ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ : ਪੁਲਿਸ ਚੌਂਕੀ ਇੰਚਾਰਜ
ਗੁਰਦਾਸਪੁਰ, 28 ਸਤੰਬਰ : ਜ਼ਿਲਾ ਗੁਰਦਾਸਪੁਰ ਦੇ ਸਰਹੱਦੀ ਕਸਬਾ ਦੀਨਾਨਗਰ ਦੀ ਬਰਿਆਰ ਪੁਲਿਸ ਚੌਂਕੀ ਉੱਪਰ ਗਰਨੇਡ ਹਮਲਾ ਕਰਨ ਦੀ ਪੋਸਟ ਵਾਇਰਲ ਹੋਣ ਤੋਂ ਬਾਅਦ ਪੁਲਿਸ ਮੁਸਤੈਦ ਹੋ ਗਈ ਹੈ।
ਬਰਿਆਰ ਪੁਲਿਸ ਚੌਂਕੀ ਦੇ ਇੰਚਾਰਜ ਜਸਵਿੰਦਰ ਸਿੰਘ ਨੇ ਕਿਹਾ ਕਿ ਐਸੀ ਕੋਈ ਗੱਲ ਸਾਹਮਣੇ ਨਹੀਂ ਆਈ। ਉਹਨਾਂ ਦੇ ਕੋਲ ਵੀ ਸਿਰਫ ਇੱਕ ਪੋਸਟ ਉੱਚ ਅਧਿਕਾਰੀਆਂ ਵੱਲੋਂ ਭੇਜੀ ਗਈ ਪਰ ਫਿਰ ਵੀ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।
ਵਾਇਰਲ ਪੋਸਟ ਵਿੱਚ ਲਿਖਿਆ ਹੈ ਕਿ ਜੋ ਬਰਿਆਰ ਚੌਂਕੀ ਉੱਪਰ ਬੰਬ ਬਲਾਸਟ ਕੀਤਾ ਗਿਆ ਹੈ, ਉਸ ਦੀ ਜ਼ਿੰਮੇਵਾਰੀ ਨਿਸ਼ਾਨ ਜੋੜੀਆ ਅਤੇ ਕੁਲਬੀਰ ਸਿੱਧੂ ਲੈਂਦੇ ਹਨ। ਜਿਹੜਾ ਭਾਈ ਸੰਦੀਪ ਸਿੰਘ ਸੰਨੀ ’ਤੇ ਤਸ਼ੱਦਦ ਹੋਇਆ ਹੈ ਤੁਸੀਂ ਆਪਣੀ ਵਾਹ ਲਾ ਲਈ ਹੁਣ ਸਾਡੀ ਵਾਰੀ ਹੈ।
Read More : 1600 ਕਰੋੜ ਰੁਪਏ ਪੰਜਾਬ ਸਰਕਾਰ ਨੂੰ ਨਹੀਂ ਮਿਲਣਗੇ : ਕੇਂਦਰੀ ਰਾਜ ਮੰਤਰੀ