ਨੈਸ਼ਨਲ ਖੇਡਾਂ ’ਚ ਜਿੱਤਿਆ ਕਾਂਸੀ ਦਾ ਮੈਡਲ
ਬੁਢਲਾਡਾ : 68ਵੀਂ ਨੈਸ਼ਨਲ ਪੱਧਰੀ ਸਕੂਲ ਖੇਡਾਂ ਜੰਮੂ ਵਿਖੇ ਬੁਢਲਾਡਾ ਦੇ ਸਰਕਾਰੀ ਮਾਡਲ ਸਕੂਲ ਦਾਤੇਵਾਸ ਦੀ ਨੌਵੀ ਕਲਾਸ ਦੀ ਵਿਦਿਆਰਥਣ ਸ਼ਗਨਪ੍ਰੀਤ ਕੌਰ ਨੇ ਵੂਸ਼ੋ 52 ਕਿਲੋ ਭਾਰ ਵਰਗ ’ਚ ਝਾਰਖੰਡ ਦੀ ਖਿਡਾਰਨ ਨੂੰ ਹਰਾ ਕੇ ਕਾਂਸੀ ਦਾ ਮੈਡਲ ਜਿੱਤ ਕੇ ਜ਼ਿਲਾ ਮਾਨਸਾ ਅਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ।
ਇਸ ਪ੍ਰਾਪਤੀ ਲਈ ਖਿਡਾਰਨ ਸ਼ਗਨਪ੍ਰੀਤ ਨੇ ਆਪਣੇ ਕੋਚ ਪ੍ਰਿਤਪਾਲ ਸਿੰਘ ਦਾ ਧੰਨਵਾਦ ਕੀਤਾ ਗਿਆ। ਖਿਡਾਰਨ ਦੀ ਇਸ ਪ੍ਰਾਪਤੀ ’ਤੇ ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।
ਕੋਚ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਸ਼ਗਨਪ੍ਰੀਤ ਆਪਣੀ ਖੇਡ ਪ੍ਰਤੀ ਪੂਰੀ ਤਰ੍ਹਾ ਇਮਾਨਦਾਰ ਸੀ ਅਤੇ ਕਈ-ਕਈ ਘੰਟੇ ਪ੍ਰੈਕਟਿਸ ਕਰਦੀ ਰਹਿੰਦੀ ਸੀ, ਉਨ੍ਹਾਂ ਦੇ ਪਿਤਾ ਜਸਵੀਰ ਸਿੰਘ ਅਤੇ ਪਰਿਵਾਰ ਵੱਲੋਂ ਪੂਰੀ ਹੱਲਾਸ਼ੇਰੀ ਦਿੱਤੀ ਜਾਂਦੀ ਸੀ।