ਹਲਕੇ ਪੱਟੀ ਦੇ ਪਿੰਡ ਨੌਸ਼ਹਿਰਾ ਪੰਨੂਆ ਦੇ ਮੌਜੂਦਾ ਸਰਪੰਚ ਗੁਰਪ੍ਰੀਤ ਸਿੰਘ ’ਤੇ ਅੱਜ ਦਿਨ ਦਿਹਾੜੇ 2 ਮੋਟਰਸਾਈਕਲ ਸਵਾਰ ਵਿਅਕਤੀਆਂ ਨੇ 6 ਤੋਂ 7 ਫਾਇਰ ਕੀਤੇ। ਇਹ ਜਾਨਲੇਵਾ ਹਮਲੇ ਦੀ ਸਾਰੀ ਘਟਨਾ ਸੀ. ਸੀ. ਟੀ. ਵੀ. ਵਿਚ ਕੈਦ ਹੋ ਗਈ ਹੈ।
ਜਾਣਕਾਰੀ ਅਨੁਸਾਰ ਸਰਪੰਚ ਆਪਣੇ ਘਰ ਦੇ ਬਾਹਰ ਖੜ੍ਹਾ ਸੀ ਕਿ ਕਰੀਬ 10 ਵਜੇ ਉਨ੍ਹਾਂ ’ਤੇ ਦੋ ਮੋਟਰਸਾਈਕਲ ਸਵਾਰਾਂ ਨੇ ਹਮਲਾ ਕਰ ਦਿੱਤਾ ਦੱਸਿਆ ਜਾ ਰਿਹਾ ਕਿ ਇਕ ਵਿਅਕਤੀ ਮੋਟਰਸਾਈਕਲ ਚਲਾ ਰਿਹਾ ਸੀ ਜਦ ਕਿ ਦੂਸਰੇ ਵੱਲੋਂ ਪਿਸਤੌਲ ਨਾਲ ਫ਼ਾਇਰ ਕੀਤੇ ਗਏ। ਘਟਨਾ ਦੀ ਜਾਣਕਾਰੀ ਮਿਲਦਿਆਂ ਡੀ. ਐੱਸ. ਪੀ. ਡੀ. ਰਾਜਿੰਦਰ ਸਿੰਘ ਮਿਨਹਾਸ ਅਤੇ ਡੀ. ਐੱਸ. ਪੀ. ਕੰਵਲਪ੍ਰੀਤ ਸਿੰਘ ਪੱਟੀ ਮੌਕੇ ’ਤੇ ਪੁੱਜੇ, ਜਿਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ।
