ਤਰਨ ਤਾਰਨ ਦੇ ਪਿੰਡ ਪੰਡੋਰੀ ਗੋਲਾ ਵਿਚ ਇਕ ਦਰਦਨਾਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ 5 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਪਤੀ-ਪਤਨੀ ਤੋਂ ਇਲਾਵਾ 3 ਬੱਚੇ (2 ਬੇਟੇ ਅਤੇ ਇਕ ਬੇਟੀ) ਵੀ ਸ਼ਾਮਲ ਸਨ।
ਜਾਣਕਾਰੀ ਅਨੁਸਾਰ ਘਰ ਉੱਪਰ ਬਾਲਿਆਂ ਵਾਲੀ ਛੱਤ ਪਾਈ ਹੋਈ ਸੀ, ਜੋ ਕਿ ਕਮਜ਼ੋਰ ਹੋਣ ਕਾਰਨ ਡਿੱਗ ਗਈ। ਜਦੋਂ ਸਥਾਨਕ ਲੋਕਾਂ ਨੂੰ ਹਾਦਸੇ ਸਬੰਧੀ ਜਾਣਕਾਰੀ ਮਿਲੀ ਤਾਂ ਉਸ ਸਮੇਂ ਪੀੜਤਾਂ ਨੂੰ ਤਰਨਤਾਰਨ ਦੇ ਇੱਕ ਨਿੱਜੀ ਹਸਪਤਾਲ ਵਿਚ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ 5 ਲੋਕਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪੁਲਿਸ ਮੁਲਾਜ਼ਮਾਂ ਅਨੁਸਾਰ ਮਰਨ ਵਾਲੇ ਬੱਚਿਆਂ ਦੀ ਉਮਰ 17 ਤੋਂ 22 ਸਾਲ ਦੇ ਕਰੀਬ ਹੈ, ਜਦੋਂਕਿ ਪਤੀ ਪਤਨੀ ਦੀ ਉਮਰ ਕਰੀਬ 45 ਸਾਲ ਦੱਸੀ ਜਾ ਰਹੀ ਹੈ।
ਜਾਂਚ ਅਧਿਕਾਰੀਆਂ ਅਨੁਸਾਰ ਘਰ ਦੀ ਛੱਤ ਵਿਚ ਪਾਇਆ ਗਿਆ ਗਾਡਰ ਕੰਧ ਕੋਲੋਂ ਖਿਸਕ ਗਿਆ, ਇਹ ਉਹੀ ਗਾਡਰ ਸੀ, ਜਿਸ ਦੇ ਆਸਰੇ ਪੂਰੀ ਛੱਤ ਟਿੱਕੀ ਹੋਈ ਸੀ। ਗਾਡਰ ਦੇ ਖਿਸਕ ਨਾਲ ਛੱਡ ਢਹਿ ਗਈ ਅਤੇ ਸੌਂ ਰਹੇ ਪਰਿਵਾਰ ਮੈਂਬਰਾਂ ਉੱਪਰ ਜਾ ਡਿੱਗੀ।
