murder

ਪਿਉ ਦਾ ਕਤਲ

ਘਰੇਲੂ ਝਗੜੇ ਦੌਰਾਨ ਪੁੱਤਰ ਨੇ ਚਾਕੂ ਨਾਲ ਕੀਤਾ ਵਾਰ

ਮਹਿਲ ਕਲਾਂ, 1 ਜੁਲਾਈ :-ਜ਼ਿਲਾ ਬਰਨਾਲਾ ਦੇ ਕਸਬਾ ਮਹਿਲ ਕਲਾਂ ਕੋਲ ਪੈਦੇ ਪਿੰਡ ਨਿਹਾਲੂਵਾਲ ਵਿਖੇ ਅੱਜ ਦੁਪਹਿਰ ਘਰੇਲੂ ਝਗੜੇ ਦੌਰਾਨ ਪੁੱਤਰ ਵੱਲੋਂ ਆਪਣੇ ਪਿਤਾ ਦਾ ਕਿਰਚ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।
ਥਾਣਾ ਮਹਿਲ ਕਲਾਂ ਦੀ ਸਬ ਇੰਸਪੈਕਟਰ ਕਿਰਨਜੀਤ ਕੌਰ ਕੋਲ ਸੁਰਿੰਦਰ ਕੌਰ ਪਤਨੀ ਬੂਟਾ ਸਿੰਘ ਵਾਸੀ ਨਿਹਾਲੂਵਾਲ ਨੇ ਬਿਆਨ ਦਰਜ ਕਰਵਾਉਂਦਿਆਂ ਕਿਹਾ ਕਿ ਉਸ ਦੇ ਪਤੀ ਬੂਟਾ ਸਿੰਘ (68) ਦਾ ਉਸ ਦੇ ਹੀ ਵੱਡੇ ਪੁੱਤਰ ਨੇ ਕਿਰਚ ਮਾਰ ਕੇ ਕਤਲ ਕੀਤਾ ਹੈ।

ਡੀ. ਐੱਸ. ਪੀ. ਨੇ ਦੱਸਿਆ ਕਿ ਪਰਿਵਾਰਕ ਜਾਇਦਾਦ ਨੂੰ ਆਪਣੇ ਨਾਂ ਕਰਵਾਉਣ ਨੂੰ ਲੈ ਕੇ ਪਰਿਵਾਰ ’ਚ ਲੰਮੇ ਸਮੇਂ ਤੋਂ ਤਣਾਅ ਚੱਲ ਰਿਹਾ ਸੀ। ਮ੍ਰਿਤਕ ਦੇ ਹੋਰ ਬੱਚੇ ਕੈਨੇਡਾ ’ਚ ਰਹਿੰਦੇ ਹਨ ਅਤੇ ਕਥਿਤ ਮੁਲਜ਼ਮ ਆਪਣੇ ਨਾਂ ਜ਼ਮੀਨ ਕਰਵਾਉਣ ਦੀ ਜਿੱਦ ’ਚ ਸੀ ਅਤੇ ਗੁੱਸੇ ’ਚ ਆ ਕੇ ਉਸ ਨੇ ਆਪਣੇ ਪਿਤਾ ਦੀ ਹੱਤਿਆ ਕਰ ਦਿੱਤੀ।

ਪੁਲਸ ਵੱਲੋਂ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਮ੍ਰਿਤਕ ਦੀ ਲਾਸ਼ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜੀ ਗਈ ਹੈ ਅਤੇ ਮੁਲਜ਼ਮ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਮੌਕੇ ਥਾਣਾ ਮਹਿਲ ਕਲਾਂ ਦੀ ਮੁਖੀ ਕਿਰਨਜੀਤ ਕੌਰ ਅਤੇ ਰੀਡਰ ਗੁਰਦੀਪ ਸਿੰਘ ਤੋਂ ਇਲਾਵਾ ਹੋਰ ਮੁਲਾਜ਼ਮ ਵੀ ਹਾਜ਼ਰ ਸਨ।

Read More : ਮਜੀਠੀਆ ਦੇ ਮਾਮਲੇ ਵਿਚ ਐੱਨ. ਸੀ. ਬੀ. ਦੀ ਐਟਰੀ

Leave a Reply

Your email address will not be published. Required fields are marked *