ਪੁਲਸ ਵੱਲੋਂ ਪਿਸਤੌਲਾਂ, ਰੌਂਦ ਜ਼ਿੰਦਾ, 3 ਦੋਪਹੀਆ ਵਾਹਨ, 2 ਮੋਬਾਈਲ ਫੋਨ ਬਰਾਮਦ : ਐੱਸ. ਪੀ. ਸਹੋਤਾ
ਗੰਨ ਪੁਆਇੰਟ ’ਤੇ ਡਕੈਤੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦਾ ਪਰਦਾਫਾਸ਼, 4 ਕਾਬੂਪੁਲਸ ਵੱਲੋਂ ਪਿਸਤੌਲਾਂ, ਰੌਂਦ ਜ਼ਿੰਦਾ, 3 ਦੋਪਹੀਆ ਵਾਹਨ, 2 ਮੋਬਾਈਲ ਫੋਨ ਬਰਾਮਦ : ਐੱਸ. ਪੀ. ਸਹੋਤਾਬਟਾਲਾ :- ਗੰਨ ਪੁਆਇੰਟ ’ਤੇ ਡਕੈਤੀਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 5 ਮੈਂਬਰੀ ਅੰਤਰ ਜ਼ਿਲਾ ਗਿਰੋਹ ਦਾ ਬਟਾਲਾ ਪੁਲਸ ਨੇ ਪਰਦਾਫਾਸ਼ ਕਰਦਿਆਂ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਜਦਕਿ ਇਕ ਨੂੰ ਨਾਮਜ਼ਦ ਕੀਤਾ ਹੈ।ਇਸ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਐੱਸ. ਪੀ. ਇਨਵੈੱਸਟੀਗੇਸ਼ਨ ਗੁਰਪ੍ਰਤਾਪ ਸਿੰਘ ਸੋਹਤਾ ਨੇ ਦੱਸਿਆ ਕਿ ਬੀਤੀ 24 ਮਾਰਚ ਨੂੰ ਸਿਵਲ ਲਾਈਨ ਥਾਣੇ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਇਕ ਫਲਿੱਪਕਾਰਟ/ਐਮਾਜ਼ਾਨ ਡਲਿਵਰੀ ਦੇ ਗੋਦਾਮ ਵਿਚ ਹੋਈ ਡਕੈਤੀ ਦੀ ਵਾਰਦਾਤ ਨੂੰ ਟਰੇਸ ਕੀਤਾ ਤਾਂ ਜਾਂਚ ਦੌਰਾਨ ਪਤਾ ਚੱਲਿਆ ਕਿ ਜ਼ਿਲਾ ਅੰਮ੍ਰਿਤਸਰ (ਦਿਹਾਤੀ) ਦਾ ਰਹਿਣ ਵਾਲਾ ਇਕ ਪੰਜ ਮੈਂਬਰੀ ਗਿਰੋਹ ਇਸ ਲਈ ਜ਼ਿੰਮੇਵਾਰ ਹੈ, ਜੋ ਬਟਾਲਾ, ਅੰਮ੍ਰਿਤਸਰ ਦਿਹਾਤੀ ਤੇ ਤਰਨਤਾਰਨ ਦੇ ਖੇਤਰਾਂ ਵਿਚ ਈ-ਕਾਮਰਸ ਡਲਿਵਰੀ ਸਟੋਰਾਂ ਖਾਸ ਕਰ ਕੇ ਫਲਿੱਪਕਾਰਟ ਤੇ ਐਮਾਜ਼ਾਨ ਦੇ ਸਟੋਰਾਂ ਨੂੰ ਬੜੀ ਸਰਗਰਮੀ ਨਾਲ ਨਿਸ਼ਾਨ ਬਣਾ ਰਿਹਾ ਸੀ।