ਹਮਲਾਵਰ ਮੌਕੇ ਤੋਂ ਫ਼ਰਾਰ, ਪੁਲਿਸ ਸੀ. ਸੀ. ਟੀ. ਵੀ. ਦੀ ਮਦਦ ਨਾਲ ਮੁਲਜ਼ਮਾਂ ਦੀ ਕਰ ਭਾਲ
ਅੱਜ ਅੰਬਾਲਾ ਅਦਾਲਤ ’ਚ ਪੇਸ਼ੀ ਲਈ ਆਏ ਨੌਜਵਾਨਾਂ ‘ਤੇ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਦੋ ਨੌਜਵਾਨ ਇੱਕ ਕਾਲੇ ਰੰਗ ਦੀ ਕਾਰ ’ਚ ਆਏ ਅਤੇ ਹਵਾ ’ਚ ਦੋ ਗੋਲੀਆਂ ਚਲਾਈਆਂ। ਜਿਸ ਤੋਂ ਬਾਅਦ ਹਮਲਾਵਰ ਆਸਾਨੀ ਨਾਲ ਫ਼ਰਾਰ ਹੋ ਗਏ। ਫ਼ਿਲਹਾਲ ਪੁਲਿਸ ਸੀਸੀਟੀਵੀ ਦੀ ਮਦਦ ਨਾਲ ਗੋਲੀਬਾਰੀ ਕਰਨ ਵਾਲੇ ਲੋਕਾਂ ਦੀ ਭਾਲ ਕਰ ਰਹੀ ਹੈ।
ਅੰਬਾਲਾ ਅਦਾਲਤ ’ਚ ਉਸ ਸਮੇਂ ਹਫ਼ੜਾ-ਦਫ਼ੜੀ ਮਚ ਗਈ ਜਦੋਂ ਅਦਾਲਤ ’ਚ ਪੇਸ਼ ਹੋਣ ਆਏ ਅਮਨ ਸੋਨਕਰ ਨਾਮ ਦੇ ਇੱਕ ਨੌਜਵਾਨ ‘ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ। ਇਹ ਦੱਸਿਆ ਜਾ ਰਿਹਾ ਹੈ। ਜਦੋਂ ਅਮਨ ਸੋਨਕਰ ਅਦਾਲਤ ’ਚ ਦਾਖ਼ਲ ਹੋ ਰਿਹਾ ਸੀ, ਤਾਂ ਇੱਕ ਕਾਲੇ ਰੰਗ ਦੀ ਸਕਾਰਪੀਓ ਕਾਰ ’ਚ ਸਵਾਰ 2-3 ਨੌਜਵਾਨ ਹਵਾ ’ਚ ਗੋਲੀਆਂ ਚਲਾ ਕੇ ਭੱਜ ਗਏ। ਇਸ ਸਮੇਂ ਸਿਟੀ ਪੁਲਿਸ ਸਟੇਸ਼ਨ ਇੰਚਾਰਜ ਅਤੇ ਡੀਐਸਪੀ ਰਜਤ ਗੁਲੀਆ ਘਟਨਾ ਦੀ ਜਾਂਚ ਲਈ ਮੌਕੇ ‘ਤੇ ਪਹੁੰਚੇ।
ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਐਸਐਚਓ ਸੁਨੀਲ ਵਤਸ ਕੋਤਵਾਲੀ ਸਿਟੀ ਪੁਲਿਸ ਸਟੇਸ਼ਨ ਇੰਚਾਰਜ ਨੇ ਦੱਸਿਆ ਕਿ ਅੰਬਾਲਾ ਛਾਉਣੀ ਦੀ ਖਟੀਕ ਮੰਡੀ ਦੇ ਵਾਸੀ ਅਦਾਲਤ ’ਚ ਪੇਸ਼ ਹੋਣ ਲਈ ਆਏ ਸਨ ਅਤੇ ਜਦੋਂ ਉਹ ਗੇਟ ਨੇੜੇ ਪਹੁੰਚੇ ਤਾਂ ਇੱਕ ਕਾਰ ’ਚ ਆ ਰਹੇ ਕੁਝ ਨੌਜਵਾਨਾਂ ਨੇ ਅਚਾਨਕ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਦੋਵਾਂ ਧੜਿਆਂ ਦੀ ਆਪਸ ’ਚ ਪੁਰਾਣੀ ਰੰਜਿਸ਼ ਸੀ। ਫ਼ਿਲਹਾਲ ਮੌਕੇ ਤੋਂ ਦੋ ਗੋਲੀਆਂ ਦੇ ਖੋਲ ਬਰਾਮਦ ਹੋਏ ਹਨ ਅਤੇ ਜਾਂਚ ਜਾਰੀ ਹੈ।
