ਦੇਸ਼ ਭਰ ’ਚ ਐਲਨ ਮਸਕ ਵਿਰੁੱਧ ਟੇਸਲਾ ਸ਼ੋਅਰੂਮ ਦੇ ਬਾਹਰ ਪ੍ਰਦਰਸ਼ਨ

Protests against Elon Musk

ਸੰਘੀ ਖ਼ਰਚਿਆਂ ਤੇ ਕਰਮਚਾਰੀਆਂ ਵਿਚ ਭਾਰੀ ਕਟੌਤੀ ਕਰਨ ਦਾ ਕੀਤਾ ਵਿਰੋਧ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੰਘੀ ਖ਼ਰਚਿਆਂ ਵਿੱਚ ਕਟੌਤੀ ਕਰਨ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਅਰਬਪਤੀ ਕਾਰੋਬਾਰੀ ਐਲਨ ਮਸਕ ਦੁਆਰਾ ਚੁੱਕੇ ਗਏ ਕਦਮਾਂ ਵਿਰੁਧ ਪ੍ਰਦਰਸ਼ਨਕਾਰੀਆਂ ਨੇ ਦੇਸ਼ ਭਰ ਵਿੱਚ ਟੇਸਲਾ ਸਟੋਰਾਂ ਦੇ ਬਾਹਰ ਪ੍ਰਦਰਸ਼ਨ ਕੀਤਾ।

ਲਿਬਰਲ ਸਮੂਹ ਕਈ ਹਫ਼ਤਿਆਂ ਤੋਂ ਟੈਸਲਾ ਵਿਰੁਧ ਪ੍ਰਦਰਸ਼ਨ ਕਰ ਰਹੇ ਹਨ ਤਾਕਿ ਕਾਰ ਕੰਪਨੀ ਦੀ ਵਿਕਰੀ ’ਤੇ ਨਕਾਰਾਤਮਕ ਪ੍ਰਭਾਵ ਪਾਇਆ ਜਾ ਸਕੇ ਅਤੇ ਮਸਕ ਦੇ ਸਰਕਾਰੀ ਕੁਸ਼ਲਤਾ ਵਿਭਾਗ ਦਾ ਵਿਰੋਧ ਤੇਜ਼ ਕੀਤਾ ਜਾ ਸਕੇ ਤੇ ਰਾਸ਼ਟਰਪਤੀ ਚੋਣਾਂ ’ਚ ਟਰੰਪ ਦੀ ਨਵੰਬਰ ਦੀ ਜਿੱਤ ਤੋਂ ਹੁਣ ਵੀ ਨਿਰਾਸ਼ ਡੈਮੋਕਰੇਟਿਕ ਪਾਰਟੀ ਨੂੰ ਉਤਸ਼ਾਹਤ ਕੀਤਾ ਜਾ ਸਕੇ।

ਸਨੀਵਾਰ ਨੂੰ ਬੋਸਟਨ ’ਚ ਵਿਰੋਧ ਕਰਨ ਵਾਲੇ ਮੈਸੇਚਿਉਸੇਟਸ ਦੇ 58 ਸਾਲਾ ਵਾਤਾਵਰਣ ਵਿਗਿਆਨੀ ਨਾਥਨ ਫ਼ਿਲਿਪਸ ਨੇ ਕਿਹਾ, ‘‘ਅਸੀਂ ਐਲਨ ਤੋਂ ਬਦਲਾ ਲੈ ਸਕਦੇ ਹਾਂ। ਅਸੀਂ ਹਰ ਥਾਂ ਸ਼ੋਅਰੂਮ ਵਿਚ ਜਾ ਕੇ ਟੈਸਲਾ ਦਾ ਬਾਈਕਾਟ ਕਰ ਕੇ ਕੰਪਨੀ ਨੂੰ ਸਿੱਧੇ ਤੌਰ ’ਤੇ ਆਰਥਕ ਨੁਕਸਾਨ ਪਹੁੰਚਾ ਸਕਦੇ ਹਾਂ।

ਮਸਕ ਟਰੰਪ ਦੇ ਨਿਰਦੇਸ਼ ’ਤੇ ਸੰਘੀ ਖ਼ਰਚਿਆਂ ਅਤੇ ਕਰਮਚਾਰੀਆਂ ਵਿੱਚ ਭਾਰੀ ਕਟੌਤੀ ਕਰਨ ਲਈ ਕਦਮ ਚੁੱਕ ਰਿਹਾ ਹੈ, ਅਤੇ ਉਸ ਦਾ ਤਰਕ ਹੈ ਕਿ ਟਰੰਪ ਦੀ ਜਿੱਤ ਨੇ ਰਾਸ਼ਟਰਪਤੀ ਅਤੇ ਉਸਨੂੰ ਅਮਰੀਕੀ ਸਰਕਾਰ ਦਾ ਪੁਨਰਗਠਨ ਕਰਨ ਦਾ ਆਦੇਸ਼ ਦਿਤਾ ਹੈ। ‘ਟੇਸਲਾ ਟੇਕਡਾਉਨ’ ਵੈਬਸਾਈਟ ’ਤੇ ਸਨੀਵਾਰ ਨੂੰ 50 ਤੋਂ ਵੱਧ ਪ੍ਰਦਰਸ਼ਨਾਂ ਨੂੰ ਸੂਚੀਬੱਧ ਕੀਤਾ ਗਿਆ ਅਤੇ ਮਾਰਚ ਵਿੱਚ ਹੋਰ ਵੀ ਪ੍ਰਦਰਸ਼ਨ ਯੋਜਨਾਬੱਧ ਕੀਤੇ ਜਾਣ ਦੀ ਯੋਜਨਾ ਹੈ।

Leave a Reply

Your email address will not be published. Required fields are marked *