ਐੱਸ. ਪੀ. ਸਹੋਤਾ ਨੇ ਦੱਸਿਆ ਕਿ ਇਸਦੇ ਬਾਅਦ ਉਨ੍ਹਾਂ ਸਮੇਤ ਡੀ. ਐੱਸ. ਪੀ. ਰਾਜੇਸ਼ ਕੱਕੜ ਤੇ ਡੀ. ਐੱਸ. ਪੀ. ਸਿਟੀ ਸੰਜੀਵ ਕੁਮਾਰ ਦੀ ਦੇਖ-ਰੇਖ ਵਿਚ ਇਕ ਜਾਂਚ ਟੀਮ ਦਾ ਗਠਨ ਕਰਦਿਆਂ ਇੰਸਪੈਕਟਰ ਸੁਖਰਾਜ ਸਿੰਘ ਸੀ. ਆਈ. ਏ. ਇੰਚਰਜ ਨੂੰ ਸ਼ਾਮਲ ਕੀਤਾ ਗਿਆ, ਜਿੰਨ੍ਹਾਂ ਨੇ ਉਕਤ ਅੰਤਰ ਜ਼ਿਲਾ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਪ੍ਰਾਪਤ ਕਰ ਲਈ।ਉਨ੍ਹਾਂ ਦੱਸਿਆ ਕਿ ਫੜੇ ਗਏ ਮੈਂਬਰਾਂ ਦੀ ਪਛਾਣ ਜਸਵਿੰਦਰ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਕਾਲੇ ਕੇ ਥਾਣਾ ਖਿਲਚੀਆ, ਆਕਾਸ਼ਦੀਪ ਸਿੰਘ ਪੁੱਤਰ ਜਸਵਿੰਦਰ ਸਿੰਘ, ਅਰਸ਼ਦੀਪ ਸਿੰਘ ਪੁੱਤਰ ਜਸਵਿੰਦਰ ਸਿੰਘ ਤੇ ਸਨਮਦੀਪ ਸਿੰਘ ਪੁੱਤਰ ਪਵਨਦੀਪ ਸਿੰਘ ਤਿੰਨੋ ਵਾਸੀ ਦੌਲਾ ਨੰਗਲ ਥਾਣ ਬਿਆਸ ਵਜੋਂ ਹੋਈ ਹੈ।ਐੱਸ. ਪੀ. ਸਹੋਤਾ ਨੇ ਅੱਗੇ ਦੱਸਿਆ ਕਿ ਉਕਤ ਫੜੇ ਗਏ ਕਥਿਤ ਦੋਸ਼ੀਆਂ ਕੋਲੋਂ 1 ਪਿਸਤੌਲ 32 ਬੋਰ ਸਮੇਤ 2 ਰੌਂਦ ਜ਼ਿੰਦਾ 32 ਬੋਰ, ਇਕ ਖਿਡੌਣਾ ਪਿਸਤੌਲ, ਇਕ ਮੋਟਰਸਾਈਕਲ ਸੀ.ਡੀ ਡੀਲਕਸ, ਇਕ ਬੁਲਟ ਮੋਟਰਸਾਈਕਲ, ਇਕ ਸਪਲੈਂਡਰ, ਇਕ ਮੋਟੋਰੋਲਾ ਕੰਪਨੀ ਦਾ ਮੋਬਾਈਲ ਫੋਨ ਤੇ ਇਕ ਰੈੱਡਮੀ ਏ4 ਪੈਕਡ ਫੋਨ ਬਰਾਮਦ ਕੀਤਾ ਗਿਆ ਹੈ ਅਤੇ ਇਸ ਮਾਮਲੇ ਵਿਚ ਲਵਪ੍ਰੀਤ ਸਿੰਘ ਉਰਫ ਲਵਲੀ ਪੁੱਤਰ ਸਮਰੇਜ ਸਿੰਘ ਵਾਸੀ ਸਠਿਆਲਾ ਨੂੰ ਨਾਮਜ਼ਦ ਕੀਤਾ ਗਿਆ ਹੈ।