2 ਬੱਚੇ ਜ਼ਖਮੀ ਹਸਪਤਾਲ ’ਚ ਦਾਖਲ, 2 ਖਿਲਾਫ ਮਾਮਲਾ ਦਰਜ
ਲੁਧਿਆਣਾ : ਜ਼ਿਲਾ ਲੁਧਿਆਣਾ ਦੇ ਥਾਣਾ ਡਵੀਜ਼ਨ ਨੰ. 6 ਦੇ ਇਲਾਕੇ ਗਿੱਲ ਰੋਡ ਸਥਿਤ ਕਲਸੀਆ ਵਾਲੀ ਗਲੀ ਵਿਚ ਸਾਈਕਲ ਦੀ ਸੀਟ ਦੇ ਕਵਰ ਬਣਾਉਣ ਵਾਲੀ ਸੋਨੂ ਸਾਈਕਲ ਪਾਰਟਸ ਫੈਕਟਰੀ ਦੇ ਗਰਾਊਂਡ ਫਲੌਰ ’ਤੇ ਸਵੇਰੇ ਲਗਭਗ 11 ਵਜੇ ਭਿਆਨਕ ਅੱਗ ਲੱਗ ਗਈ।


ਪਤਾ ਲੱਗਦੇ ਹੀ ਮੌਕੇ ’ਤੇ ਪੁੱਜੀ ਪੁਲਸ ਨੇ ਫਾਇਰ ਬ੍ਰਿਗੇਡ ਵਿਭਾਗ ਦੇ ਨਾਲ ਮਿਲ ਕੇ ਅੱਧੇ ਘੰਟੇ ਦੀ ਜਦੋ-ਜਹਿਦ ਦੇ ਬਾਅਦ ਅੱਗ ’ਤੇ ਕਾਬੂ ਪਾਇਆ। ਹਾਦਸੇ ਵਿਚ ਅੰਦਰ ਕੰਮ ਕਰ ਰਹੇ 2 ਨਾਬਾਲਿਗ ਮਜ਼ਦੂਰਾਂ ਦੀ ਜਿੰਦਾ ਸੜਨ ਨਾਲ ਮੌਤ ਹੋ ਗਈ। ਜਿਨਾਂ ਦੀ ਪਛਾਣ ਰਹਿਆਨ (17) ਅਤੇ ਨੀਆਜ ਬਾਬੂ (15) ਵਜੋਂ ਹੋਈ ਹੈ, ਜਦਕਿ ਤੀਜਾ ਬੱਚਾ ਅੱਗ ਦੀਆਂ ਲਪਟਾਂ ਵਿਚ ਗੰਭੀਰ ਝੁਲਸਣ ਦੇ ਕਾਰਨ ਹਸਪਤਾਲ ਵਿਚ ਜਿੰਦਗੀ ਅਤੇ ਮੌਤ ਦੀ ਜੰਗ ਲੜ ਰਿਹਾ ਹੈ। ਭਾਵੇਂ ਕਿ ਚੌਥੇ ਜ਼ਖਮੀ ਬੱਚੇ ਨੂੰ ਡਾਕਟਰਾਂ ਵਲੋਂ ਇਲਾਜ ਦੇ ਬਾਅਦ ਛੁੱਟੀ ਦੇ ਦਿੱਤੀ ਗਈ ਹੈ।
ਪੁਲਸ ਦੇ ਅਨੁਸਾਰ ਫਿਲਹਾਲ ਇਸ ਮਾਮਲੇ ਵਿਚ ਫੈਕਟਰੀ ਮਾਲਕ ਗੁਰਪ੍ਰੀਤ ਕੌਰ ਸੋਨੂ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਸ਼ੁਰੂਆਤੀ ਜਾਂਚ ਵਿਚ ਅੱਗ ਲੱਗਣ ਦਾ ਕਾਰਨ ਪਤਾ ਨਹੀਂ ਲੱਗ ਸਕਿਆ ਹੈ।
