ਪਹਿਲਾਂ ਪ੍ਰੇਮੀ ਨਾਲ ਮਿਲ ਕੇ ਪਤੀ ਦੇ ਕੀਤੇ 15 ਟੁਕੜੇ, ਫਿਰ ਘੁੰਮਣ ਗਈ ਸ਼ਿਮਲੇ

ਮਹੀਨਾ ਪਹਿਲਾਂ ਹੀ ਯੂ. ਕੇ. ਤੋਂ ਆਇਆ ਸੀ ਸੌਰਭ

ਮੇਰਠ -: ਉੱਤਰ ਪ੍ਰਦੇਸ਼ ਦੇ ਜ਼ਿਲਾ ਮੇਰਠ ਦੇ ਬ੍ਰਹਮਪੁਰੀ ਥਾਣਾ ਖੇਤਰ ਦੇ ਅਧੀਨ ਇੰਦਰਾਨਗਰ ਮਾਸਟਰ ਕਾਲੋਨੀ ’ਚ ਇਕ ਰੂਹ ਕੰਬਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ। ਜਿਥੇ ਇਕ ਲੜਕੀ ਨੇ ਪ੍ਰੇਮੀ ਨਾਲ ਮਿਲ ਕੇ ਆਪਣੇ ਪਤੀ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਲਾਸ਼ ਨੂੰ ਟੁਕੜੇ-ਟੁਕੜੇ ਕਰ ਕੇ ਡਰੰਮ ’’ਚ ਰੱਖ ਕੇ ਮਿੱਟੀ ਨਾਲ ਬੰਦ ਕਰ ਦਿੱਤਾ। ਇਸ ਤੋਂ ਬਾਅਦ ਬੇਵਫ਼ਾ ਪਤਨੀ ਆਪਣੇ ਪ੍ਰੇਮੀ ਨਾਲ ਸ਼ਿਮਲੇ ਮਸਤੀ ਕਰਦੀ ਰਹੀ।
ਜਾਣਕਾਰੀ ਅਨੁਸਾਰ ਲੰਡਨ ਤੋਂ ਪਰਤੇ ਸੌਰਭ ਕੁਮਾਰ (29) ਦਾ 4 ਮਾਰਚ ਦੀ ਰਾਤ ਨੂੰ ਉਸ ਦੀ ਪਤਨੀ ਮੁਸਕਾਨ ਰਸਤੋਗੀ ਨੇ ਆਪਣੇ ਪ੍ਰੇਮੀ ਸਾਹਿਲ ਸ਼ੁਕਲਾ ਨਾਲ ਮਿਲ ਕੇ ਕਤਲ ਕਰ ਦਿੱਤਾ ਸੀ। 4 ਮਾਰਚ ਨੂੰ ਮੁਲਜ਼ਮਾਂ ਨੇ ਲਾਸ਼ ਦੇ 15 ਟੁਕੜੇ ਇਕ ਡਰੰਮ ਵਿਚ ਰੱਖ ਕੇ ਸੀਮਿੰਟ ਨਾਲ ਚਿਣ ਦਿੱਤਾ। ਮੁਸਕਾਨ ਆਪਣੀ 5 ਸਾਲ ਦੀ ਧੀ ਨੂੰ ਉਸ ਦੇ ਮਾਤਾ-ਪਿਤਾ ਦੇ ਘਰ ਛੱਡ ਕੇ ਆਪਣੇ ਪ੍ਰੇਮੀ ਨਾਲ ਸ਼ਿਮਲਾ ਘੁੰਮਣ ਚਲੀ ਗਈ। ਵਾਪਸ ਆ ਕੇ ਮੁਸਕਾਨ ਨੇ ਸੌਰਭ ਦੇ ਕਤਲ ਬਾਰੇ ਆਪਣੇ ਪਿਤਾ ਨੂੰ ਜਾਣਕਾਰੀ ਦਿੱਤੀ।