ਉਕਤ ਉੱਚ ਪੁਲਸ ਅਫਸਰ ਨੇ ਦੱਸਿਆ ਕਿ ਉਕਤ ਗਿਰੋਹ ਪਿਛਲੇ 6 ਮਹੀਨਿਆਂ ਵਿਚ ਹੋਈਆਂ 6 ਡਕੈਤੀ ਦੀਆਂ ਵਾਰਦਾਤਾਂ ਜਿੰਨ੍ਹਾਂ ਵਿਚ ਥਾਣਾ ਜੰਡਿਆਲਾ ਗੁਰੂ ਅਧੀਨ ਆਉਂਦੇ ਇਲਾਕੇ ਵਿਚੋਂ 2 ਲੱਖ 70 ਹਜ਼ਾਰ ਖੋਹਣੇ, ਥਾਣਾ ਸਿਟੀ ਤਰਨਾਤਰਨ ਅਧੀਨ ਖੇਤਰ ਵਿਚੋਂ ਰੈੱਡਮੀ ਕੰਪਨੀ ਦਾ ਮੋਬਾਈਲ ਖੋਹਨਣਾ, ਥਾਣਾ ਬਿਆਸ ਅਧੀਨ 50 ਹਜ਼ਾਰ ਨਕਦੀ ਖੋਹਣੀ, ਥਾਣਾ ਸਿਵਲ ਲਾਈਨ ਬਟਾਲਾ ਅਧੀਨ ਖੇਤਰ ਵਿਚੋਂ 1 ਮੋਬਾਈਲ ਫੋਨ ਡੱਬਾ ਬੰਦ ਸਮੇਤ ਖੋਹਣਾ, ਜਿਸ ਦੀ ਕੀਮਤ 1 ਲੱਖ 36 254 ਰੁਪਏ ਹੈ, 6 ਪਾਰਸਲ ਬੂਟ, ਲਿਪਸਟਿਕ ਤੇ ਬੈਗ ਖੋਹਣਾ ਅਤੇ ਦੋ ਮੋਬਾਈਲ ਫੋਨ ਓਪੋ ਤੇ ਮੋਟੋਰੋਲਾ ਖੋਹਣੇ ਆਦਿ ਸ਼ਾਮਲ ਹਨ, ਵਿਚ ਮੁਖ ਤੌਰ ’ਤੇ ਉੱਚ ਮੁੱਲ ਵਾਲੇ ਡਲਵਿਰੀ ਕੇਂਦਰਾਂ ਨੂੰ ਨਿਸ਼ਾਨਾ ਬਣਾਉਣ ਦੀਇਕ ਲੜੀ ਵਿਚ ਸ਼ਾਮਲ ਪਾਇਆ ਗਿਆ ਹੈ ਅਤੇ ਉਕਤ ਥਾਣਿਆਂ ਵਿਚ ਪਹਿਲਾਂ ਹੀ ਉਕਤ ਕਥਿਤ ਦੋਸ਼ੀਆਂ ਵਿਰੁੱਧ ਵੱਖ-ਵੱਖ ਮੁਕੱਦਮੇ ਪੁਲਸ ਵਲੋਂ ਦਰਜ ਕੀਤੇ ਜਾ ਚੁੱਕੇ ਹਨ, ਜਿਥੇ ਇਨ੍ਹਾਂ ਨੇ ਉਕਤ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ।
ਇਸ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਐੱਸ. ਪੀ. ਇਨਵੈੱਸਟੀਗੇਸ਼ਨ ਗੁਰਪ੍ਰਤਾਪ ਸਿੰਘ ਸੋਹਤਾ ਨੇ ਦੱਸਿਆ ਕਿ ਬੀਤੀ 24 ਮਾਰਚ ਨੂੰ ਸਿਵਲ ਲਾਈਨ ਥਾਣੇ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਇਕ ਫਲਿੱਪਕਾਰਟ/ਐਮਾਜ਼ਾਨ ਡਲਿਵਰੀ ਦੇ ਗੋਦਾਮ ਵਿਚ ਹੋਈ ਡਕੈਤੀ ਦੀ ਵਾਰਦਾਤ ਨੂੰ ਟਰੇਸ ਕੀਤਾ ਤਾਂ ਜਾਂਚ ਦੌਰਾਨ ਪਤਾ ਚੱਲਿਆ ਕਿ ਜ਼ਿਲਾ ਅੰਮ੍ਰਿਤਸਰ (ਦਿਹਾਤੀ) ਦਾ ਰਹਿਣ ਵਾਲਾ ਇਕ ਪੰਜ ਮੈਂਬਰੀ ਗਿਰੋਹ ਇਸ ਲਈ ਜ਼ਿੰਮੇਵਾਰ ਹੈ, ਜੋ ਬਟਾਲਾ, ਅੰਮ੍ਰਿਤਸਰ ਦਿਹਾਤੀ ਤੇ ਤਰਨਤਾਰਨ ਦੇ ਖੇਤਰਾਂ ਵਿਚ ਈ-ਕਾਮਰਸ ਡਲਿਵਰੀ ਸਟੋਰਾਂ ਖਾਸ ਕਰ ਕੇ ਫਲਿੱਪਕਾਰਟ ਤੇ ਐਮਾਜ਼ਾਨ ਦੇ ਸਟੋਰਾਂ ਨੂੰ ਬੜੀ ਸਰਗਰਮੀ ਨਾਲ ਨਿਸ਼ਾਨ ਬਣਾ ਰਿਹਾ ਸੀ।
ਐੱਸ. ਪੀ. ਸਹੋਤਾ ਨੇ ਦੱਸਿਆ ਕਿ ਇਸਦੇ ਬਾਅਦ ਉਨ੍ਹਾਂ ਸਮੇਤ ਡੀ. ਐੱਸ. ਪੀ. ਰਾਜੇਸ਼ ਕੱਕੜ ਤੇ ਡੀ. ਐੱਸ. ਪੀ. ਸਿਟੀ ਸੰਜੀਵ ਕੁਮਾਰ ਦੀ ਦੇਖ-ਰੇਖ ਵਿਚ ਇਕ ਜਾਂਚ ਟੀਮ ਦਾ ਗਠਨ ਕਰਦਿਆਂ ਇੰਸਪੈਕਟਰ ਸੁਖਰਾਜ ਸਿੰਘ ਸੀ. ਆਈ. ਏ. ਇੰਚਰਜ ਨੂੰ ਸ਼ਾਮਲ ਕੀਤਾ ਗਿਆ, ਜਿੰਨ੍ਹਾਂ ਨੇ ਉਕਤ ਅੰਤਰ ਜ਼ਿਲਾ ਗਿਰੋਹ ਦੇ 4 ਮੈਂਬਰਾਂ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾ ਪ੍ਰਾਪਤ ਕਰ ਲਈ।
ਉਨ੍ਹਾਂ ਦੱਸਿਆ ਕਿ ਫੜੇ ਗਏ ਮੈਂਬਰਾਂ ਦੀ ਪਛਾਣ ਜਸਵਿੰਦਰ ਸਿੰਘ ਪੁੱਤਰ ਦਲਜੀਤ ਸਿੰਘ ਵਾਸੀ ਕਾਲੇ ਕੇ ਥਾਣਾ ਖਿਲਚੀਆ, ਆਕਾਸ਼ਦੀਪ ਸਿੰਘ ਪੁੱਤਰ ਜਸਵਿੰਦਰ ਸਿੰਘ, ਅਰਸ਼ਦੀਪ ਸਿੰਘ ਪੁੱਤਰ ਜਸਵਿੰਦਰ ਸਿੰਘ ਤੇ ਸਨਮਦੀਪ ਸਿੰਘ ਪੁੱਤਰ ਪਵਨਦੀਪ ਸਿੰਘ ਤਿੰਨੋ ਵਾਸੀ ਦੌਲਾ ਨੰਗਲ ਥਾਣ ਬਿਆਸ ਵਜੋਂ ਹੋਈ ਹੈ।
