ਲੁੱਟ ਦੀਆਂ ਵਾਰਦਾਤਾਂ ਕਰਨ ਵਾਲੇ 3 ਨਾਬਾਲਗਾਂ ਸਣੇ 5 ਅੜਿੱਕੇ

2 ਮੋਟਰਸਾਈਕਲ, 15 ਮੋਬਾਇਲ ਅਤੇ 2 ਦਾਤ ਬਰਾਮਦ

ਲੁਧਿਆਣਾ : ਤੇਜ਼ਧਾਰ ਹਥਿਆਰਾਂ ਦੇ ਜ਼ੋਰ ਤੇ ਲੁੱਟ ਦੀਆਂ ਵਾਰਦਾਤਾਂ ਕਰਨ ਵਾਲੇ 5 ਮੁਲਜ਼ਮਾਂ ਨੂੰ ਥਾਣਾ ਬਸਤੀ ਜੋਧੇਵਾਲ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਗ੍ਰਿਫ਼ਤਾਰ ਕੀਤੇ ਗਏ ਪੰਜ ਮੁਲਜ਼ਮਾਂ ਵਿਚੋਂ 2 ਨਾਬਾਲਿਗ ਹਨ। ਬਾਕੀ ਮੁਲਜ਼ਮਾਂ ਦੀ ਪਛਾਣ ਸਾਗਰ ਮਹਿਰਾ, ਅਰਜੁਨ ਵਾਸੀ ਕਾਲੀ ਸੜਕ ਅਤੇ ਸਾਗਰ ਵਾਸੀ ਨੂਰ ਵਾਲਾ ਰੋਡ ਦੇ ਰੂਪ ਵਿਚ ਹੋਈ ਹੈ।
ਸਹਾਇਕ ਪੁਲਿਸ ਕਮਿਸ਼ਨਰ ਉੱਤਰੀ ਦਵਿੰਦਰ ਕੁਮਾਰ ਮੁਤਾਬਕ ਥਾਣਾ ਬਸਤੀ ਜੋਧਵਾਲ ਦੇ ਮੁੱਖ ਅਫਸਰ ਇੰਸਪੈਕਟਰ ਜਸਵੀਰ ਸਿੰਘ ਦੀ ਅਗਵਾਈ ਵਿਚ ਪੁਲਿਸ ਪਾਰਟੀ ਨੇ ਪੰਜਾਂ ਮੁਲਜ਼ਮਾਂ ਨੂੰ ਗੁਪਤ ਰੂਪ ਨਾਲ ਮਿਲੀ ਜਾਣਕਾਰੀ ਦੇ ਆਧਾਰ ਤੇ ਗ੍ਰਿਫਤਾਰ ਕੀਤਾ ਹੈ।
ਪੁਲਿਸ ਅਧਿਕਾਰੀਆਂ ਮੁਤਾਬਿਕ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਤੇ ਕਬਜ਼ੇ ਵਿਚੋਂ ਦੋ ਚੋਰੀ ਸ਼ੁਦਾ ਮੋਟਰਸਾਈਕਲ 15 ਮੋਬਾਇਲ ਫੋਨ ਅਤੇ ਲੋਹੇ ਦੇ 2 ਦਾਤ ਬਰਾਮਦ ਹੋਏ ਹਨ। ਉਹਨਾਂ ਦੱਸਿਆ ਕਿ ਮੁਲਜਮ ਸੁੰਨੇ ਰਾਹਾਂ ਤੋਂ ਲੰਘਣ ਵਾਲੇ ਰਾਹਗੀਰਾਂ ਨੂੰ ਨਿਸ਼ਾਨਾ ਬਣਾ ਕੇ ਦਾਤ ਦੇ ਜ਼ੋਰ ਤੇ ਮੋਬਾਇਲ ਨਗਦੀ ਅਤੇ ਹੋਰ ਜ਼ਰੂਰੀ ਸਮਾਨ ਲੁੱਟ ਲੈਂਦੇ ਸਨ। ਆਸ ਹੈ ਕਿ ਮੁਲਜਮਾਂ ਕੋਲੋਂ ਵਧੇਰੇ ਪੁੱਛਗਿੱਛ ਮਗਰੋਂ ਲੁੱਟ ਦੀਆਂ ਹੋਰ ਕਈ ਵਾਰ ਦਾਤਾਂ ਸਬੰਧੀ ਅਹਿਮ ਸੁਰਾਂਗ ਹੱਥ ਲੱਗਣਗੇ।

One Reply to “ਲੁੱਟ ਦੀਆਂ ਵਾਰਦਾਤਾਂ ਕਰਨ ਵਾਲੇ 3 ਨਾਬਾਲਗਾਂ ਸਣੇ 5 ਅੜਿੱਕੇ”

Leave a Reply

Your email address will not be published. Required fields are marked *