ਆਗਜਨੀ ਦੇ ਸਮੇਂ ਮੌਕੇ ’ਤੇ ਪੁੱਜੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਜਦ ਅੱਗ ’ਤੇ ਕਾਬੂ ਪਾਉਣ ਦੇ ਉਪਰੰਤ ਅੰਦਰ ਜਾ ਕੇ ਦੇਖਿਆ ਤਾਂ 2 ਬੱਚਿਆਂ ਦੀ ਲਾਸ਼ ਪਈ ਹੋਈ ਸੀ। ਪਹਿਲਾ ਕਿਸੇ ਨੂੰ ਵੀ ਅੰਦਰ ਨਾਬਾਲਿਗਾਂ ਦੇ ਹੋਣ ਦੀ ਕੋਈ ਸੂਚਨਾ ਨਹੀਂ ਸੀ।
ਕੈਮੀਕਲ ਕਾਰਨ ਫੈਲੀ ਅੱਗ
ਦੇਖਣ ਵਾਲਿਆਂ ਦੇ ਮੁਤਾਬਕ ਅੱਗ ਇਨੀ ਭਿਆਨਕ ਸੀ ਕਿ ਫੈਕਟਰੀ ਵਿਚ ਕੰਮ ਕਰ ਰਹੇ ਨਾਬਾਲਿਗ ਬੱਚਿਆਂ ਨੂੰ ਸੁਰੱਖਿਅਤ ਭੱਜ ਦਾ ਮੌਕਾ ਤੱਕ ਨਹੀਂ ਮਿਲਿਆ। ਫਾਇਰ ਵਿਭਾਗ ਦੇ ਕਰਮਚਾਰੀਆਂ ਵਲੋਂ ਜਦ ਅੱਗ ਦੀਾਂ ਭਿਆਨਕ ਲਪਟਾਂ ’ਤੇ ਕਾਬੂ ਪਾਇਆ ਤਾਂ ਮ੍ਰਿਤਕਾਂ ਦੀ ਚਮੜੀ ਪੂਰੀ ਤਰਾਂ ਨਾਲ ਸੜ ਚੁਕੀ ਸੀ ਅਤੇ ਟੀਮ ਦੇ ਹੱਥ ਵਿਚ ਕਥਿਤ ਤੌਰ ’ਤੇ ਮ੍ਰਿਤਕਾਂ ਦੇ ਕੰਕਾਲ ਹੀ ਲਗ ਸਕੇ ਹਨ।
ਉਨਾਂ ਨੇ ਦੱਸਿਆ ਕਿ ਫੈਕਟਰੀ ਵਿਚ ਸਲੋਚਨ ਦਾ ਇਸਤੇਮਾਲ ਕੀਤਾ ਜਾ ਰਿਹਾ ਸੀ ਜੋ ਕਿ ਪੈਟਰੋਲ ਤੋਂ ਵੀ ਜ਼ਿਆਦਾ ਘਾਤਕ ਹੁੰਦਾ ਹੈ। ਇਸ ਦੌਰਾਨ ਛੋਟੀ ਜਿਹੀ ਦੁਕਾਨ ਵਿਚ ਲਗਾਈ ਗਈ ਸਾਈਕਲ ਪਾਰਟਸ ਦੀ ਫੈਕਟਰੀ ਵਿਚ ਅੱਗ ਦੀ ਭੱਟੀ ਹੋਣ ਦੇ ਨਾਲ ਹੀ ਮੌਕੇ ’ਤੇ ਪਿਆ ਸਲੋਚਨ (ਕੈਮੀਕਲ) ਅਤੇ ਭਾਰੀ ਮਾਤਰਾ ਵਿਚ ਫਾਰਮ ਦੀ ਸੀਟਸ ਅੱਗ ਵਿਚ ਘਿਓ ਪਾਉਣ ਦਾ ਕੰਮ ਕੀਤਾ।
ਐੱਸ. ਐੱਚ. ਓ. ਇੰਸਪੈਕਟਰ ਕੁਲਵੰਤ ਕੌਰ ਨੇ ਦੱਸਿਆ ਕਿ ਫੈਕਟਰੀ ਸੰਚਾਲਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਲਾਸ਼ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾਈ ਗਈ ਹੈ।