ਐੱਸ. ਪੀ. ਸਹੋਤਾ ਨੇ ਅੱਗੇ ਦੱਸਿਆ ਕਿ ਉਕਤ ਫੜੇ ਗਏ ਕਥਿਤ ਦੋਸ਼ੀਆਂ ਕੋਲੋਂ 1 ਪਿਸਤੌਲ 32 ਬੋਰ ਸਮੇਤ 2 ਰੌਂਦ ਜ਼ਿੰਦਾ 32 ਬੋਰ, ਇਕ ਖਿਡੌਣਾ ਪਿਸਤੌਲ, ਇਕ ਮੋਟਰਸਾਈਕਲ ਸੀ.ਡੀ ਡੀਲਕਸ, ਇਕ ਬੁਲਟ ਮੋਟਰਸਾਈਕਲ, ਇਕ ਸਪਲੈਂਡਰ, ਇਕ ਮੋਟੋਰੋਲਾ ਕੰਪਨੀ ਦਾ ਮੋਬਾਈਲ ਫੋਨ ਤੇ ਇਕ ਰੈੱਡਮੀ ਏ4 ਪੈਕਡ ਫੋਨ ਬਰਾਮਦ ਕੀਤਾ ਗਿਆ ਹੈ ਅਤੇ ਇਸ ਮਾਮਲੇ ਵਿਚ ਲਵਪ੍ਰੀਤ ਸਿੰਘ ਉਰਫ ਲਵਲੀ ਪੁੱਤਰ ਸਮਰੇਜ ਸਿੰਘ ਵਾਸੀ ਸਠਿਆਲਾ ਨੂੰ ਨਾਮਜ਼ਦ ਕੀਤਾ ਗਿਆ ਹੈ।
ਉਕਤ ਉੱਚ ਪੁਲਸ ਅਫਸਰ ਨੇ ਦੱਸਿਆ ਕਿ ਉਕਤ ਗਿਰੋਹ ਪਿਛਲੇ 6 ਮਹੀਨਿਆਂ ਵਿਚ ਹੋਈਆਂ 6 ਡਕੈਤੀ ਦੀਆਂ ਵਾਰਦਾਤਾਂ ਜਿੰਨ੍ਹਾਂ ਵਿਚ ਥਾਣਾ ਜੰਡਿਆਲਾ ਗੁਰੂ ਅਧੀਨ ਆਉਂਦੇ ਇਲਾਕੇ ਵਿਚੋਂ 2 ਲੱਖ 70 ਹਜ਼ਾਰ ਖੋਹਣੇ, ਥਾਣਾ ਸਿਟੀ ਤਰਨਾਤਰਨ ਅਧੀਨ ਖੇਤਰ ਵਿਚੋਂ ਰੈੱਡਮੀ ਕੰਪਨੀ ਦਾ ਮੋਬਾਈਲ ਖੋਹਨਣਾ, ਥਾਣਾ ਬਿਆਸ ਅਧੀਨ 50 ਹਜ਼ਾਰ ਨਕਦੀ ਖੋਹਣੀ, ਥਾਣਾ ਸਿਵਲ ਲਾਈਨ ਬਟਾਲਾ ਅਧੀਨ ਖੇਤਰ ਵਿਚੋਂ 1 ਮੋਬਾਈਲ ਫੋਨ ਡੱਬਾ ਬੰਦ ਸਮੇਤ ਖੋਹਣਾ, ਜਿਸ ਦੀ ਕੀਮਤ 1 ਲੱਖ 36 254 ਰੁਪਏ ਹੈ, 6 ਪਾਰਸਲ ਬੂਟ, ਲਿਪਸਟਿਕ ਤੇ ਬੈਗ ਖੋਹਣਾ ਅਤੇ ਦੋ ਮੋਬਾਈਲ ਫੋਨ ਓਪੋ ਤੇ ਮੋਟੋਰੋਲਾ ਖੋਹਣੇ ਆਦਿ ਸ਼ਾਮਲ ਹਨ, ਵਿਚ ਮੁਖ ਤੌਰ ’ਤੇ ਉੱਚ ਮੁੱਲ ਵਾਲੇ ਡਲਵਿਰੀ ਕੇਂਦਰਾਂ ਨੂੰ ਨਿਸ਼ਾਨਾ ਬਣਾਉਣ ਦੀ
ਇਕ ਲੜੀ ਵਿਚ ਸ਼ਾਮਲ ਪਾਇਆ ਗਿਆ ਹੈ ਅਤੇ ਉਕਤ ਥਾਣਿਆਂ ਵਿਚ ਪਹਿਲਾਂ ਹੀ ਉਕਤ ਕਥਿਤ ਦੋਸ਼ੀਆਂ ਵਿਰੁੱਧ ਵੱਖ-ਵੱਖ ਮੁਕੱਦਮੇ ਪੁਲਸ ਵਲੋਂ ਦਰਜ ਕੀਤੇ ਜਾ ਚੁੱਕੇ ਹਨ, ਜਿਥੇ ਇਨ੍ਹਾਂ ਨੇ ਉਕਤ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ।
