ਆਈ. ਪੀ. ਐੱਲ. 2025 : ਇੰਗਲੈਂਡ ਦੇ ਕ੍ਰਿਕਟਰ ਹੈਰੀ ਬਰੂਕ ‘ਤੇ 2 ਸਾਲਾਂ ਲਈ ਲੱਗੀ ਪਾਬੰਦੀ

ਦਿੱਲੀ ਕੈਪੀਟਲਜ਼ ‘ਚ ਚੁਣੇ ਜਾਣ ਤੋਂ ਬਾਅਦ ਆਪਣਾ ਇਕਰਾਰਨਾਮਾ ਕੀਤਾ ਸੀ ਖਤਮ

ਨਵੀਂ ਦਿੱਲੀ : ਇੰਗਲੈਂਡ ਦੇ ਬੱਲੇਬਾਜ਼ ਹੈਰੀ ਬਰੂਕ ‘ਤੇ ਆਈ. ਪੀ. ਐੱਲ. 2025 ਤੋਂ ਪਹਿਲਾਂ ਦੋ ਸਾਲਾਂ ਲਈ ਪਾਬੰਦੀ ਲਗਾ ਦਿੱਤੀ ਗਈ ਹੈ। ਉਸਨੇ 22 ਮਾਰਚ ਤੋਂ ਸ਼ੁਰੂ ਹੋਣ ਵਾਲੇ ਟੂਰਨਾਮੈਂਟ ਤੋਂ ਪਹਿਲਾਂ ਦਿੱਲੀ ਕੈਪੀਟਲਜ਼ ਨਾਲ ਆਪਣਾ ਇਕਰਾਰਨਾਮਾ ਖਤਮ ਕਰ ਦਿੱਤਾ ਸੀ। ਇਹ ਲਗਾਤਾਰ ਦੂਜਾ ਸੀਜ਼ਨ ਹੈ, ਜਦੋਂ 26 ਸਾਲਾ ਖਿਡਾਰੀ ਨੇ ਆਪਣੇ ਆਪ ਨੂੰ ਆਈ. ਪੀ. ਐੱਲ. ਲਈ ਅਣਉਪਲਬੱਧ ਦੱਸਿਆ ਹੈ।
ਕੈਪੀਟਲਜ਼ ਅਤੇ ਪ੍ਰਸ਼ੰਸਕਾਂ ਤੋਂ ਮੁਆਫੀ ਮੰਗੀ
ਬਰੂਕ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਸਲੇ ਦੀ ਜਾਣਕਾਰੀ ਦਿੱਤੀ। ਉਸਨੇ ਇਸ ਲਈ ਦਿੱਲੀ ਕੈਪੀਟਲਜ਼ ਅਤੇ ਪ੍ਰਸ਼ੰਸਕਾਂ ਤੋਂ ਮੁਆਫੀ ਮੰਗੀ ਸੀ। ਉਸਨੇ ਲਿਖਿਆ- ਮੈਂ ਆਈ. ਪੀ. ਐੱਲ. ਦੇ ਅਗਲੇ ਸੀਜ਼ਨ ਤੋਂ ਹਟਣ ਦਾ ਬਹੁਤ ਮੁਸ਼ਕਲ ਫੈਸਲਾ ਲਿਆ ਹੈ। ਮੈਂ ਦਿੱਲੀ ਕੈਪੀਟਲਜ਼ ਅਤੇ ਉਨ੍ਹਾਂ ਦੇ ਸਮਰਥਕਾਂ ਤੋਂ ਬਿਨਾਂ ਸ਼ਰਤ ਮੁਆਫੀ ਮੰਗਦਾ ਹਾਂ। ਉਨ੍ਹਾਂ ਕਿਹਾ, ‘ਇਹ ਇੰਗਲੈਂਡ ਕ੍ਰਿਕਟ ਲਈ ਸੱਚਮੁੱਚ ਮਹੱਤਵਪੂਰਨ ਸਮਾਂ ਹੈ ਅਤੇ ਮੈਂ ਆਉਣ ਵਾਲੀ ਲੜੀ ਦੀ ਤਿਆਰੀ ਲਈ ਪੂਰੀ ਤਰ੍ਹਾਂ ਵਚਨਬੱਧ ਰਹਿਣਾ ਚਾਹੁੰਦਾ ਹਾਂ।’
ਬਰੂਕ ਨੇ ਅੱਗੇ ਲਿਖਿਆ ਕਿ ‘ਇਸਦੇ ਲਈ, ਮੈਨੂੰ ਆਪਣੇ ਕਰੀਅਰ ਦੇ ਹੁਣ ਤੱਕ ਦੇ ਸਭ ਤੋਂ ਵਿਅਸਤ ਪੜਾਅ ਤੋਂ ਬਾਅਦ ਆਪਣੇ ਆਪ ਨੂੰ ਤਾਜ਼ਾ ਕਰਨ ਲਈ ਸਮਾਂ ਚਾਹੀਦਾ ਹੈ।’ ਮੈਨੂੰ ਪਤਾ ਹੈ ਕਿ ਹਰ ਕੋਈ ਇਸਨੂੰ ਨਹੀਂ ਸਮਝੇਗਾ ਅਤੇ ਮੈਂ ਉਨ੍ਹਾਂ ਤੋਂ ਇਹ ਉਮੀਦ ਨਹੀਂ ਕਰਦਾ, ਪਰ ਮੈਨੂੰ ਉਹ ਕਰਨਾ ਪਵੇਗਾ ਜੋ ਮੈਨੂੰ ਸਹੀ ਲੱਗਦਾ ਹੈ ਅਤੇ ਆਪਣੇ ਦੇਸ਼ ਲਈ ਖੇਡਣਾ ਮੇਰੀ ਤਰਜੀਹ ਹੈ ਅਤੇ ਇਹੀ ਮੇਰਾ ਪੂਰਾ ਧਿਆਨ ਹੈ।

Leave a Reply

Your email address will not be published. Required fields are marked *