oxygen

ਆਕਸੀਜਨ ਦੀ ਘਾਟ ਕਾਰਨ ਮਣੀਮਹੇਸ਼ ਯਾਤਰਾ ਦੌਰਾਨ ਤਿੰਨ ਪੰਜਾਬੀਆਂ ਦੀ ਮੌਤ

ਪਠਾਨਕੋਟ, 25 ਅਗਸਤ : ਹਿਮਾਚਲ ਪ੍ਰਦੇਸ਼ ’ਚ ਮਣੀਮਹੇਸ਼ ਯਾਤਰਾ ਦੌਰਾਨ ਆਕਸੀਜਨ ਦੀ ਕਮੀ ਕਾਰਨ ਤਿੰਨ ਸ਼ਰਧਾਲੂਆਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ’ਚੋਂ 2 ਪਠਾਨਕੋਟ ਅਤੇ ਇਕ ਗੁਰਦਾਸਪੁਰ ਜ਼ਿਲੇ ਦਾ ਵਸਨੀਕ ਸੀ। ਮ੍ਰਿਤਕਾਂ ਦੀ ਪਛਾਣ ਅਮਨ (18) ਪਠਾਨਕੋਟ, ਰੋਹਿਤ (18) ਸੁਜਾਨਪੁਰ ਪਠਾਨਕੋਟ ਅਤੇ ਅਨਮੋਲ (26) ਪੁੱਤਰ ਪ੍ਰੇਮ ਨਿਵਾਸੀ ਬਾਈਪਾਸ ਗੁਰਦਾਸਪੁਰ ਵਜੋਂ ਹੋਈ ਹੈ। ਗੁਰਦਾਸਪੁਰ ਦਾ ਅਨਮੋਲ ਐੱਲ. ਆਈ. ਸੀ. ਦਾ ਏਜੰਟ ਸੀ ਅਤੇ ਲਾਅ ਦੀ ਪੜ੍ਹਾਈ ਕਰ ਰਿਹਾ ਸੀ। ਉਸਦੇ ਪਿਤਾ ਇਕ ਦਰਜੀ ਹਨ।

ਜਾਣਕਾਰੀ ਅਨੁਸਾਰ ਅਨਮੋਲ ਦਾ ਵਿਆਹ ਵੀ ਤੈਅ ਹੋ ਚੁੱਕਿਆ ਸੀ। ਦੂੂਜੇ ਪਾਸੇ ਭਰਮੌਰ ਪ੍ਰਸ਼ਾਸਨ ਮੁਤਾਬਕ ਅਮਨ ਨੂੰ ਕਮਲ ਕੁੰਡ ਤੋਂ ਰੈਸਕਿਉ ਕੀਤਾ ਗਿਆ ਸੀ। ਪਰ ਉਸ ਦੀ ਮੌਤ ਗੌਰੀ ਕੁੰਡ ’ਚ ਹੋਈ। ਰੋਹਿਤ ਨੇ ਕੁਗਤੀ ਟਰੈਕ ’ਤੇ ਦਮ ਤੋੜਿਆ, ਜਦਕਿ ਅਨਮੋਲ ਦੀ ਮੌਤ ਅੱਜ ਸਵੇਰੇ ਧੰਚੋ ’ਚ ਹੋਈ।

ਐੱਸ. ਡੀ. ਐੱਮ. ਭਰਮੌਰ ਕੁਲਬੀਰ ਸਿੰਘ ਰਾਣਾ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਤੋਂ ਹੋ ਰਹੀ ਲਗਾਤਾਰ ਬਾਰਿਸ਼ ਕਾਰਨ ਯਾਤਰਾ ਨੂੰ ਅਸਥਾਈ ਤੌਰ ’ਤੇ ਰੋਕ ਦਿੱਤਾ ਗਿਆ ਹੈ ਅਤੇ ਸ਼ਰਧਾਲੂਆਂ ਨੂੰ ਸੁਰੱਖਿਅਤ ਥਾਵਾਂ ’ਤੇ ਰਹਿਣ ਦੀ ਸਲਾਹ ਦਿੱਤੀ ਗਈ ਹੈ। ਭਾਰੀ ਬਾਰਿਸ਼ ਕਾਰਨ ਪਠਾਨਕੋਟ-ਭਰਮੌਰ ਰਾਸ਼ਟਰੀ ਹਾਈਵੇ ਕਈ ਥਾਵਾਂ ’ਤੇ ਜ਼ਮੀਨ ਖਿਸਕਣ ਕਾਰਨ ਬੰਦ ਹੋ ਗਿਆ ਹੈ, ਜਿਸ ਕਰ ਕੇ ਕਈ ਯਾਤਰੀ ਰਸਤੇ ’ਚ ਹੀ ਫਸ ਗਏ ਹਨ।

ਜ਼ਿਕਰਯੋਗ ਹੈ ਕਿ 16 ਅਗਸਤ ਨੂੰ ਸ਼ੁਰੂ ਹੋਈ ਮਣੀਮਹੇਸ਼ ਯਾਤਰਾ 31 ਅਗਸਤ ਤੱਕ ਚੱਲਣੀ ਹੈ। ਇਸ ਸਾਲ ਹੁਣ ਤੱਕ ਆਕਸੀਜਨ ਦੀ ਕਮੀ, ਪੱਥਰ ਲੱਗਣ ਅਤੇ ਫਿਸਲਣ ਵਰਗੇ ਵੱਖ-ਵੱਖ ਕਾਰਨਾਂ ਕਰ ਕੇ 14 ਸ਼ਰਧਾਲੂ ਆਪਣੀ ਜਾਨ ਗੁਆ ਚੁੱਕੇ ਹਨ।

Read More : ਬਮਿਆਲ ਇਲਾਕੇ ਵਿਚ 2 ਹਥਿਆਰਬੰਦ ਸ਼ੱਕੀ ਦਿਖੇ

Leave a Reply

Your email address will not be published. Required fields are marked *