ਦੋ ਦਿਨ ਪਹਿਲਾਂ ਆਰਮੀ ਦੇ ਕਰਨਲ ਨਾਲ ਹੋਈ ਸੀ ਕੁੱਟਮਾਰ ਵਿਭਾਗੀ ਜਾਂਚ ਸ਼ੁਰੂ
ਪਟਿਆਲਾ- ਦੋ ਦਿਨ ਪਹਿਲਾਂ ਸੰਗਰੂਰ ਰੋਡ ’ਤੇ ਆਰਮੀ ਦੇ ਕਰਨਲ ਨਾਲ ਹੋਈ ਕੁੱਟਮਾਰ ਦੇ ਮਾਮਲੇ ਵਿਚ ਐੱਸ. ਐੱਸ. ਪੀ. ਡਾ. ਨਾਨਕ ਸਿੰਘ ਨੇ ਵੱਡਾ ਐਕਸ਼ਨ ਲੈਂਦਿਆਂ ਇੰਸਪੈਕਟਰ ਰੈਂਕ ਸਮੇਤ ਕੁੱਲ 12 ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਹੈ। ਸਸਪੈਂਡ ਮੁਲਾਜ਼ਮਾਂ ਦੀ ਵਿਭਾਗੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ। ਆਮ ਤੌਰ ’ਤੇ 90 ਦਿਨਾਂ ਵਿਚ ਜਾਂਚ ਪੁੂਰੀ ਕਰਨੀ ਹੁੰਦੀ ਹੈ ਪਰ ਇਸ ਮਾਮਲੇ ਦੀ 45 ਦਿਨਾਂ ਵਿਚ ਪੁੂਰੀ ਕਰ ਕੇ ਮਾਮਲੇ ਦੀ ਤੈਅ ਤੱਕ ਜਾਇਜ਼ਾ ਜਾਵੇਗਾ।
ਐੱਸ. ਐੱਸ. ਪੀ. ਨੇ Îਇਸ ਘਟਨਾ ਨੂੰ ਮੰਦਭਾਗਾ ਦੱਸਦਿਆਂ ਅਫਸੋਸ ਵੀ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਭਾਰਤੀ ਫੌਜ ਅਤੇ ਪਟਿਆਲਾ ਪੁਲਸ ਦੇ ਸਬੰਧ ਕਾਫੀ ਸੁਖਾਵੇਂ ਹਨ ਅਤੇ ਭਵਿੱਖ ਵੀ ਸੁਖਾਵੇਂ ਹੀ ਰਹਿਣਗੇ। ਅਜਿਹੀ ਘਟਨਾ ਨਾ ਤਾਂ ਪਹਿਲਾਂ ਹੋਈ ਹੈ ਅਤੇ ਨਾ ਹੀ ਭਵਿੱਖ ’ਚ ਹੋਣ ਦਿੱਤੀ ਜਾਵੇਗੀ। ਡਾ. ਨਾਨਕ ਸਿੰਘ ਨੇ ਸਪੱਸ਼ਟ ਕੀਤਾ ਗਿਆ ਇਸ ਮਾਮਲੇ ’ਚ ਦੋਨਾਂ ਧਿਰਾਂ ਦੇ ਬਿਆਨ ਲਏ ਜਾਣਗੇ। ਦੋਨਾਂ ਪੱਖਾਂ ਤੋਂ ਇਲਾਵਾ ਜਿਹਡ਼ੀਆਂ ਨਿਰਪੱਖ ਗਵਾਹੀਆਂ ਹੋਣਗੀਆਂ, ਉਹ ਵੀ ਲਈਆਂ ਜਾਣਗੀਆਂ ਤਾਂ ਕਿ ਮਾਮਲੇ ਦੀ ਸਹੀ ਤੈਅ ਤੱਕ ਜਾਇਆ ਜਾ ਸਕੇ। ਇਸ ਮਾਮਲੇ ’ਚ ਜਿਹਡ਼ਾ ਵੀ ਦੋਸ਼ੀ ਗਿਆ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।
ਦੱਸਣਯੋਗ ਹੈ ਕਿ 13 ਮਾਰਚ ਦੀ ਰਾਤ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਬਾਹਰ ਬਣੇ ਢਾਂਬੇ ’ਤੇ ਹੋਈ ਝਗਡ਼ੇ ’ਚ ਕਰਨਲ ਅਤੇ ਉਸ ਦੇ ਪੁੱਤਰ ਦੀ ਕੁੱਟਮਾਰ ਹੋਈ ਸੀ। ਦੋਸ਼ ਪਟਿਆਲਾ ਪੁਲਸ ’ਤੇ ਕੁੱਟਮਾਰ ਕਰਨ ਦਾ ਦੋਸ਼ ਲੱਗ ਰਿਹਾ ਸੀ। ਅਸਲ ਗੱਲ ਕੀ ਹੈ, ਇਸ ਬਾਰੇ ਵੀ ਨਿਰਪੱਖ ਜਾਂਚ ਪੁੂਰੀ ਹੋਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।
