ਮੁਲਜ਼ਮ ਦੀ ਲੱਤ ’ਚ ਲੱਗੀ ਗੋਲੀ

ਮੋਗਾ : ਪੰਜਾਬ ਪੁਲਿਸ ਨੇ ਜ਼ਿਲਾ ਮੋਗਾ ਦੇ ਪਿੰਡ ਰਾਮੂ ਵਾਲਾ ਦੇ ਨੇੜੇ ਇਕ ਸ਼ੂਟਰ ਨੂੰ ਘੇਰ ਕੇ ਉਸ ਦਾ ਐਨਕਾਊਂਟਰ ਕੀਤਾ, ਜਿਸ ਦੇ ਪੈਰ ’ਚ ਗੋਲੀ ਲੱਗੀ ਹੈ। ਇਸ ਤੋਂ ਬਾਅਦ ਉਸ ਨੂੰ ਜ਼ਖ਼ਮੀ ਹਸਪਤਾਲ ਵਿਚ ਇਲਾਜ ਲਈ ਲਿਆਂਦਾ ਗਿਆ ਹੈ।
ਇਸ ਸਬੰਧੀ ਐੱਸ. ਐੱਸ. ਪੀ. ਅਜੇ ਗਾਂਧੀ ਨੇ ਦੱਸਿਆ ਕਿ ਮੁਲਜ਼ਮ ਨੇ 12 ਫ਼ਰਬਰੀ ਨੂੰ ਪਿੰਡ ਡਾਲਾ ਵਿਚ ਪੰਚਾਇਤ ਮੈਂਬਰ ਦੇ ਘਰ ਬਾਹਰ ਫ਼ਾਇਰਿੰਗ ਕੀਤੀ ਸੀ, ਜਿਸ ਸਬੰਧੀ ਥਾਣੇ ਵਿਚ ਕਤਲ ਦੀ ਕੋਸ਼ਿਸ਼ ਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਮੋਗਾ ਪੁਲਿਸ ਵੱਲੋਂ ਮਾਮਲੇ ਦੀ ਹਰ ਐਂਗਲ ਤੋਂ ਜਾਚ ਕੀਤੀ ਜਾ ਰਹੀ ਸੀ। ਇਸ ਦੌਰਾਨ ਇਹ ਸਾਹਮਣੇ ਆਇਆ ਕਿ ਕਿਸੇ ਵਿਦੇਸ਼ ਵਿਚ ਬੈਠੇ ਵਿਅਕਤੀ ਨੇ ਇਸ ਵਾਰਦਾਤ ਨੂੰ ਅੰਜ਼ਾਮ ਦੁਵਾਇਆ ਹੈ। ਪੁਲਿਸ ਨੇ ਮਾਮਲੇ ’ਚ ਸ਼ਾਮਲ ਦੋਸ਼ੀਆਂ ਦੀ ਪਛਾਣ ਕਰ ਲਈ ਸੀ।
ਇਸ ਸਬੰਧੀ ਮੋਗਾ ਪੁਲਿਸ ਨੇ ਇਸ ਮੁਲਜ਼ਮ ਬਾਰੇ ਸੂਚਨਾ ਮਿਲੀ ਸੀ। ਜਦੋਂ ਐੱਸ. ਐੱਚ. ਓ. ਸਮੇਤ ਪੁਲਿਸ ਟੀਮ ਨਾਲ ਪਹੁੰਚੀ ਤਾਂ ਅਮਨ ਨਾਮ ਦਾ ਵਿਅਕਤੀ ਜੋ ਕਿ ਟਿਵਾਣਾ ਕਲਾਂ (ਫ਼ਾਜ਼ਿਲਕਾ) ਦਾ ਰਹਿਣ ਵਾਲਾ ਸੀ, ਜਿਸ ਉੱਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ, ਉਸ ਨੇ ਖੇਤਾਂ ਵਿਚੋਂ ਭੱਜਣ ਲਈ ਪੁਲਿਸ ਟੀਮ ਉੱਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਮੁਲਜ਼ਮ ਵੱਲੋਂ ਪੁਲਿਸ ਉੱਤੇ ਤਿੰਨ ਫਾਇਰ ਕੀਤੇ ਗਏ ਤੇ ਬਚਾਅ ਲਈ ਪੁਲਿਸ ਨੇ ਮੁਲਜ਼ਮ ਉੱਤੇ 2 ਰਾਊਂਡ ਫਾਇਰ ਕੀਤੇ। ਜਵਾਬੀ ਕਾਰਵਾਈ ’ਚ ਮੁਲਜ਼ਮ ਦੀ ਲੱਤ ਵਿਚ ਗੋਲੀ ਲੱਗੀ, ਜਿਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ।
