9 ਮਹੀਨਿਆਂ ਤੋਂ ਵੱਧ ਸਮੇਂ ਤੱਕ ਫਸੇ ਰਹਿਣ ਤੋਂ ਬਾਅਦ ਨਾਸਾ ਦੇ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਬੁੱਚ ਵਿਲਮੋਰ ਬੁੱਧਵਾਰ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ਆਈ. ਐੱਸ. ਐੱਸ.) ਤੋਂ ਉਤਰਨਗੇ ਅਤੇ ਧਰਤੀ ’ਤੇ ਵਾਪਸ ਆਪਣੀ 17 ਘੰਟੇ ਦੀ ਯਾਤਰਾ ਸ਼ੁਰੂ ਕਰਨਗੇ। ਵਿਲਮੋਰ, ਵਿਲੀਅਮਜ਼ ਅਤੇ ਦੋ ਹੋਰ ਪੁਲਾੜ ਯਾਤਰੀਆਂ ਦਾ ਬੁੱਧਵਾਰ ਸਵੇਰੇ 10:30 ਵਜੇ ਆਈ. ਐੱਸ. ਐੱਸ. ਤੋਂ ਆਉਣ ਵਾਲੇ ਹਨ ਅਤੇ ਵੀਰਵਾਰ ਸਵੇਰੇ 3:30 ਵਜੇ ਯੂ. ਐੱਸ. ਬੇ ਵਿਚ ਉਤਰਨਾ ਤੈਅ ਹੈ।
ਪੁਲਾੜ ਯਾਤਰੀ ਦਲ ਨਿਕ ਹੇਗ ਅਤੇ ਰੋਸਕੋਸਮੋਸ ਪੁਲਾੜ ਯਾਤਰੀ ਅਲੈਗਜ਼ੈਂਡਰ ਗੋਰਬੁਨੋਵ ਦੇ ਨਾਲ ਸਪੇਸਐਕਸ ਕਰੂ ਡਰੈਗਨ ਪੁਲਾੜ ਯਾਨ ਰਾਹੀਂ ਧਰਤੀ ’ਤੇ ਵਾਪਸ ਆਉਣ ਵਾਲਾ ਹੈ।
ਜਦੋਂ ਨਾਸਾ ਲਾਈਵ ਹੋਇਆ ਤਾਂ ਨਿੱਕ ਹੇਗ, ਸੁਨੀਤਾ ਵਿਲੀਅਮਜ਼, ਬੁੱਚ ਵਿਲਮੋਰ ਅਤੇ ਪੁਲਾੜ ਯਾਤਰੀ ਅਲੈਗਜ਼ੈਂਡਰ ਗੋਰਬੁਨੋਵ ਨੂੰ ਪੁਲਾੜ ਸਟੇਸ਼ਨ ਤੋਂ ਕਰੂ 9 ਦੇ ਜਾਣ ਦੀ ਤਿਆਰੀ ਵਿਚ ਸਾਮਾਨ ਪੈਕ ਕਰਦੇ ਅਤੇ ਹੈਚ ਬੰਦ ਕਰਦੇ ਦੇਖਿਆ ਗਿਆ। ਨਿਕ ਹੈਗ ਨੇ ਕਿਹਾ ਕਿ ਪੁਲਾੜ ਸਟੇਸ਼ਨ ਨੂੰ ਅਪਦਾ ਘਰ ਕਹਿਣਾ, ਮਨੁੱਖਤਾ ਲਈ ਖੋਜ ਦੀ ਇਸਦੀ 25 ਸਾਲਾਂ ਦੀ ਵਿਰਾਸਤ ਵਿਚ ਹਿੱਸਾ ਲੈਣਾ ਅਤੇ ਦੁਨੀਆ ਭਰ ਦੇ ਸਹਿਕਰਮੀਆਂ, ਹੁਣ ਦੋਸਤਾਂ ਨਾਲ ਕੰਮ ਕਰਨਾ ਮੇਰੇ ਲਈ ਇਕ ਬਹੁਤ ਵੱਡੇ ਮਾਣ ਦੀ ਗੱਲ ਹੈ। ਮੇਰਾ ਪੁਲਾੜ ਉਡਾਣ ਕਰੀਅਰ, ਜ਼ਿਆਦਾਤਰ ਲੋਕਾਂ ਵਾਂਗ, ਅਣਕਿਆਸੀਆਂ ਚੀਜ਼ਾਂ ਨਾਲ ਭਰਿਆ ਰਿਹਾ ਹੈ।
ਨਾਸਾ ਏਜੰਸੀ ਦੇ ਸਪੇਸਐਕਸ ਕਰੂ-9 ਦੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਧਰਤੀ ’ਤੇ ਵਾਪਸ ਆਉਣ ਦੀ ਲਾਈਵ ਕਵਰੇਜ ਪ੍ਰਦਾਨ ਕਰੇਗਾ, ਜਿਸਦੀ ਸ਼ੁਰੂਆਤ ਸੋਮਵਾਰ ਰਾਤ 10:45 ਵਜੇ ਈਡੀਟੀ ’ਤੇ ਡਰੈਗਨ ਪੁਲਾੜ ਯਾਨ ਹੈਚ ਨੂੰ ਬੰਦ ਕਰਨ ਦੀਆਂ ਤਿਆਰੀਆਂ ਨਾਲ ਹੋਵੇਗੀ।