ਮੰਗਲਵਾਰ ਨੂੰ ਪ੍ਰਮੋਦ ਕੁਮਾਰ ਮੁਸਕਾਨ ਦੇ ਨਾਲ ਬ੍ਰਹਮਪੁਰੀ ਥਾਣੇ ਪਹੁੰਚਿਆ ਅਤੇ ਪੁਲਿਸ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਪੁਲਿਸ ਨੇ ਲੜਕੀ ਅਤੇ ਉਸ ਦੇ ਪ੍ਰੇਮੀ ਨੂੰ ਗ੍ਰਿਫਤਾਰ ਕਰ ਕੇ ਸੌਰਭ ਦੀ ਲਾਸ਼ ਬਰਾਮਦ ਕਰ ਲਈ ਹੈ। ਸੌਰਭ ਕੁਮਾਰ (29) ਜੋ ਕਿ ਲੰਡਨ ’ਚ ਕੰਮ ਕਰਦਾ ਸੀ, 24 ਫਰਵਰੀ ਨੂੰ ਆਪਣੇ ਘਰ ਪਰਤਿਆ ਸੀ। ਦਰਅਸਲ 25 ਫਰਵਰੀ ਨੂੰ ਉਨ੍ਹਾਂ ਦੀ ਪਤਨੀ ਮੁਸਕਾਨ (26) ਅਤੇ 28 ਫਰਵਰੀ ਨੂੰ ਬੇਟੀ ਪੀਹੂ (5) ਦਾ ਜਨਮ ਦਿਨ ਸੀ। ਦੋਵਾਂ ਦਾ ਜਸ਼ਨ ਧੂਮਧਾਮ ਨਾਲ ਮਨਾਇਆ ਗਿਆ।
ਇਸ ਤੋਂ ਬਾਅਦ 4 ਮਾਰਚ ਦੀ ਰਾਤ ਨੂੰ ਇਹ ਕਹਾਣੀ ਪੂਰੀ ਤਰ੍ਹਾਂ ਬਦਲ ਗਈ। ਪਤਨੀ ਮੁਸਕਾਨ ਨੇ ਸੌਰਭ ਨੂੰ ਰਾਤ ਨੂੰ ਖਾਣੇ ’ਚ ਕੋਈ ਨਸ਼ੀਲਾ ਪਦਾਰਥ ਮਿਲਾ ਕੇ ਬੇਹੋਸ਼ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਗੁਆਂਢ ’ਚ ਰਹਿਣ ਵਾਲੇ ਆਪਣੇ ਪ੍ਰੇਮੀ ਸਾਹਿਲ ਸ਼ੁਕਲਾ (28) ਨੂੰ ਘਰ ਬੁਲਾਇਆ ਅਤੇ ਸੌਰਭ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ, ਫਿਰ ਤੇਜ਼ਧਾਰ ਹਥਿਆਰ ਨਾਲ ਲਾਸ਼ ਦੇ 15 ਟੁਕੜੇ ਕਰ ਦਿੱਤੇ, ਟੁਕੜਿਆਂ ਨੂੰ ਪਲਾਸਟਿਕ ਦੇ ਡਰੰਮ ’ਚ ਪਾ ਕੇ ਮਿੱਟੀ ਅਤੇ ਸੀਮਿੰਟ ਦਾ ਘੋਲ ਬਣਾ ਕੇ ਢੱਕਣ ਨੂੰ ਸੀਲ ਕਰ ਦਿੱਤਾ।
ਸੌਰਭ ਕੁਮਾਰ ਮਰਚੈਂਟ ਨੇਵੀ ਵਿਚ ਕੰਮ ਕਰਦਾ ਸੀ। ਉਹ ਅਕਸਰ ਵਿਦੇਸ਼ ਜਾਂਦਾ ਸੀ। ਸਾਲ 2020 ’ਚ, ਉਸਨੇ ਲੰਡਨ ਦੇ ਇਕ ਮਾਲ ’ਚ ਕੰਮ ਕਰਨਾ ਸ਼ੁਰੂ ਕੀਤਾ। ਸਾਲ 2016 ‘ਚ ਸੌਰਭ ਨੇ ਮੁਸਕਾਨ ਰਸਤੋਗੀ ਨਾਲ ਲਵ ਮੈਰਿਜ ਕੀਤੀ ਸੀ। ਦੋਵਾਂ ਦੀ ਇੱਕ ਪੰਜ ਸਾਲ ਦੀ ਬੇਟੀ ਪੀਹੂ ਹੈ।

Leave a Reply

Your email address will not be published. Required fields are marked *