ਸਾਬਕਾ ਭਾਰਤੀ ਕ੍ਰਿਕਟਰ ਜ਼ਹੀਰ ਖਾਨ ਦੇ ਘਰ ਖੁਸ਼ੀ ਦੀ ਲਹਿਰ ਹੈ, ਜਿੱਥੇ ਉਨ੍ਹਾਂ ਦੀ ਪਤਨੀ ਸਾਗਰਿਕਾ ਘਾਟਗੇ ਨੇ ਇਕ ਪੁੱਤਰ ਨੂੰ ਜਨਮ ਦਿੱਤਾ ਹੈ। ਦੋਵਾਂ ਨੇ ਇਹ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਦਿੱਤੀ ਹੈ। ਇਸ ਜੋੜੇ ਨੇ ਇਕ ਪਿਆਰੀ ਪਰਿਵਾਰਕ ਤਸਵੀਰ ਸਾਂਝੀ ਕੀਤੀ ਹੈ। ਇਸ ਫਰੇਮ ਵਿਚ ਜ਼ਹੀਰ ਖਾਨ ਆਪਣੇ ਬੱਚੇ ਨੂੰ ਆਪਣੀ ਗੋਦ ’ਚ ਫੜੇ ਹੋਏ ਦਿਖਾਈ ਦੇ ਰਹੇ ਹਨ, ਜਦੋਂ ਕਿ ਸਾਗਰਿਕਾ ਨੇ ਜ਼ਹੀਰ ਦੇ ਮੋਢਿਆਂ ’ਤੇ ਆਪਣੇ ਹੱਥ ਰੱਖੇ ਹੋਏ ਹਨ।
ਦੋਵਾਂ ਨੇ ਆਪਣੇ ਬੱਚੇ ਦਾ ਨਾਮ ਵੀ ਦੱਸਿਆ ਹੈ। ਕੈਪਸ਼ਨ ’ਚ ਉਸਨੇ ਲਿਖਿਆ, ‘ਪਿਆਰ ਅਤੇ ਆਸ਼ੀਰਵਾਦ ਨਾਲ ਅਸੀਂ ਆਪਣੇ ਪਿਆਰੇ ਛੋਟੇ ਬੱਚੇ ਫਤਿਹ ਸਿੰਘ ਖਾਨ ਦਾ ਸਵਾਗਤ ਕਰਦੇ ਹਾਂ।
2017 ’ਚ ਹੋਇਆ ਸੀ ਸਾਗਰਿਕਾ-ਜ਼ਹੀਰ ਦਾ ਵਿਆਹ
ਸਾਗਰਿਕਾ ਅਤੇ ਜ਼ਹੀਰ ਨੇ 2016 ’ਚ ਯੁਵਰਾਜ ਸਿੰਘ ਅਤੇ ਹੇਜ਼ਲ ਕੀਚ ਸਿੰਘ ਦੇ ਵਿਆਹ ਦੌਰਾਨ ਆਪਣੇ ਰਿਸ਼ਤੇ ਨੂੰ ਜਨਤਕ ਕੀਤਾ ਸੀ। ਕੁਝ ਸਾਲਾਂ ਤੱਕ ਇਕ-ਦੂਜੇ ਨੂੰ ਡੇਟ ਕਰਨ ਤੋਂ ਬਾਅਦ ਦੋਵਾਂ ਨੇ ਅਪ੍ਰੈਲ 2017 ’ਚ ਮੰਗਣੀ ਕਰ ਲਈ ਅਤੇ ਉਸੇ ਸਾਲ ਨਵੰਬਰ ’ਚ ਵਿਆਹ ਕਰਵਾ ਲਿਆ। ਉਨ੍ਹਾਂ ਦੇ ਵਿਆਹ ’ਚ ਸਿਰਫ਼ ਪਰਿਵਾਰ ਅਤੇ ਕਰੀਬੀ ਦੋਸਤ ਹੀ ਸ਼ਾਮਲ ਹੋਏ।