ਭੁਵਨੇਸ਼ਵਰ : ਉੜੀਸਾ ਵਿਚ ਭਾਜਪਾ ਦੇ ਸੂਬਾ ਦਫ਼ਤਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੁੱਜੇ । ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲਾਂ ਉੜੀਸਾ, ਫਿਰ ਹਰਿਆਣਾ, ਹੁਣ ਮਹਾਰਾਸ਼ਟਰ। ਇਹ ਭਾਜਪਾ ਦੀ ਵਿਸ਼ੇਸ਼ਤਾ ਹੈ ਤੇ ਇਹ ਭਾਜਪਾ ਵਰਕਰਾਂ ਦੀ ਤਾਕਤ ਹੈ। ਮੈਂ ਤੁਹਾਡੀਆਂ ਅੱਖਾਂ ਵਿਚ ਇਹ ਭਰੋਸਾ ਦੇਖ ਸਕਦਾ ਹਾਂ ਕਿ ਮਹਾਰਾਸ਼ਟਰ, ਹਰਿਆਣਾ ਦੀਆਂ ਚੋਣਾਂ ਅਤੇ ਦੇਸ਼ ਭਰ ਵਿਚ ਹੋਈਆਂ ਉਪ ਚੋਣਾਂ ਦੇ ਨਤੀਜਿਆਂ ਬਾਰੇ ਪੂਰੇ ਦੇਸ਼ ਨੂੰ ਪਤਾ ਹੈ। ਇਹ ਭਾਰਤੀ ਜਨਤਾ ਪਾਰਟੀ ਪ੍ਰਤੀ ਲੋਕਾਂ ਦਾ ਪਿਆਰ , ਸਤਿਕਾਰ ਤੇ ਭਰੋਸਾ ਹੈ।
