ਤੇਜ਼ ਰਫ਼ਤਾਰ ਕਾਰ ਦਾ ਕਹਿਰ

2 ਸਕੂਟਰੀਆਂ ਨੂੰ ਲਿਆ ਲਪੇਟ ਵਿਚ, ਇਕ ਨੌਜਵਾਨ ਦੀ ਮੌਤ, 2 ਲੜਕੀਆਂ ਜ਼ਖਮੀ

ਚੰਡੀਗੜ੍ਹ ਦੇ ਦੇਰ ਰਾਤ ਸੈਕਟਰ 4 ਵਿਚ ਇਕ ਤੇਜ਼ ਰਫ਼ਤਾਰ ਪੋਰਸ਼ ਕਾਰ ਦੇ ਇਲਾਕੇ ਵਿਚ ਹਫੜਾ-ਦਫੜੀ ਮਚਾ ਦਿੱਤੀ ਹੈ, ਜਿਸਨੇ 2 ਸਕੂਟਰੀਆਂ ਨੂੰ ਟੱਕਰ ਮਾਰ ਦਿੱਤੀ, ਇਸ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ, ਜਦੋਂ ਕਿ 2 ਲੜਕੀਆਂ ਗੰਭੀਰ ਜ਼ਖਮੀ ਹੋ ਗਈਆਂ। ਪੁਲਿਸ ਨੇ ਮੌਕੇ ਤੋਂ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਕਾਰ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।

ਇਹ ਹਾਦਸਾ ਇੰਨਾ ਭਿਆਨਕ ਸੀ ਕਿ ਐਕਟਿਵਾ ਕਾਰ ਦੇ ਇੰਜਣ ਵਿਚ ਫਸ ਗਈ, ਜਿਸਨੂੰ ਕਾਰ ਕਾਫ਼ੀ ਦੂਰ ਤੱਕ ਘਸੀਟਦੀ ਰਹੀ। ਇਸ ਤੋਂ ਬਾਅਦ ਕਾਰ ਪਹਿਲਾਂ ਇਕ ਬਿਜਲੀ ਦੇ ਖੰਭੇ ਨਾਲ ਟਕਰਾ ਗਈ, ਫਿਰ ਇਕ ਟ੍ਰੈਫਿਕ ਸਾਈਨ ਬੋਰਡ ਤੋੜ ਦਿੱਤਾ ਅਤੇ ਅੰਤ ਵਿਚ ਇਕ ਦਰੱਖਤ ਨਾਲ ਟਕਰਾ ਗਈ। ਹਾਦਸੇ ਵਿਚ ਸਕੂਟਰੀ ਚਾਲਕ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਦੂਜੀ ਸਕੂਟਰੀ ‘ਤੇ ਸਵਾਰ ਦੋਵੇਂ ਲੜਕੀਆਂ ਨੂੰ ਪੁਲਿਸ ਨੇ ਤੁਰੰਤ ਪੀਜੀਆਈ ਵਿਚ ਦਾਖ਼ਲ ਕਰਵਾਇਆ।

ਮ੍ਰਿਤਕ ਦੀ ਪਛਾਣ ਅੰਕਿਤ ਵਜੋਂ ਹੋਈ ਹੈ, ਜੋ ਕਿ ਨਯਾਗਾਓਂ ਦਾ ਰਹਿਣ ਵਾਲਾ ਸੀ, ਜਦੋਂ ਕਿ ਜ਼ਖ਼ਮੀ ਕੁੜੀਆਂ ਦੀ ਪਛਾਣ ਸੋਨੀ ਅਤੇ ਗੁਰਲੀਨ ਵਜੋਂ ਹੋਈ ਹੈ। ਜਾਂਚ ਤੋਂ ਪਤਾ ਲੱਗਾ ਕਿ ਪੋਰਸ਼ ਕਾਰ ਸੈਕਟਰ-21 ਦੇ ਵਸਨੀਕ ਸੰਜੀਵ ਦੇ ਨਾਮ ‘ਤੇ ਰਜਿਸਟਰਡ ਸੀ।

ਸੈਕਟਰ-3 ਥਾਣੇ ਦੀ ਪੁਲਿਸ ਨੇ ਡਰਾਈਵਰ ਖ਼ਿਲਾਫ਼ ਲਾਪਰਵਾਹੀ, ਤੇਜ਼ ਰਫ਼ਤਾਰ ਅਤੇ ਸੜਕ ਹਾਦਸੇ ਨਾਲ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।

Leave a Reply

Your email address will not be published. Required fields are marked *