ਮੋਹਾਲੀ : ਸੋਹਾਣਾ ਥਾਣੇ ਅਧੀਨ ਪੈਂਦੇ ਪਿੰਡ ਮੌਲੀ ‘ਚ ਬੀਤੇ ਦਿਨ ਦੇਰ ਸ਼ਾਮ ਨਵੀਂ ਬਣੀ ਇਕ ਇਮਾਰਤ ਦੀ ਛੇਵੀਂ ਮੰਜ਼ਿਲ ਤੋਂ ਡਿੱਗੀ ਭਾਰੀ ਗਰਿੱਲ ਹੇਠ ਆਉਣ ਕਾਰਨ 12 ਸਾਲਾ ਬੱਚੇ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਸ਼ੀਸ਼ ਕੁਮਾਰ ਉਰਫ਼ ਆਸ਼ੂ, ਜੋ ਪ੍ਰਵਾਸੀ ਪਰਿਵਾਰ ਦਾ ਬੱਚਾ ਹੈ, ਜਿਸਦੇ ਦੇ ਮਾਤਾ-ਪਿਤਾ ਪਿੰਡ ਮੌਲੀ ‘ਚ 20 ਸਾਲਾਂ ਤੋਂ ਰਹਿ ਰਹੇ ਸਨ ਤੇ ਸਫ਼ਾਈ ਦਾ ਕੰਮ ਕਰਦੇ ਸਨ।
ਮ੍ਰਿਤਕ ਬੱਚੇ ਦੇ ਪਿਤਾ ਪੰਕਜ ਕੁਮਾਰ ਦਾਸ ਨੇ ਦੱਸਿਆ ਕਿ ਉਸ ਦੇ ਤਿੰਨ ਬੱਚੇ ਹਨ। ਅੱਜ ਉਸ ਦਾ ਛੋਟਾ ਪੁੱਤਰ ਆਸ਼ੂ ਆਪਣੇ ਦੋ ਹੋਰ ਦੋਸਤਾਂ ਨਾਲ ਘੁੰਮਣ ਗਿਆ ਸੀ। ਘਰ ਤੋਂ 300 ਮੀਟਰ ਦੀ ਦੂਰੀ ‘ਤੇ ਪੀਜੀ ਬਣ ਰਿਹਾ ਹੈ, ਜਿਸ ਦੀ ਛੇਵੀਂ ਮੰਜ਼ਿਲ ‘ਤੇ ਗਰਿੱਲ ਲਗਾਈ ਜਾ ਰਹੀ ਸੀ।
ਅਚਾਨਕ ਗਰਿੱਲ ਡਿੱਗਣ ‘ਤੇ ਉਸ ਦਾ ਲੜਕਾ ਆਸ਼ੂ ਇਸ ਦੀ ਲਪੇਟ ‘ਚ ਆ ਗਿਆ ਤੇ ਲਹੂ-ਲੁਹਾਨ ਹਾਲਤ ‘ਚ ਜ਼ਮੀਨ ‘ਤੇ ਬੇਹੋਸ਼ ਹੋ ਗਿਆ। ਉਸ ਦੇ ਦੋ ਹੋਰ ਸਾਥੀ ਭੱਜ ਕੇ ਉਸ ਦੇ ਘਰ ਆਏ ਤੇ ਆਸ਼ੂ ਦੀ ਮਾਂ ਨੂੰ ਹਾਦਸੇ ਦੀ ਸੂਚਨਾ ਦਿੱਤੀ। ਜਦੋਂ ਤਕ ਪਰਿਵਾਰ ਮੌਕੇ ‘ਤੇ ਪਹੁੰਚਿਆ, ਉਦੋਂ ਤਕ ਆਸ਼ੂ ਨੂੰ ਉਸ ਦੇ ਚਾਚੇ ਨੇ ਸੋਹਾਣਾ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਸੂਤਰਾਂ ਅਨੁਸਾਰ ਪੀਜੀ ਮਲਿਕ ਨੂੰ ਪੁਲਿਸ ਨੇ ਹਿਰਾਸਤ टਚ ਲੈ ਲਿਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।ਇਸ ਮਾਮਲੇ ‘ਚ ਮ੍ਰਿਤਕ ਬੱਚੇ ਦੇ ਪਰਿਵਾਰ ਵਾਲਿਆਂ ਦੇ ਬਿਆਨ ਦਰਜ ਕਰ ਲਏ ਗਏ ਹਨ। ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।