀਰ ਸਿੰਘ ਅਤੇ ਟੀਮ ਵੱਲੋਂ ਦੋਸ਼ੀ ਕਰਨ ਸ਼ਰਮਾ ਨੂੰ 12 ਘੰਟੇ ਦੇ ਅੰਦਰ ਅੰਦਰ ਹਿਮਾਚਲ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕਰ ਕੇ ਇਕ ਪਿਸਤੌਲ ਅਤੇ 8 ਗੋਲੀਆ ਵੀ ਬਰਾਮਦ ਕਰ ਲਈਆਂ ਹਨ। ਪੁਲਿਸ ਇਹ ਵੀ ਪਤਾ ਲਗਾ ਰਹੀ ਹੈ ਕਿ ਦੋਸ਼ੀ ਯੂਪੀ ਤੋਂ ਅਸਲਾ ਕਿਥੋਂ ਅਤੇ ਕਿਸ ਕੋਲੋ ਲੈਕੇ ਆਇਆ ਸੀ।