ਦਰਾਣੀ-ਜਠਾਣੀ ਨੇ ਜ਼ਮੀਨਾਂ ਵੇਚ ਕੇ ਅਮਰੀਕਾ ਭੇਜੇ ਸੀ ਪੁੱਤ

ਦੋਵਾਂ ਪੁੱਤਰਾਂ ਦੇ ਡਿਪੋਰਟ ਹੋਣ ਦੀ ਖਬਰ ਸੁਣਦਿਆਂ ਹੀ ਮਾਵਾਂ ਦਾ ਰੋ-ਰੋ ਕੇ ਬੁਰਾ ਹਾਲ

ਜ਼ਿਲਾ ਗੁਰਦਾਸਪੁਰ ਦੇ ਪਿੰਡ ਖਾਨੋਵਾਲ ਵਿਖੇ ਦਰਾਣੀ-ਜਠਾਣੀ ਵੱਲੋਂ ਆਪਣੀਆਂ ਜ਼ਮੀਨਾਂ ਵੇਚ ਕੇ ਆਪਣੇ ਪੁੱਤਾਂ ਨੂੰ ਅਮਰੀਕਾ ਭੇਜਿਆ ਗਿਆ ਸੀ। ਦੋਵਾਂ ਪੁੱਤਰਾਂ ਦੇ ਡਿਪੋਰਟ ਹੋਣ ਦੀ ਖਬਰ ਸੁਣਦਿਆਂ ਹੀ ਮਾਵਾਂ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਪਿਆ ਹੈ।

ਇਸ ਸਬੰਧੀ ਜਠਾਣੀ ਬਲਵਿੰਦਰ ਕੌਰ ਪਤਨੀ ਸੁਰਿੰਦਰ ਸਿੰਘ ਅਤੇ ਦਰਾਣੀ ਗੁਰਪ੍ਰੀਤ ਕੌਰ ਪਤਨੀ ਮਰਹੂਮ ਨਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪੁੱਤਰਾਂ ਨੂੰ ਆਪਣੀ ਮਾਲਕੀ ਜ਼ਮੀਨ, ਪਲਾਟ ਅਤੇ ਰਿਸ਼ਤੇਦਾਰਾਂ ਤੋਂ ਲੱਖਾਂ ਰੁਪਏ ਚੁੱਕ ਕੇ 45-45 ਲੱਖ ਰੁਪਏ ਏਜੰਟ ਨੂੰ ਦੇ ਕੇ ਆਪਣੇ ਪੁੱਤਰਾਂ ਨੂੰ ਅਮਰੀਕਾ ਭੇਜਿਆ ਸੀ। ਇਸ ਮੌਕੇ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਨਰਿੰਦਰ ਸਿੰਘ ਦੀ 2013 ਵਿਚ ਮੌਤ ਹੋਣ ਤੋਂ ਬਾਅਦ ਮੇਰੇ ਪਿਤਾ ਜਸਵੰਤ ਸਿੰਘ ਫੌਜੀ ਵੱਲੋਂ ਉਸ ਦੇ ਪੁੱਤਰ ਹਰਜੀਤ ਸਿੰਘ, ਬੇਟੀਆਂ ਪ੍ਰਭਜੋਤ ਕੌਰ ਅਤੇ ਰਾਜਵੀਰ ਕੌਰ ਦਾ ਪਾਲਣ ਪੋਸ਼ਣ ਕੀਤਾ।

ਇਥੋਂ ਤੱਕ ਕਿ ਮੇਰੇ ਪਿਤਾ ਨੇ ਸਾਡੇ ਰਹਿਣ ਲਈ ਰਹਿਣ ਬਸੇਰਾ ਵੀ ਤਿਆਰ ਕਰ ਕੇ ਦਿੱਤਾ ਸੀ। ਗੁਰਪ੍ਰੀਤ ਨੇ ਦੱਸਿਆ ਕਿ ਮੇਰੇ ਪੁੱਤਰ ਨੇ ਆਪਣਾ ਚੰਗਾ ਭਵਿੱਖ ਬਣਾਉਣ ਦੀ ਕਾਮਨਾ ਨੂੰ ਲੈ ਕੇ ਪਿੰਡ ਰੁਡਿਆਣੇ ਦੇ ਏਜੰਟ ਜੋ ਅਮਰੀਕਾ ਵਿਚ ਰਹਿੰਦਾ ਹੈ ਵੱਲੋਂ ਮੇਰੇ ਪੁੱਤ ਅਤੇ ਮੇਰੀ ਜੇਠਾਣੀ ਦੇ ਪੁੱਤ ਨੂੰ ਅਮਰੀਕਾ ਲਿਜਾਣ ਲਈ 45-45 ਲੱਖ ਰੁਪਏ ਲਏ ਸਨ। ਗੁਰਪ੍ਰੀਤ ਕੌਰ ਨੇ ਦੱਸਿਆ ਕਿ ਮੈਂ ਆਪਣੇ ਪੁੱਤਰ ਹਰਜੀਤ ਨੂੰ ਅਮਰੀਕਾ ਭੇਜਣ ਲਈ ਆਪਣੇ ਹਿੱਸੇ ਆਉਂਦੀ 2 ਏਕੜ ਜ਼ਮੀਨ ਵੇਚ ਕੇ 45 ਲੱਖ ਰੁਪਿਆ ਦੇ ਕੇ ਵਿਦੇਸ਼ ਭੇਜਿਆ ਸੀ।

ਪਰ ਅੱਜ ਜਦੋਂ ਸਾਡੇ ਬੱਚੇ ਡਿਪੋਟ ਹੋ ਰਹੇ ਹੈ ਸਾਨੂੰ ਸਮਝ ਨਹੀਂ ਆ ਰਹੀ ਅਸੀਂ ਕੀ ਕਰੀਏ, ਕਿਉਂਕਿ ਅਸੀ ਆਪਣੀ ਜ਼ਮੀਨ ਵੀ ਵੇਚ ਚੁੱਕੇ ਹਾਂ ਹੁਣ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਹੋਵੇਗਾ। ਅਸੀਂ ਸਰਕਾਰ ਕੋਲ ਅਪੀਲ ਕਰਦੇ ਹਾਂ ਸਰਕਾਰ ਸਾਡੀ ਮਦਦ ਕਰੇ‌।

Leave a Reply

Your email address will not be published. Required fields are marked *